ਆਈ ਤਾਜਾ ਵੱਡੀ ਖਬਰ

ਅੱਜ ਕੱਲ ਵਧ ਰਹੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਕਿਉਂਕਿ ਬਹੁਤ ਸਾਰੇ ਸੜਕੀ ਹਾਦਸੇ ਹੋਣ ਦੇ ਕਾਰਨ ਵੀ ਲੋਕਾਂ ਵੱਲੋਂ ਕੀਤੀ ਜਾ ਰਹੀ ਅਣਗਹਿਲੀ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਹੀ ਸੜਕੀ ਆਵਾਜਾਈ ਲਈ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਹਨ ਅਤੇ ਕੁਝ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਜਿਸ ਨਾਲ ਇਨ੍ਹਾਂ ਹਾਦਸਿਆਂ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਜਿੱਥੇ ਨਿਯਮ ਬਣਾਏ ਜਾਂਦੇ ਹਨ ਲੋਕਾਂ ਦੀ ਸੁਰੱਖਿਆ ਲਈ ਉੱਥੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

ਹੁਣ ਵਾਹਨ ਚਲਾਉਂਦਿਆਂ ਜੇ ਇਹ ਕੰਮ ਕੀਤਾ ਗਿਆ , ਤਾਂ 15 ਹਜ਼ਾਰ ਰੁਪਏ ਜੁਰਮਾਨਾ ਹੋ ਜਾਵੇਗਾ। ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਨਵਾਂ ਮੋਟਰ ਵਾਹਨ ਐਕਟ ਲਾਗੂ ਕਰ ਦਿੱਤਾ ਗਿਆ ਹੈ। ਜਿਸ ਦੇ ਅਨੁਸਾਰ ਜੁਰਮਾਨਾ ਵੀ ਵੱਖ ਵੱਖ ਹੋਵੇਗਾ। ਲਾਗੂ ਕੀਤੇ ਗਏ ਇਸ ਐਕਟ ਦੇ ਤਹਿਤ ਜਿਥੇ ਦੁਰਘਟਨਾਵਾਂ ਵਿੱਚ ਕਮੀ ਆਵੇਗੀ ਉੱਥੇ ਹੀ ਜੁਰਮਾਨੇ ਤੋਂ ਸੂਬੇ ਨੂੰ ਇਨਕਮ ਵੀ ਹੋ ਜਾਵੇਗੀ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਇਸ ਐਕਟ ਸਬੰਧੀ ਮੋਟਰ ਵਾਹਨ ਐਕਟ ਦੀ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਅਗਰ ਕੋਈ ਵੀ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ ਜਿਸ ਦਾ ਵੇਰਵਾ ਇਸ ਤਰਾਂ ਹੈ।

ਅਗਰ ਕੋਈ ਜਨਤਕ ਥਾਵਾਂ ਤੇ ਹਾਰਨ ਵਜਾਉਂਦਾ ਹੈ ਤਾਂ ਉਸ ਨੂੰ 1500 ਸੌ ਤੋਂ 3 ਹਜ਼ਾਰ ਰੁਪਏ ਦੇ ਵਿਚਕਾਰ ਜੁਰਮਾਨਾ ਕੀਤਾ ਜਾਵੇਗਾ। ਅਗਰ ਕੋਈ ਵੀ ਮਾਲ ਵਾਹਨ ਚੈੱਕ ਕਰਨ ਅਤੇ ਵਜ਼ਨ ਕਰਨ ਲਈ ਨਹੀਂ ਰੁਕਦਾ ਤਾਂ ਉਸ ਨੂੰ 60 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਐਮਰਜੈਂਸੀ ਵਾਹਨਾ ਜਿਵੇਂ ਕਿ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਸਤਾ ਨਾ ਦੇਣ ਤੇ 15 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਜਾਵੇਗਾ। ਤੇਜ਼ ਰਫਤਾਰ ਵਾਹਨ ਚਲਾਉਣ ਤੇ 3 ਤੋਂ 6 ਹਜ਼ਾਰ ਰੁਪਏ, ਜਨਤਕ ਜਗ੍ਹਾ ਤੇ ਰੇਸ ਜਾਂ ਰਫ਼ਤਾਰ ਵਧੇਰੇ ਕਰਨ ਤੇ 5 ਤੋਂ 15 ਹਜ਼ਾਰ ਰੁਪਏ, ਬਿਨਾ ਰਜਿਸਟ੍ਰੇਸ਼ਨ ਵਾਹਨ ਦੀ ਵਰਤੋਂ 3 ਤੋਂ 15 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ।

ਬੀਮਾ ਰਹਿਤ ਵਾਹਨ ਚਲਾਉਣ ਤੇ 2 ਤੋਂ 6 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਕੀਤੇ ਜਾਣ ਤੇ 2500 ਰੁਪਏ ਜ਼ੁਰਮਾਨਾ ਅਤੇ 3 ਸਾਲਾਂ ਦੀ ਮਿਆਦ ਦੇ ਅੰਦਰ ਦੁਬਾਰਾ ਫੋਨ ਦੀ ਵਰਤੋਂ ਕਰਨ ਤੇ 15 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਬਿਨਾਂ ਲਾਇਸੰਸ ਦੇ ਵਾਹਨ ਚਲਾਉਣ ਤੇ 5 ਤੋਂ 7 ਹਜ਼ਾਰ ਰੁਪਏ ਜੁਰਮਾਨਾ, ਬਿਨਾਂ ਸਹੀ ਜਾਣਕਾਰੀ ਦਿੱਤੇ ਲਾਇਸੰਸ ਲੈਣ ਲਈ 10 ਤੋਂ 15 ਹਜ਼ਾਰ ਰੁਪਏ ਜੁਰਮਾਨਾ ਲਾਗੂ ਕੀਤਾ ਗਿਆ ਹੈ।

Home ਤਾਜਾ ਜਾਣਕਾਰੀ ਸਾਵਧਾਨ ਕਿਤੇ ਰਗੜੇ ਨਾ ਜਾਇਓ – ਵਾਹਨ ਚਲਾਉਂਦਿਆ ਜੇ ਇਥੇ ਕੀਤਾ ਇਹ ਕੰਮ ਤਾਂ ਲਗੇਗਾ 15 ਹਜਾਰ ਜੁਰਮਾਨਾ

ਤਾਜਾ ਜਾਣਕਾਰੀ
ਸਾਵਧਾਨ ਕਿਤੇ ਰਗੜੇ ਨਾ ਜਾਇਓ – ਵਾਹਨ ਚਲਾਉਂਦਿਆ ਜੇ ਇਥੇ ਕੀਤਾ ਇਹ ਕੰਮ ਤਾਂ ਲਗੇਗਾ 15 ਹਜਾਰ ਜੁਰਮਾਨਾ
ByadminJuly 22, 2021Comments Off on ਸਾਵਧਾਨ ਕਿਤੇ ਰਗੜੇ ਨਾ ਜਾਇਓ – ਵਾਹਨ ਚਲਾਉਂਦਿਆ ਜੇ ਇਥੇ ਕੀਤਾ ਇਹ ਕੰਮ ਤਾਂ ਲਗੇਗਾ 15 ਹਜਾਰ ਜੁਰਮਾਨਾ
Previous Postਕੇਂਦਰ ਸਰਕਾਰ ਤੋਂ ਇਹਨਾਂ ਲੋਕਾਂ ਲਈ ਆ ਰਹੀ ਹੈ ਇਹ ਵੱਡੀ ਖੁਸ਼ਖਬਰੀ ਲਗਣ ਜਾ ਰਹੀਆਂ ਮੌਜਾਂ
Next Postਸਰਕਾਰ ਦੁਆਰਾ ਇਥੇ 15 ਅਗਸਤ ਤੱਕ ਲਗੀ ਇਹ ਪਾਬੰਦੀ – ਆਈ ਤਾਜਾ ਵੱਡੀ ਖਬਰ