BREAKING NEWS
Search

ਸਕੂਲ ਬੱਸ ਦਾ ਹੋਇਆ ਹੋਇਆ ਰੋਡਵੇਜ ਦੀ ਬੱਸ ਨਾਲ ਭਿਆਨਕ ਹਾਦਸਾ – ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਮੌਸਮ ਵਿੱਚ ਜਿੱਥੇ ਹੁਣ ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਕਾਫੀ ਤਬਦੀਲੀ ਦੇਖੀ ਜਾ ਰਹੀ ਹੈ। ਜਿੱਥੇ ਸ਼ੁਰੂਆਤ ਦੇ ਵਿਚ ਹੀ ਹੋਣ ਵਾਲੀ ਦੋ ਦਿਨਾਂ ਦੀ ਬਰਸਾਤ ਕਾਰਨ ਠੰਢ ਵਿੱਚ ਵਾਧਾ ਹੋਇਆ ਹੈ। ਉੱਥੇ ਹੀ ਇਸ ਸਮੇਂ ਕਣਕਾਂ ਦੀ ਫਸਲ ਨੂੰ ਪਾਣੀ ਲਗਾਏ ਜਾਣ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਇਸ ਮੌਸਮ ਦੀ ਤਬਦੀਲੀ ਕਾਰਨ ਅਤੇ ਫ਼ਸਲਾਂ ਨੂੰ ਲਗਾਏ ਜਾਣ ਵਾਲੇ ਪਾਣੀ ਦੇ ਕਾਰਣ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਵਧ ਰਹੀਆਂ ਹਨ। ਧੁੰਦ ਦੇ ਪੈਣ ਕਾਰਨ ਜਿਥੇ ਵਿਜੀਬਿਵਟੀ ਵਿਚ ਕਮੀ ਆ ਜਾਂਦੀ ਹੈ।

ਉਥੇ ਹੀ ਲੋਕਾਂ ਨੂੰ ਘੱਟ ਦਿਖਾਈ ਦੇਣ ਕਾਰਨ ਵੀ ਕਈ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਹੁਣ ਇਥੇ ਸਕੂਲ ਬੱਸ ਦਾ ਰੋਡਵੇਜ਼ ਬੱਸ ਨਾਲ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਲੋਹਾਰੁ ਮਾਰਗ ਤੇ ਪੈਂਦੇ ਪਿੰਡ ਲਲਹਾਨਾ ਤੋਂ ਸਾਹਮਣੇ ਆਈ ਹੈ। ਜਿੱਥੇ ਧੁੰਦ ਦੇ ਕਾਰਨ ਸਵੇਰੇ ਸਕੂਲ ਬੱਸ ਅਤੇ ਸਵਾਰੀਆਂ ਨਾਲ ਭਰੀ ਹੋਈ ਰੋਡਵੇਜ਼ ਦੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਵਾਰੀਆਂ ਨਾਲ ਭਰੀ ਹੋਈ ਜਾ ਰਹੀ ਬੱਸ ਨਾਲ ਸਕੂਲ ਦੇ ਸਟਾਫ ਦੀ ਬੱਸ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਜਿੱਥੇ ਕਾਫੀ ਸਵਾਰੀਆਂ ਜ਼-ਖ-ਮੀ ਹੋਈਆਂ ਹਨ। ਉਥੇ ਹੀ ਜ਼ਖ਼ਮੀ ਸਵਾਰੀਆਂ ਨੂੰ ਤੁਰੰਤ ਭਿਵਾਨੀ ਦੇ ਚੌਧਰੀ ਬੰਸੀਲਾਲ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਗਿਆ ਹੈ ਕਿ ਜ਼ਖਮੀ ਹੋਣ ਵਾਲੇ ਲੋਕਾਂ ਦੀ ਗਿਣਤੀ ਤਿੰਨ ਦਰਜਨ ਦੇ ਕਰੀਬ ਸੀ। ਹਸਪਤਾਲ ਪਹੁੰਚਣ ਤੇ ਹਸਪਤਾਲ ਦੇ ਸਾਰੇ ਸਟਾਫ਼ ਵੱਲੋਂ ਐਮਰਜੰਸੀ ਵਿਭਾਗ ਵਿੱਚ ਸਾਰੇ ਮਰੀਜ਼ਾਂ ਦੀ ਦੇਖ-ਭਾਲ ਸ਼ੁਰੂ ਕਰ ਦਿੱਤੀ ਗਈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਮਰੀਜ਼ਾਂ ਦੀ ਹਾਲਤ ਸਥਿਰ ਅਤੇ ਸਭ ਖਤਰੇ ਤੋਂ ਬਾਹਰ ਹਨ, ਸਭ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਜ਼ਖ਼ਮੀ ਹੋਣ ਵਾਲੇ ਲੱਗਭੱਗ 28 ਲੋਕਾਂ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਵਾਸਤੇ ਹਸਪਤਾਲ ਲਿਆਂਦਾ ਗਿਆ ਸੀ। ਉੱਥੇ ਹੀ ਬੱਸ ਵਿਚ ਸਵਾਰ ਸਵਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਧੁੰਦ ਦੇ ਕਾਰਨ ਵਾਪਰਿਆ ਹੈ।



error: Content is protected !!