BREAKING NEWS
Search

ਸਾਰੇ ਪਿੰਡ ਨੇ ਮਨਾਈ ਖੁਸ਼ੀ 65 ਸਾਲਾਂ ਬਾਅਦ ਹੋਇਆ ਬਚੀ ਦਾ ਜਨਮ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਪਰਿਵਾਰ ਇਕ ਅਜਿਹਾ ਬੰਧਨ ਹੁੰਦਾ ਹੈ ਜਿਸ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ। ਉੱਥੇ ਹੀ ਹਰ ਘਰ ਦੇ ਵਿੱਚ ਹਰ ਘਰ ਦੀ ਰੌਣਕ ਉਸ ਪਰਿਵਾਰ ਦੇ ਬੱਚੇ ਹੁੰਦੇ ਹਨ। ਬੱਚਿਆਂ ਦੀ ਚਹਿਲ-ਪਹਿਲ ਤੋਂ ਬਿਨਾਂ ਹਰ ਘਰ ਅਧੂਰਾ ਲਗਦਾ ਹੈ। ਜਿੱਥੇ ਹਰ ਮਾਂ-ਬਾਪ ਆਪਣੇ ਬੱਚਿਆਂ ਦੀ ਵਧੀਆ ਪਰਵਰਿਸ਼ ਕਰਦਾ ਹੈ ਤੇ ਉਨ੍ਹਾਂ ਨੂੰ ਇੱਕ ਕਾਮਯਾਬ ਇਨਸਾਨ ਬਣਾਉਣ ਦਾ ਸੁਪਨਾ ਵੇਖਦਾ ਹੈ। ਉਥੇ ਹੀ ਅਜੋਕੇ ਦੌਰ ਵਿੱਚ ਸਾਰੇ ਪਰਵਾਰਾਂ ਵੱਲੋਂ ਧੀਆਂ-ਪੁੱਤਰਾਂ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ। ਜ਼ਮਾਨੇ ਤੇ ਬਦਲਾਅ ਦੇ ਅਨੁਸਾਰ ਹਰ ਇਨਸਾਨ ਦੇ ਵਿਚਾਰ ਵੀ ਬਦਲ ਚੁੱਕੇ ਹਨ। ਜਿੱਥੇ ਪੁੱਤਰਾਂ ਨੂੰ ਵਧੇਰੇ ਮਾਣ ਦਿੱਤਾ ਜਾਂਦਾ ਸੀ, ਉਹ ਥਾਂ ਅੱਜ ਦੇ ਸਮੇਂ ਵਿੱਚ ਧੀਆਂ ਨੇ ਲੈ ਲਈ ਹੈ।

ਬਹੁਤ ਸਾਰੇ ਪਰਿਵਾਰਾਂ ਵੱਲੋਂ ਧੀ ਦੀ ਚਾਹਤ ਰੱਖੀ ਜਾਂਦੀ ਹੈ। ਤੇ ਉਨ੍ਹਾਂ ਦੀ ਇਹ ਤਮੰਨਾ ਪੂਰੀ ਹੋਣ ਤੇ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਜਾਂਦਾ ਹੈ। ਹੁਣ ਇਸ ਪਿੰਡ ਵਿਚ ਇਕ ਪਰਿਵਾਰ ਵਿਚ 65 ਸਾਲਾਂ ਬਾਅਦ ਧੀ ਦੇ ਹੋਣ ਤੇ ਸਾਰੇ ਪਿੰਡ ਵੱਲੋਂ ਖੁਸ਼ੀ ਮਨਾਈ ਗਈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਗਾ ਜ਼ਿਲ੍ਹਾ ਦੇ ਪਿੰਡ ਘੋਲੀਆ ਕਲਾਂ ਦੇ ਇੱਕ ਪਰਿਵਾਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਰਿਵਾਰ ਵਿਚ 65 ਸਾਲਾਂ ਬਾਅਦ ਧੀ ਦਾ ਜਨਮ ਹੋਇਆ ਹੈ।

ਇਸ ਖੁਸ਼ੀ ਨਾਲ ਸਾਰਾ ਪਰਿਵਾਰ ਹੀ ਨਹੀਂ ਸਗੋਂ ਸਾਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਧੀ ਦਾ ਜਨਮ ਹੋਣ ਤੇ ਪਿੰਡ ਵਿੱਚ ਇਸ ਪਰਿਵਾਰ ਦੀਆਂ ਔਰਤਾਂ ਤੋਂ ਇਲਾਵਾ ਪਿੰਡ ਦੀਆਂ ਔਰਤਾਂ ਵੱਲੋਂ ਸਿਹਰੇ ਬੰਨ੍ਹ ਕੇ ਵਾਹਿਗੁਰੂ ਦੀ ਬਖਸ਼ੀ ਦਾਤ ਦੀ ਖੁਸ਼ੀ ਮਨਾਈ ਗਈ ਹੈ। ਲੇਖਕ ਕੁਲਵੰਤ ਘੋਲੀਆ ਦੇ ਘਰ ਜਨਮੀ ਉਨ੍ਹਾਂ ਦੀ ਧੀ ਦੇ ਆਉਣ ਦੀ ਖੁਸ਼ੀ ਪੁੱਤਰਾਂ ਦੇ ਜੰਮਣ ਮੌਕੇ ਹੁੰਦੇ ਰੀਤੀ ਰਿਵਾਜ਼ਾਂ ਵਾਂਗ ਕੀਤੀ ਗਈ ਹੈ, ਇਸ ਧੀ ਦੇ ਆਗਮਨ ਤੇ ਸਾਰੇ ਰੀਤੀ-ਰਿਵਾਜ਼ ਪੂਰੇ ਕੀਤੇ ਗਏ ਹਨ।

ਲੇਖਕ ਕੁਲਵੰਤ ਘੋਲੀਆਂ ਅਤੇ ਉਨ੍ਹਾਂ ਦੀ ਪਤਨੀ ਅਮਨਦੀਪ ਕੌਰ ਆਪਣੀ ਪੁੱਤਰੀ ਹਰਲੀਨ ਤੇ ਜਨਮ ਤੇ ਬਹੁਤ ਜ਼ਿਆਦਾ ਖੁਸ਼ ਹਨ ਅਤੇ ਪੂਰੇ ਪਿੰਡ ਵੱਲੋਂ ਖੁਸ਼ੀ ਮਨਾਈ ਗਈ ਹੈ। 65 ਸਾਲਾਂ ਬਾਅਦ ਇਸ ਬੱਚੀ ਦੇ ਜਨਮ ਤੇ ਬੰਦਨ ਬਾਰ ਬੰਨ੍ਹ ਕੇ ਸਾਰੇ ਪਿੰਡ ਵੱਲੋਂ ਖੁਸ਼ੀ ਮਨਾਈ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਥੇ ਉਸ ਦੇ ਪਿਤਾ ਲੇਖਕ ਕੁਲਵੰਤ ਘੋਲੀਆ ਦੀਆਂ ਲਿਖਤਾਂ ਵਿੱਚ ਔਰਤ ਦਾ ਸਤਿਕਾਰ ਕੀਤਾ ਜਾਂਦਾ ਰਿਹਾ ਹੈ। ਜਿਸ ਉਪਰ ਕਈ ਲਘੂ ਫਿਲਮਾਂ ਵੀ ਬਣ ਚੁੱਕੀਆਂ ਹਨ। ਉਸ ਤਰ੍ਹਾਂ ਹੀ ਉਨ੍ਹਾਂ ਵੱਲੋਂ ਆਪਣੀ ਧੀ ਦਾ ਸਤਿਕਾਰ ਕੀਤਾ ਜਾ ਰਿਹਾ ਹੈ।



error: Content is protected !!