ਏਦਾਂ ਕਰਦੀ ਹੈ ਕੰਮ ਅਤੇ ਏਨੀ ਹੈ ਕੀਮਤ

ਅਮਰੀਕੀ ਫਿਟਨੈੱਸ ਬ੍ਰਾਂਡ ‘ਫਿਟਬਿਟ’ ਨੇ ਭਾਰਤ ’ਚ ਆਪਣੀ ਐਡਵਾਂਸਡ ਹੈਲਥ ਸਮਾਰਟ ਵਾਚ Fitbit Sense ਨੂੰ ਲਾਂਚ ਕਰ ਦਿੱਤਾ ਹੈ। Fitbit Sense ਦੀ ਕੀਮਤ ਭਾਰਤ ’ਚ 34,999 ਰੁਪਏ ਹੈ। ਸਮਾਰਟ ਵਾਚ 6 ਮਹੀਨਿਆਂ ਦੇ ਫਿਟਬਿਟ ਟ੍ਰਾਇਲ ਪੈਕ ਨਾਲ ਆਉਂਦੀ ਹੈ। Fitbit Sense ਦੇ ਨਾਲ ਹੀ Fitbit Versa 3 ਨੂੰ ਨਵੇਂ ਹੈਲਥ, ਫਿਟਨੈੱਸ ਅਤੇ ਹੋਰ ਸ਼ਾਨਦਾਰ ਫੀਚਰਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਯੂਜ਼ਰਸ ਨੂੰ ਜੀ.ਪੀ.ਐੱਸ. ਅਤੇ ਗੂਗਲ ਅਸਿਸਟੈਂਟ ਦੀ ਸੁਪੋਰਟ ਮਿਲੇਗੀ। ਇਹ ਸਮਾਰਟ ਵਾਚ 10 ਦਿਨਾਂ ਦੀ ਬੈਟਰੀ ਲਾਈਫ ਨਾਲ ਆਉਂਦੀ ਹੈ।

ਕੋਰੋਨਾ ਵਾਇਰਸ ਦੀ ਹੋ ਸਕੇਗੀ ਪਛਾਣ
Fitbit Sense ’ਚ ਕੰਪਨੀ ਨੇ ਇਨੋਵੇਟਿਵ ਸੈਂਸਰ ਅਤੇ ਸਾਫਟਵੇਅਰ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਕੋਰੋਨਾ ਵਾਇਰਸ ਦੇ ਲੱਛਣ ਆਉਣ ਤੋਂ ਇਕ-ਦੋ ਦਿਨ ਪਹਿਲਾਂ ਹੀ ਯੂਜ਼ਰਸ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਸੂਚਨਾ ਦੇ ਦੇਵੇਗੀ ਜੋ ਮੌਜੂਦਾ ਦੌਰ ’ਚ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ। ਕੰਪਨੀ ਦੇ ਦਾਅਵੇ ਮੁਤਾਬਕ, ਸਾਹ ਲੈਣ ਦੀ ਗਤੀ (HRV) ਅਤੇ ਹਾਰਟ ਰੇਟ SPO2 ਦੇ ਵਿਚਕਾਰ ਫਰਕ ਰਾਹੀਂ Fitbit Sense ਕੋਵਿਡ-19 ਦੀ ਪਛਾਣ ਕੀਤੀ ਜਾ ਸਕੇਗੀ।

ਸਟ੍ਰੈੱਸ ਲੈਵਲ ਵਧਾਉਣ ਦੀ ਮਿਲੇਗੀ ਜਾਣਕਾਰੀ
Fitbit Sense ਕੰਪਨੀ ਦੀ ਨਵੀਂ ਫਲੈਗਸ਼ਿਪ ਸਮਾਰਟ ਵਾਚ ਹੈ, ਜੋ ਦੁਨੀਆ ਦੀ ਪਹਿਲੀ Electrodermal ਐਕਟੀਵਿਟੀ (EDA) ਸੈਂਸਰ ਦੇ ਨਾਲ ਆਏਗੀ, ਜੋ ਕੋਰੋਨਾ ਦੀ ਪਛਾਣ ਦੇ ਨਾਲ ਹੀ ਯੂਜ਼ਰਸ ਦਾ ਸਟ੍ਰੈੱਸ ਲੈਵਲ ਵਧਣ ਦੀ ਜਾਣਕਾਰੀ ਮੁਹੱਈਆ ਕਰਵਾਏਗੀ। EDA ਸਕੈਨ ਐਪ ਦਾ ਇਸਤੇਮਾਲ ਕਰੇਕ ਫੇਸ, ਹੱਥ ਅਤੇ ਸਕਿਨ ਦੇ ਪਸੀਨੇ ਦੇ ਪੱਧਰ ਅਤੇ ਇਲੈਕਟ੍ਰਿਕਲ ਬਦਲਾਅ ਨੂੰ ਪਛਾਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਸਮਾਰਟ ਵਾਚ ਹਾਰਟ ਰੇਟ ਟ੍ਰੈਕਿੰਗ ਤਕਨੀਕ, ਈ.ਸੀ.ਜੀ. ਐਪ ਅਤੇ wrist skin temperature ਸੈਂਸਰ ਨਾਲ ਆਉਂਦੀ ਹੈ।

ਕੋਵਿਡ-19 ਜਾਂਚ ’ਚ ਕਰੇਗੀ ਮਦਦ
ਫਿਟਬਿਟ ਦੇ ਕੋ-ਫਾਊਂਡਰ ਅਤੇ ਸੀ.ਈ.ਓ. James park ਨੇ ਕਿਹਾ ਕਿ 1000 ਯੂਜ਼ਰਸ ਦੀ ਰਿਪੋਰਟ ਦੇ ਆਧਾਰ ’ਤੇ ਇਕ ਐਲਗੋਰਿਦਮ ਤਿਆਰ ਕੀਤਾ ਗਿਆ ਹੈ ਜੋ ਕੋਵਿਡ-19 ਦੀ ਪਕੜ ’ਚ ਮਦਦ ਕਰਦੀ ਹੈ। ਪਾਰਕ ਨੇ ਕਿਹਾ ਕਿ ਕੋਵਿਡ-19 ਦਾ ਪਤਾ ਲਗਾਉਣ ਲਈ ਫਿਟਬਿਟ ਦੀ ਅਹਿਮ ਖੋਜ ਨੂੰ ਗਤੀ ਦਿੱਤੀ ਹੈ, ਜਿਸ ਵਿਚ Stanford, Scripps Research, Kings College London ਸਮੇਤ ਦੁਨੀਆ ਭਰ ਦੇ ਹੋਰ ਸੰਸਥਾਨਾਂ ਦੇ ਮਿਲ ਕੇ ਇਸ ਗੱਲ ਦੀ ਖੋਜ ਕੀਤੀ ਜਾ ਸਕਦੀ ਹੈ ਕਿ ਕੀ ਵਿਅਰੇਬਲਸ ਬੈਂਡ ਕੋਵਿਡ-19 ਦਾ ਪਤਾ ਲਗਾਉਣ ’ਚ ਕਾਰਗਰ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Home ਤਾਜਾ ਜਾਣਕਾਰੀ ਸਰੀਰ ਚ ਲੱਛਣ ਆਉਣ ਤੋਂ ਪਹਿਲਾਂ ਹੀ ਕੋਰੋਨਾ ਦੀ ਪਛਾਣ ਕਰ ਲਵੇਗੀ ਇਹ ਸਮਾਰਟ ਵਾਚ! ਏਦਾਂ ਕਰਦੀ ਹੈ ਕੰਮ ਅਤੇ ਏਨੀ ਹੈ ਕੀਮਤ

ਤਾਜਾ ਜਾਣਕਾਰੀ
ਸਰੀਰ ਚ ਲੱਛਣ ਆਉਣ ਤੋਂ ਪਹਿਲਾਂ ਹੀ ਕੋਰੋਨਾ ਦੀ ਪਛਾਣ ਕਰ ਲਵੇਗੀ ਇਹ ਸਮਾਰਟ ਵਾਚ! ਏਦਾਂ ਕਰਦੀ ਹੈ ਕੰਮ ਅਤੇ ਏਨੀ ਹੈ ਕੀਮਤ
ByadminAugust 27, 2020Comments Off on ਸਰੀਰ ਚ ਲੱਛਣ ਆਉਣ ਤੋਂ ਪਹਿਲਾਂ ਹੀ ਕੋਰੋਨਾ ਦੀ ਪਛਾਣ ਕਰ ਲਵੇਗੀ ਇਹ ਸਮਾਰਟ ਵਾਚ! ਏਦਾਂ ਕਰਦੀ ਹੈ ਕੰਮ ਅਤੇ ਏਨੀ ਹੈ ਕੀਮਤ
Previous Postਕਰਲੋ ਘਿਓ ਭਾਂਡਾ ਏਅਰਟੈੱਲ ਵਰਤਣ ਵਾਲਿਆਂ ਲਈ ਆਈ ਇਹ ਮਾੜੀ ਖਬਰ
Next Postਸਿਰਫ ਕਨੇਡਾ ਵਾਲਿਆਂ ਲਈ ਆਈ ਇਹ ਵੱਡੀ ਖਾਸ ਖਬਰ – ਦੇਖਿਓ ਕੀਤੇ ਰਗੜੇ ਨਾ ਜਾਇਓ
