BREAKING NEWS
Search

ਸਾਵਧਾਨ : ਇੰਡੀਆ ਚ ਪੁਰਾਣੇ ਨੋਟਾਂ ਦੇ ਬਾਰੇ RBI ਦਾ ਆਇਆ ਇਹ ਅਲਰਟ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਜਿਥੇ ਦੇਸ਼ ਵਿੱਚ ਸਾਰੀ ਦੁਨੀਆਂ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਕਿਉਂਕਿ ਕਰੋਨਾ ਦੇ ਕਾਰਨ ਕੀਤੀ ਗਈ ਤਾਲਾਬੰਦੀ ਦੌਰਾਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਖਤਮ ਹੋਣ ਕਾਰਨ ਕਈ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਕਿਉਂਕਿ ਲੋਕਾਂ ਵੱਲੋਂ ਆਪਣੀ ਜਮਾ ਕੀਤੀ ਪੂੰਜੀ ਨੂੰ ਵੀ ਇਸ ਮੁਸ਼ਕਿਲ ਦੇ ਦੌਰ ਵਿੱਚ ਵਰਤ ਲਿਆ ਗਿਆ ਸੀ। ਬੈਂਕਾਂ ਵੱਲੋਂ ਜਿੱਥੇ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ ਉਥੇ ਹੀ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾਂਦੀਆਂ ਹਨ।

ਹੁਣ ਇੰਡੀਆ ਵਿੱਚ ਪੁਰਾਣੇ ਨੋਟਾਂ ਦੇ ਬਾਰੇ ਆਰਬੀਆਈ ਦਾ ਇਕ ਵੱਡਾ ਅਲਰਟ ਜਾਰੀ ਹੋਇਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਿਜ਼ਰਵ ਬੈਂਕ ਵੱਲੋਂ ਲੋਕਾਂ ਨੂੰ ਪੁਰਾਣੇ ਨੋਟ ਖਰੀਦਣ ਅਤੇ ਵੇਚਣ ਦੇ ਹੋ ਰਹੇ ਫਰਜ਼ੀਵਾੜੇ ਤੋਂ ਬਚਣ ਵਾਸਤੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਰਬੀਆਈ ਵੱਲੋਂ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ ਵਿੱਚ ਆਰ ਬੀ ਆਈ ਵੱਲੋਂ ਕੋਈ ਵੀ ਡੀਲ ਨਹੀਂ ਕਰਦਾ ਅਤੇ ਨਾ ਹੀ ਕਿਸੇ ਚਾਰਜ ਕਮਿਸ਼ਨ ਦੀ ਮੰਗ ਕਰਦਾ ਹੈ।

ਇਸ ਬਾਰੇ ਗੱਲ ਕਰਦੇ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਉਸਨੇ ਕਿਸੇ ਵੀ ਸੰਸਥਾ, ਫਾਰਮ ਵਿਅਕਤੀ ਨੂੰ ਫੀਸ ਜਾਂ ਕਮੀਸ਼ਨ ਇਕੱਠਾ ਕਰਨ ਦਾ ਅਧਿਕਾਰ ਨਹੀਂ ਦਿੱਤਾ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਆਨਲਾਈਨ ਜਾਂ ਆਫ਼ਲਾਈਨ ਜਰੀਏ ਪੁਰਾਣੇ ਨੋਟਾਂ ਨੂੰ ਅਤੇ ਸਿੱਕਿਆ ਨੂੰ ਕੁਝ ਲੋਕਾ ਵੱਲੋ ਖਰੀਦਣ ਅਤੇ ਵੇਚਣ ਲਈ ਫ਼ਰਜੀ ਆਫਰ ਦਿੱਤੇ ਜਾ ਰਹੇ ਹਨ। ਜਿਸ ਵਾਸਤੇ ਆਰ ਬੀ ਆਈ ਵੱਲੋਂ ਲੋਕਾਂ ਨੂੰ ਸੂਚੇਤ ਕੀਤਾ ਗਿਆ ਹੈ ਕਿ ਅਜਿਹੇ ਲੋਕਾਂ ਵੱਲੋਂ ਗੁੰਮਰਾਹ ਹੋਣ ਤੋਂ ਬਚਿਆ ਜਾਵੇ।

ਬੈਂਕ ਨੇ ਕਿਹਾ ਕਿ ਉਸ ਦੇ ਨਾਮ ਉਪਰ ਕੁਝ ਲੋਕਾਂ ਵੱਲੋਂ ਫਰਜ਼ੀਵਾੜਾ ਕੀਤਾ ਜਾ ਰਿਹਾ ਹੈ। ਜਦ ਕਿ ਅਜਿਹੇ ਮਾਮਲਿਆਂ ਨਾਲ ਆਰਬੀਆਈ ਦਾ ਕੋਈ ਵੀ ਲੈਣ-ਦੇਣ ਨਹੀਂ ਹੈ। ਇਸ ਲਈ ਆਰਬੀਆਈ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਲੋਕਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਪੁਰਾਣੇ ਨੋਟਾਂ ਦੇ ਸਿੱਕਿਆਂ ਦੀ ਖ਼ਰੀਦੋ-ਫਰੋਖ਼ਤ ਕਰਨ ਵਾਲੀਆ ਫਰਜ਼ੀ ਪੇਸ਼ਕਸ਼ ਦੇ ਝਾਂਸੇ ਵਿੱਚ ਨਾ ਆਉਣ।



error: Content is protected !!