=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦਿਆਂ ਦੇਖ ਕਰਤਾ ਇਹ ਵੱਡਾ ਐਲਾਨ

ਪੰਜਾਬ ਸਰਕਾਰ ਨੇ ਬੱਚਿਆਂ ਦੀ ਪੜਾਈ ਬਾਰੇ ਕਰਤਾ ਇਹ ਵੱਡਾ ਐਲਾਨ

ਪੰਜਾਬ ਸਰਕਾਰ ਨੇ ਤਾਲਾਬੰੰਦੀ ਕਾਰਨ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਵਾਸਤੇ ਡੀ. ਡੀ. ਪੰਜਾਬੀ ਚੈਨਲ ‘ਤੇ ਸਿਲੇਬਸ/ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਹੈ। ਸਿੱਖਿਆ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਭਲਕੇ 19 ਮਈ 2020 ਤੋਂ 9ਵੀਂ ਜਮਾਤ ਲਈ ਸਵੇਰੇ 9 ਵਜੇ ਤੋਂ 11.15 ਵਜੇ ਤਕ ਸਿਲੇਬਸ ਹੋਵੇਗਾ ਅਤੇ ਇਸ ‘ਚ 10 ਵਜੇ ਤੋਂ 10.15 ਵਜੇ ਤਕ ਬ੍ਰੇਕ ਹੇਵੇਗੀ। ਇਸੇ ਤਰ੍ਹਾਂ ਹੀ 10ਵੀਂ ਜਮਾਤ ਲਈ ਟੈਲੀਕਾਸਟ ਦਾ ਸਮਾਂ ਸਵੇਰੇ 11.15 ਵਜੇ ਤੋਂ ਦੁਪਹਿਰ 1.45 ਵਜੇ ਤੱਕ ਹੋਵੇਗਾ ਅਤੇ 12.45 ਵਜੇ ਤੋਂ 1.15 ਵਜੇ ਤੱਕ ਬ੍ਰੇਕ ਹੋਵੇਗੀ।

ਬੁਲਾਰੇ ਅਨੁਸਾਰ ਪ੍ਰਾਇਮਰੀ ਜਮਾਤਾਂ (ਤੀਜੀ, ਚੌਥੀ ਅਤੇ ਪੰਜਵੀਂ) ਲਈ ਟੈਲੀਕਾਸ ਸਮਾਂ ਬਾਅਦ ਦੁਪਹਿਰ 1.45 ਵਜੇ ਤੋਂ 2.45 ਵਜੇ ਤੱਕ ਹੋਵੇਗਾ। ਡੀ. ਡੀ. ਪੰਜਾਬੀ ਚੈਨਲ ਫ੍ਰੀ ਡਿਸ਼ ‘ਤੇ 22 ਨੰਬਰ ਚੈਨਲ ‘ਤੇ, ਏਅਰਟੈੱਲ ਡਿਸ਼ ‘ਤੇ 572, ਵੀਡੀਓਕੋਨ ਡੀ 2 ਐੱਚ. ‘ਤੇ 784 ਨੰਬਰ ‘ਤੇ, ਟਾਟਾ ਸਕਾਈ ‘ਤੇ 1949, ਫਾਸਟਵੇਅ ਕੇਬਲ ‘ਤੇ 71, ਡਿਸ਼ ਟੀ. ਵੀ. ‘ਤੇ 1169, ਸਨ ਡਾਇਰੈਕਟ ‘ਤੇ 670 ਅਤੇ ਰੀਲਾਇੰਸ ਬਿੱਗ ਟੀ. ਵੀ. ਦੇ 950 ਨੰਬਰ ਚੈਨਲਾਂ ‘ਤੇ ਆਵੇਗਾ।

ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਪਹਿਲਾਂ ਹੀ ਟੀ. ਵੀ. ਰਾਹੀਂ 20 ਅਪ੍ਰੈਲ 2020 ਤੋਂ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡੀ. ਟੀ. ਐੱਚ. ਚੈਨਲ ਰਾਹੀਂ ਪ੍ਰਾਠਕ੍ਰਮ/ਪ੍ਰੋਗਰਾਮ ਪ੍ਰਸਾਰਤ ਕੀਤੇ ਜਾ ਰਹੇ ਹਨ। ਇਹ ਡੀ. ਡੀ. ਫ੍ਰੀ ਡਿਸ਼ ਦੇ 117 ਨੰਬਰ ਚੈਨਲ ਅਤੇ ਡਿਸ਼ ਟੀ. ਵੀ. ਦੇ 939 ਨੰਬਰ ਚੈਨਲ ‘ਤੇ ਚਲਾਏ ਜਾ ਰਹੇ ਹਨ। 7ਵੀਂ ਜਮਾਤ ਲਈ ਇਹ ਟੈਲੀਕਾਸਟ ਸਵੇਰੇ 9 ਵਜੇ ਤੋਂ 10 ਵਜੇ ਅਤੇ ਮੁੜ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਹੁੰਦਾ ਹੈ। ਇਸੇ ਤਰ੍ਹਾਂ ਹੀ 8ਵੀਂ ਜਮਾਤ ਲਈ ਟੈਲੀਕਾਸਟ ਸਵੇਰੇ 10 ਤੋਂ 11 ਵਜੇ ਅਤੇ ਫਿਰ ਸ਼ਾਮ ਨੂੰ 5 ਵਜੇ ਤੋਂ 6 ਵਜੇ ਤੱਕ ਹੁੰਦਾ ਹੈ।

ਸਿੱਖਿਆ ਵਿਭਾਗ (ਸੈ. ਸਿ.) ਦੇ ਡਾਇਰੈਕਟਰ ਸੁਖਜੀਤ ਪਾਲ ਸਿੰਘ ਨੇ ਇਸ ਸਬੰਧ ‘ਚ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈ.ਸਿ.)/(ਐ. ਸਿ), ਸਮੂਹ ਬਲਾਕ ਪ੍ਰਾਇਮਰੀ ਅਫਸਰਾਂ ਅਤੇ ਸਮੂਹ ਸਕੂਲ ਮੁਖੀਆਂ ਨੂੰ ਇਕ ਪੱਤਰ ਲਿਖਿਆ ਹੈ। ਇਸ ‘ਚ ਉਨ੍ਹਾਂ ਕਿਹਾ ਹੈ ਕਿ ਸਕੂਲ ਮੁਖੀ ਰੋਜ਼ਮਰ੍ਹਾ ਦੇ ਆਧਾਰ ‘ਤੇ ਇਨ੍ਹਾਂ ਪ੍ਰੋਗਰਾਮਾਂ ਦੀ ਫੀਡਬੈਕ ਪ੍ਰਾਪਤ ਕਰਨਗੇ ਅਤੇ ਇਸ ਨੂੰ ਯਕੀਨੀ ਬਨਾਉਣਗੇ ਕਿ ਸਬੰਧਤ ਅਧਿਆਪਿਕ ਵੀ ਇਹ ਪ੍ਰੋਗਰਾਮ ਦੇਖਣ। ਅਧਿਆਪਕ ਵਿਦਿਆਰਥੀਆਂ ਨਾਲ ਲਗਾਤਾਰ ਤਾਲ-ਮੇਲ ਰੱਖਣ।

ਅਧਿਆਪਕ ਇਨ੍ਹਾਂ ਪ੍ਰੋਗਰਾਮਾਂ ਦਾ ਟਾਈਮ ਟੇਬਲ ਅਤੇ ਸੂਚੀ ਵਿਦਿਆਰਥੀਆਂ ਤੱਕ ਪਹੁੰਚਾਉਣਗੇ ਤਾਂ ਜੋ ਉਨ੍ਹਾਂ ਨੂੰ ਕੋਈ ਵੀ ਦਿੱਕਤ ਨਾ ਆਵੇ। ਉਨ੍ਹਾਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਸ਼ੁਰੂ ਕੀਤੇ ਅਭਿਆਨ ਦੀ ਸਫਲਤਾ ਲਈ ਜ਼ਿਲਾ ਅਫਸਰਾਂ ਤੋਂ ਲੈ ਅਧਿਆਪਕਾਂ ਤੱਕ ਸਾਰਿਆਂ ਨੂੰ ਤਾਲਮੇਲ ਬਣਾਉਣ ਲਈ ਨਿਰਦੇਸ਼ ਦਿੱਤੇ ਹਨ।




error: Content is protected !!