ਹੁਣੇ ਆਈ ਤਾਜਾ ਵੱਡੀ ਖਬਰ
ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਸੂਬੇ ਚ ਤੇਜ਼ ਹਵਾਂਵਾਂ ਨਾਲ਼ ਹਲਕੀ/ਦਰਮਿਆਨੀ ਬਰਸਾਤ ਦੀ ਉਮੀਦ ਹੈ। ਗੰਗਾਨਗਰ, ਹਨੂੰਮਾਨੜ, ਅਬੋਹਰ, ਫਾਜਿਲਕਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਮੁਹਾਲੀ, ਚੰਡੀਗੜ੍ਹ, ਅੰਬਾਲਾ, ਪੰਚਕੂਲਾ ਦੇ ਇਲਾਕਿਆਂ ਚ ਦਰਮਿਆਨੀਆਂ ਫੁਹਾਰਾਂ ਦੀ ਉਮੀਦ ਹੈ। ਬਾਕੀ ਹਿੱਸਿਆਂ ਚ ਵੀ ਬੱਦਲਵਾਈ ਨਾਲ ਹਲਕੀ ਬਰਸਾਤ ਦੀ ਉਮੀਦ ਬਣੀ ਰਹੇਗੀ, ਜਿਸ ਨਾਲ਼ ਦਿਨ ਦੇ ਵਧ ਰਹੇ ਪਾਰੇ ਨੂੰ ਲਗਾਮ ਲੱਗੇਗੀ।
ਜਿਕਰਯੋਗ ਹੈ ਕਿ 21 ਅਪ੍ਰੈਲ ਤੱਕ ਰੋਜ਼ਾਨਾ ਦੀ ਤਰਾਂ ਟੁੱਟਵੀਆਂ ਕਾਰਵਾਈਆਂ ਹੋਣ ਦੀ ਉਮੀਦ ਬਣੀ ਰਹੇਗੀ। ਪਹਿਲਾਂ ਦੱਸੇ ਅਨੁਸਾਰ ਅਪ੍ਰੈਲ ਚ “ਲੂ” ਚੱਲਣ ਦੀ ਉਮੀਦ ਨਾ ਦੇ ਬਰਾਬਰ ਹੈ। ▶ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਦੀ ਕਣਕ ਪੱਕ ਚੁੱਕੀ ਹੈ ਉਹ 48 ਤੋਂ ਘੰਟਿਆਂ ਬਾਅਦ ਅਤੇ 22 ਅਪ੍ਰੈਲ ਤੋਂ ਪਹਿਲਾਂ ਫਸਲ ਸਮੇਟ ਲੈਣ ਕਿਉਂਕਿ ਉਸਤੋਂ ਬਾਅਦ ਫਿਰ “ਵੈਸਟਰਨ ਡਿਸਟ੍ਬੇਂਸ” ਦੇ ਆਗਮਨ ਨਾਲ਼ ਸੂਬੇ ਚ ਤਕੜੀਆਂ ਕਾਰਵਾਈਆਂ ਦੀ ਉਮੀਦ ਹੈ।
-ਜਾਰੀ ਕੀਤਾ: 6:40pm, 16 ਅਪ੍ਰੈਲ, 2020
ਧੰਨਵਾਦ ਸਹਿਤ: ਪੰਜਾਬ_ਦਾ_ਮੌਸਮ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ