BREAKING NEWS
Search

ਸਕੂਲ ਚ ਸ਼ਰਾਰਤ ਕਰਨ ਤੇ 5 ਸਾਲਾਂ ਦੇ ਬੱਚੇ ਨੂੰ ਮਾਸਟਰ ਨੇ ਦਿੱਤੀ ਅਜਿਹੀ ਸਜਾ ਦੇਖਣ ਵਾਲਿਆਂ ਦੇ ਉਡੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਦੌਰ ਵਿੱਚ ਜਿੱਥੇ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਸੀ।ਉਥੇ ਹੀ ਦੇਸ਼ ਅੰਦਰ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਹੀ ਜਾਰੀ ਰੱਖੀ ਗਈ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਮੁੜ ਤੋਂ ਵਿਦਿਅਕ ਅਦਾਰਿਆਂ ਨੂੰ ਖੋਲ੍ਹ ਦਿਤਾ ਗਿਆ ਹੈ। ਵਿਦਿਅਕ ਅਦਾਰਿਆਂ ਨੂੰ ਖੁੱਲ੍ਹ ਜਾਣ ਤੋਂ ਬਾਅਦ ਉਨ੍ਹਾਂ ਅਧਿਆਪਕਾਂ ਨੂੰ ਹੀ ਸਰਕਾਰ ਵੱਲੋਂ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਆਪਣਾ ਕਰੋਨਾ ਟੀਕਾਕਰਨ ਕਰਵਾ ਲਿਆ ਗਿਆ। ਉਥੇ ਹੀ ਸਰਕਾਰ ਵੱਲੋਂ ਬੱਚਿਆਂ ਦੀ ਮਾਨਸਿਕ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਸਲੇਬਸ ਵਿੱਚ ਵੀ ਕਾਫੀ ਹੱਦ ਤੱਕ ਕਟੌਤੀ ਕਰ ਦਿੱਤੀ ਗਈ ਸੀ।

ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ। ਜਦ ਤੱਕ ਵਿਦਿਆਰਥੀਆਂ ਨੂੰ ਪੇਸ਼ ਹੋਣ ਵਾਲੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ। ਸਕੂਲ ਵਿੱਚ ਸ਼ਰਾਰਤ ਕਰਨ ਦੇ ਪੰਜ ਸਾਲਾਂ ਦੇ ਬੱਚੇ ਨੂੰ ਅਧਿਆਪਕ ਵੱਲੋਂ ਸਜ਼ਾ ਦਿੱਤੇ ਜਾਣ ਦੀ ਖਬਰ ਨੂੰ ਸੁਣ ਕੇ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਦੇ ਇਕ ਪ੍ਰਾਈਵੇਟ ਸਕੂਲ ਤੋਂ ਸਾਹਮਣੇ ਆਇਆ। ਜਿੱਥੇ ਜ਼ਿਲ੍ਹੇ ਅਧੀਨ ਆਉਂਦੇ ਅਹਰੌਰਾ ਵਿਖੇ ਵਜੂਦ ਇਕ ਸਦਭਾਵਨਾ ਸਿੱਖਿਆ ਸੰਸਥਾਨ ਜੂਨੀਅਰ ਹਾਈ ਸਕੂਲ ਵਿਚ ਪੜ੍ਹਨ ਵਾਲੇ ਪੰਜ ਸਾਲਾਂ ਦੇ ਦੂਜੀ ਕਲਾਸ ਵਿੱਚ ਪੜ੍ਹਨ ਵਾਲੇ ਸੌਨੂੰ ਯਾਦਵ ਨਾਂ ਦੇ ਵਿਦਿਆਰਥੀ ਨੂੰ ਪ੍ਰਿੰਸੀਪਲ ਵੱਲੋਂ ਇੱਕ ਸ਼ਰਾਰਤ ਕੀਤੇ ਜਾਣ ਤੇ ਅਜਿਹੀ ਸਜ਼ਾ ਦਿੱਤੀ ਗਈ ਕਿ ਸਾਰੇ ਬੱਚਿਆਂ ਵਿੱਚ ਡਰ ਪੈਦਾ ਹੋ ਗਿਆ ਹੈ।

ਸਕੂਲ ਦੇ ਪ੍ਰਿੰਸੀਪਲ ਮਨੋਜ ਵਿਸ਼ਕਰਮਾ ਵੱਲੋਂ ਪਾਠਸ਼ਾਲਾ ਦੇ ਵਿਦਿਆਰਥੀ ਨੂੰ ਇਸ ਲਈ ਪੈਰਾਂ ਤੋਂ ਬੰਨ੍ਹ ਕੇ ਬਿਲਡਿੰਗ ਤੋਂ ਉਲਟਾ ਲਟਕਾ ਦਿੱਤਾ ਗਿਆ , ਕਿਉਂਕਿ ਇਸ ਬੱਚੇ ਵੱਲੋਂ ਆਪਣੇ ਕੁਝ ਦੋਸਤਾਂ ਨਾਲ ਉਸ ਸਮੇਂ ਸ਼ਰਾਰਤ ਕੀਤੀ ਗਈ ਸੀ ਜਦੋਂ ਉਹ ਗੋਲ-ਗੱਪੇ ਖਾ ਰਹੇ ਸਨ। ਇਸ ਗਲਤੀ ਦੀ ਸਜਾ ਪ੍ਰਿੰਸੀਪਲ ਵੱਲੋਂ ਬੱਚੇ ਨੂੰ ਇਸ ਤਰਾਂ ਦਿੱਤੇ ਜਾਣ ਨਾਲ ਇਹ ਮਾਮਲਾ ਸੋਸ਼ਲ ਮੀਡੀਆ ਉਪਰ ਸਾਹਮਣੇ ਆਇਆ ਹੈ। ਕਿਉਂਕਿ ਜਦੋਂ ਪ੍ਰਿੰਸੀਪਲ ਵੱਲੋਂ ਇਸ ਖ਼ੌਫ਼ਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕਿਸੇ ਵੱਲੋਂ ਇਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਪਰ ਸਾਂਝੀ ਕਰ ਦਿੱਤੀ।

ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਉਹਦੇ ਹੀ ਪੁਲਿਸ ਵੱਲੋਂ ਤੁਰੰਤ ਘਟਨਾ ਸਥਾਨ ਤੇ ਪਹੁੰਚ ਕੇ ਪ੍ਰਿੰਸੀਪਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉੱਥੇ ਹੀ ਉਸਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ। ਵਿਦਿਆਰਥੀ ਨੂੰ ਇਕ ਪੈਰ ਤੋਂ ਫੜ ਕੇ ਬਿਲਡਿੰਗ ਤੋਂ ਹੇਠਾਂ ਲਟਕਾ ਦਿੱਤੇ ਜਾਣ ਨਾਲ ਬਾਕੀ ਬੱਚੇ ਵੀ ਡਰ ਦੇ ਮਾਹੌਲ ਵਿਚ ਹਨ।



error: Content is protected !!