ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਵਿਚ ਜਿਥੇ ਹਰ ਧਰਮ ਦੇ ਲੋਕਾਂ ਦਾ ਪੂਰਾ ਆਦਰ ਸਤਿਕਾਰ ਸਭ ਧਰਮਾਂ ਵਿੱਚ ਕੀਤਾ ਜਾਂਦਾ ਹੈ। ਉਥੇ ਹੀ ਦੁਨੀਆ ਵਿੱਚ ਸਭ ਤੋਂ ਹਰਮਨ ਪਿਆਰਾ ਧਰਮ ਸਿੱਖ ਧਰਮ ਨੂੰ ਮੰਨਿਆ ਜਾਂਦਾ ਹੈ। ਜਿੱਥੇ ਭਾਰਤੀਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਬਹੁਤ ਸਾਰੇ ਦੂਸਰੇ ਦੇਸ਼ਾਂ ਦੇ ਲੋਕਾਂ ਵੱਲੋਂ ਵੀ ਸਿੱਖ ਧਰਮ ਨੂੰ ਅਪਣਾਇਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਸਿੱਖ ਧਰਮ ਵਿਚ ਆਪਣੀ ਸ਼ਰਧਾ ਦਰਸਾਈ ਜਾਂਦੀ ਹੈ। ਦੇਸ਼ ਅੰਦਰ ਵੀ ਜਿੱਥੇ ਵੱਖ ਵੱਖ ਸੂਬਿਆਂ ਵਿੱਚ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਪੂਜਣ ਯੋਗ ਜਗ੍ਹਾ ਹਨ। ਜੋ ਕਈ ਵਾਰ ਮੌਸਮ ਦੇ ਅਨੁਸਾਰ ਹੀ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਦਿੰਦੀਆਂ ਹਨ।

ਪੰਜਾਬ ਤੋਂ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਿੱਥੇ ਕਈ ਜੱਥੇ ਰਵਾਨਾ ਵੀ ਕੀਤੇ ਜਾਂਦੇ ਹਨ। ਹੁਣ ਸ੍ਰੀ ਹੇਮਕੁੰਟ ਸਾਹਿਬ ਤੋਂ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿਸ ਨਾਲ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸਿੱਖ ਸ਼ਰਧਾਲੂ 22 ਮਈ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਕਰ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰ ਬਿੰਦਰਾ ਵੱਲੋਂ ਦੱਸਿਆ ਗਿਆ ਹੈ ਕਿ ਮੌਸਮ ਦੀ ਤਬਦੀਲੀ ਹੋਣ ਕਾਰਨ ਜਿੱਥੇ ਚਮੋਲੀ ਜ਼ਿਲ੍ਹੇ ਵਿੱਚ 15,000 ਫੁੱਟ ਤੋਂ ਵੱਧ ਦੀ ਉਚਾਈ ਤੇ ਸਥਾਪਤ ਇਸ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਫੋਜ ਵੱਲੋਂ ਇਸ ਮਹੀਨੇ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ।

ਕਿਉਂਕਿ ਇਹ ਗੁਰਦੁਆਰਾ ਸਾਹਿਬ ਜਿੱਥੇ ਗਲੇਸ਼ੀਅਰ ਦੇ ਵਿਚਕਾਰ ਸਥਿਤ ਹੈ, ਉੱਥੇ ਹੀ ਕਾਫੀ ਲੰਮੇ ਸਮੇਂ ਤੱਕ ਇਹ ਗੁਰਦੁਆਰਾ ਸਾਹਿਬ ਮੋਟੀ ਬਰਫ ਦੀ ਚਾਦਰ ਨਾਲ ਢਕਿਆ ਰਹਿੰਦਾ ਹੈ। ਫੌਜ ਦੇ ਜਵਾਨਾਂ ਵੱਲੋਂ ਪਵਿੱਤਰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਬਰਫ ਨੂੰ ਕੱਟ ਕੇ ਰਸਤਾ ਖੋਲਿਆ ਜਾਂਦਾ ਹੈ ਜਿਸ ਨੂੰ ਡੇਢ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ।

ਹੁਣ ਮੌਸਮ ਦੀ ਤਬਦੀਲੀ ਹੋਣ ਤੇ ਸ਼ਰਧਾਲੂਆਂ ਵਾਸਤੇ ਸ੍ਰੀ ਹੇਮਕੁੰਟ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਦਰਵਾਜੇ ਸ਼ਰਧਾਲੂਆਂ ਲਈ 22 ਮਈ ਨੂੰ ਸਵੇਰੇ ਸਾਢੇ ਦਸ ਵਜੇ ਖੋਲ੍ਹ ਦਿੱਤੇ ਜਾਣਗੇ। ਇਹ ਪਵਿੱਤਰ ਧਰਤੀ ਜਿਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਵ ਜਨਮ ਦੀ ਤਪੱਸਿਆ ਧਰਤੀ ਮੰਨੀ ਜਾਂਦੀ ਹੈ, ਉੱਥੇ ਹੀ ਇਸ ਪਵਿੱਤਰ ਅਸਥਾਨ ਵਿੱਚ ਸ਼ਰਧਾਲੂਆਂ ਦੀ ਅਥਾਹ ਸ਼ਰਧਾ ਵੀ ਵੇਖੀ ਜਾਂਦੀ ਹੈ।


ਤਾਜਾ ਜਾਣਕਾਰੀ
ਸ਼੍ਰੀ ਹੇਮਕੁੰਟ ਸਾਹਿਬ ਤੋਂ ਆਈ ਇਹ ਤਾਜ਼ਾ ਵੱਡੀ ਖਬਰ, ਸ਼ਰਧਾਲੂਆਂ ਚ ਛਾਈ ਖੁਸ਼ੀ ਦੀ ਲਹਿਰ
ByadminApril 2, 2022Comments Off on ਸ਼੍ਰੀ ਹੇਮਕੁੰਟ ਸਾਹਿਬ ਤੋਂ ਆਈ ਇਹ ਤਾਜ਼ਾ ਵੱਡੀ ਖਬਰ, ਸ਼ਰਧਾਲੂਆਂ ਚ ਛਾਈ ਖੁਸ਼ੀ ਦੀ ਲਹਿਰ
Previous Postਐਵੇਂ ਨਹੀਂ ਟਰੂਡੋ ਟਰੂਡੋ ਹੁੰਦੀ , ਜਾਰੀ ਕਰਤੇ ਏਨੇ ਲੱਖ ਵੀਜੇ , ਭਾਰਤੀਆਂ ਚ ਛਾਈ ਖੁਸ਼ੀ ਦੀ ਲਹਿਰ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ , ਨੌਜਵਾਨ ਨੂੰ ਮਿਲੀ ਇਸ ਤਰਾ ਚੜਦੀ ਉਮਰੇ ਦਰਦਨਾਕ ਮੌਤ, ਤਾਜ਼ਾ ਵੱਡੀ ਖ਼ਬਰ