=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸਾਵਧਾਨ ! ਜਲੰਧਰ ਚ ਲੁੱਟੇਰਿਆਂ ਨੇ ਲਗਾਇਆ ਫ਼ਿਲਮੀ ਤਰੀਕਾ ਲੁੱਟਣ ਦਾ

ਆਈ ਤਾਜਾ ਵੱਡੀ ਖਬਰ

ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਜਿਥੇ ਸਖਤ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਪੁਲਸ ਵੱਲੋਂ ਜਗ੍ਹਾ ਜਗ੍ਹਾ ਤੇ ਕੈਮਰੇ ਲਗਾ ਕੇ ਅਜਿਹੇ ਅਪਰਾਧੀਆਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਅੰਦਰ ਵਧ ਰਹੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਲੋਕਾਂ ਵਿੱਚ ਜਿੱਥੇ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਉਥੇ ਹੀ ਅਪਰਾਧੀਆ ਵਲੋ ਚੋਰੀ ਅਤੇ ਲੁਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹੋਏ ਕਈ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਵੀ ਪਹੁੰਚਾਇਆ ਜਾਂਦਾ ਹੈ। ਆਏ ਦਿਨ ਹੀ ਹੋ ਰਹੀਆਂ

ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਲੋਕਾਂ ਦਾ ਆਪਣੇ ਘਰ ਤੋਂ ਬਾਹਰ ਜਾਣਾ ਮੁਸ਼ਕਿਲ ਹੋ ਗਿਆ ਹੈ। ਹੁਣ ਪੰਜਾਬ ਵਿੱਚ ਲੁਟੇਰਿਆਂ ਵੱਲੋਂ ਫਿਲਮੀ ਤਰੀਕੇ ਨਾਲ ਲੁੱਟਣ ਦਾ ਜੁਗਾੜ ਲਗਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਤੋਂ ਪ੍ਰਾਪਤ ਖਬਰਾਂ ਅਨੁਸਾਰ ਜਿਥੇ ਜਲੰਧਰ ਦੇ ਵਿੱਚ ਤਿੰਨ ਲੁਟੇਰਿਆ ਵਲੋ ਇੱਕ ਨੌਜਵਾਨ ਨੂੰ ਫਿਲਮੀ ਢੰਗ ਨਾਲ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਇਕ ਨੌਜਵਾਨ ਪਾਣੀ ਦੀ ਬੋਤਲ ਲੈਣ ਵਾਸਤੇ ਚਾਲੀ ਕੁਆਟਰ ਦੀ ਦੁਕਾਨ ਤੇ ਰੋਕਿਆ ਹੋਇਆ ਸੀ। ਉਸ ਸਮੇਂ ਹੀ ਤਿੰਨ ਨੌਜਵਾਨਾਂ ਵੱਲੋਂ ਉਸ ਨੂੰ ਫਿਲਮੀ ਢੰਗ ਦੇ ਨਾਲ ਲੁੱਟ ਲਿਆ ਗਿਆ। ਜਿਸ ਸਮੇਂ ਇਹ ਨੌਜਵਾਨ ਪਾਣੀ ਦੀ ਬੋਤਲ ਲੈਣ ਲਈ ਰੁਕਿਆ ਤਾਂ ਉਸ ਸਮੇਂ ਇਕ ਨੌਜਵਾਨ ਨੂੰ ਦੋੜਦਾ ਹੋਇਆ ਉਸ ਵੱਲ ਆਇਆ ਅਤੇ ਆਖਿਆ ਕਿ ਪਿੱਛੇ ਪੁਲਿਸ ਆ ਗਈ ਹੈ ਅਤੇ ਉਹ ਅੱਗੇ ਚਲਾ ਗਿਆ

ਇਸ ਤੋਂ ਬਾਅਦ ਦੋ ਨੌਜਵਾਨ ਉਥੋਂ ਉਸ ਦੇ ਕੋਲ ਆਏ ਅਤੇ ਪੁਲਸ ਮੁਲਾਜ਼ਮਾਂ ਵਾਂਗ ਪਹਿਲੇ ਲੜਕੇ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਉਸ ਦੀ ਤਲਾਸ਼ੀ ਲੈਣ ਲੱਗ ਗਏ ਅਤੇ ਉਸ ਨੌਜਵਾਨ ਦੇ ਕੋਲੋਂ ਉਨ੍ਹਾਂ ਦੋ ਮੁਲਜ਼ਮਾਂ ਵੱਲੋਂ ਪਾਰਸ ਅਤੇ ਚਾਂਦੀ ਦਾ ਬਰੈਸਲਟ ਲੁੱਟ ਲਿਆ ਗਿਆ।
ਪੀੜਤ ਨੌਜਵਾਨ ਵੱਲੋਂ ਜਿਥੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਲੁਟੇਰਿਆਂ ਦੇ ਘਰ ਦੀ ਭਾਲ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਦੋ ਲੁਟੇਰਿਆਂ ਵੱਲੋਂ ਉਸ ਦਾ ਸਮਾਨ ਦੇਣ ਵਾਸਤੇ ਟਾਲ ਮਟੋਲ ਕੀਤਾ ਜਾਂਦਾ ਰਿਹਾ। ਉਸ ਤੋਂ ਬਾਅਦ ਨੌਜਵਾਨ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਇੱਕ ਦੋਸ਼ੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ




error: Content is protected !!