BREAKING NEWS
Search

ਸਰਦੂਲ ਤੋਂ ਬਾਅਦ ਹੁਣ ਸੁਰਾਂ ਦੇ ਇਸ ਬਾਦਸ਼ਾਹ ਗਾਇਕ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਸੂਬੇ ਅੰਦਰ ਹਰ ਰੋਜ਼ ਹੀ ਸਾਹਮਣੇ ਆਉਣ ਵਾਲੀਆ ਮੰਦਭਾਗੀਆਂ ਖਬਰਾਂ ਨੇ ਸਭ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ, ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲਸਿਲੇਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਪਿਛਲੇ ਦਿਨੀਂ ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਗਏ। ਆਏ ਦਿਨ ਹੀ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਕਰੋਨਾ ਮਹਾਮਾਰੀ ਨੇ ਫਿਰ ਤੋਂ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਉਥੇ ਹੀ ਸਾਹਿਤ ਜਗਤ ,ਸੰਗੀਤ ਜਗਤ,ਫ਼ਿਲਮ ਜਗਤ ,ਖੇਡ ਜਗਤ , ਰਾਜਨੀਤੀ ਜਗਤ, ਮਨੋਰੰਜਨ ਜਗਤ,ਧਾਰਮਿਕ ਜਗਤ, ਵਿੱਚੋਂ ਕੋਈ ਨਾ ਕੋਈ ਖ਼ਬਰ ਅਜਿਹੀ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਹੁਣ ਸਰਦੂਲ ਸਿਕੰਦਰ ਗਾਇਕ ਤੋਂ ਬਾਅਦ ਸੁਰਾਂ ਤੇ ਇਸ ਬਾਦਸ਼ਾਹ ਗਾਇਕ ਦੀ ਅਚਾਨਕ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸੰਗੀਤ ਜਗਤ ਦੇ ਵਿੱਚੋਂ ਵੀ ਇਕ ਦੁੱਖਦਾਈ ਖਬਰ ਸਾਹਮਣੇ ਆਈ ਹੈ।

ਮਹਾਨ ਸਖਸ਼ੀਅਤਾਂ ਦੇ ਇਸ ਫਾਨੀ ਸੰਸਾਰ ਤੋਂ ਜਾਣ ਵਾਲਿਆਂ ਵਿੱਚ ਅੱਜ ਉਸ ਸਮੇਂ ਵਾਧਾ ਹੋ ਗਿਆ ਜਦੋਂ ਕਈ ਫ਼ਿਲਮਾਂ ਵਿੱਚ ਸੁਪਰ ਹਿੱਟ ਗੀਤ ਗਾਉਣ ਵਾਲੇ ਜੈਪੁਰ ਦੇ ਇਕ ਵਾਲ ਫਰੀਦ ਸਾਹਿਬ ਜੀ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ। ਫਰੀਦ ਸਾਬਰੀ ਜੀ ਅਤੇ ਉਨ੍ਹਾਂ ਦੇ ਭਰਾ ਅਮੀਨ ਸਾਬਰੀ ਦੀ ਪਛਾਣ ਸਾਬਰੀ ਬ੍ਰਦਰਜ ਦੇ ਰੂਪ ਵਿੱਚ ਦੇਸ਼ ਭਰ ਵਿੱਚ ਸੀ। ਉਨ੍ਹਾਂ ਵੱਲੋਂ ਦੇਰ ਨਾ ਹੋ ਜਾਵੇ ਅਤੇ ਇੱਕ ਮੁਲਾਕਾਤ ਜਰੂਰੀ ਹੈ ਸਨਮ ਵਰਗੇ ਮਸ਼ਹੂਰ ਗੀਤ ਗਾਏ ਗਏ ਸਨ। ਜਿਨ੍ਹਾਂ ਨੂੰ ਲੋਕ ਕਦੇ ਵੀ ਨਹੀਂ ਭੁਲਾ ਸਕਦੇ।

ਫਰੀਦ ਸਾਬਰੀ ਜੀ ਦੀ ਹਾਲਤ ਵਿਗੜਨ ਉਪਰਾਂਤ ਪਰਿਵਾਰਕ ਮੈਂਬਰਾਂ ਵੱਲੋਂ ਮੰਗਲਵਾਰ ਨੂੰ ਉਨ੍ਹਾਂ ਨੂੰ ਜੈਪੁਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਹ ਜੇਰੇ ਇਲਾਜ ਸਨ ਅਤੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ। ਬੁੱਧਵਾਰ ਦੁਪਹਿਰ ਉਨ੍ਹਾਂ ਨੂੰ ਸ਼ਹਿਰ ਦੇ ਘਾਟਗੇਟ ਸਥਿੱਤ ਮਸਕੀਨੀ ਸ਼ਾਹ ਕਬਰਸਤਾਨ ਵਿਚ ਦਫਨਾ ਦਿੱਤਾ ਗਿਆ ਹੈ। ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਉਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।



error: Content is protected !!