ਆਈ ਤਾਜਾ ਵੱਡੀ ਖਬਰ
ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਵਿਚਾਲੇ ਪ੍ਰੀਖਿਆਵਾਂ ‘ਤੇ ਆਏ ਸੰਕਟ ਨਾਲ ਨਜਿੱਠਣ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਹੁਣ ਆਨਲਾਈਨ ਪ੍ਰੀਖਿਆ ਦਾ ਫੁਲਪਰੂਫ ਰਾਹ ਲੱਭਿਆ ਹੈ। ਫਿਲਹਾਲ ਇਸ ਨੂੰ ਲੈ ਕੇ ਉਹ ਪ੍ਰਾਕਟਰ ਤਕਨੀਕ ‘ਤੇ ਕੰਮ ਕਰ ਰਹੀ ਹੈ, ਜਿਸ ਜ਼ਰੀਏ ਕੋਈ ਵੀ ਵਿਦਿਆਰਥੀ ਘਰ ਬੈਠੇ ਹੀ ਪ੍ਰੀਖਿਆ ਦੇ ਸਕੇਗਾ। ਇਹ ਪੂਰੀ ਪ੍ਰੀਖਿਆ 100 ਫੀਸਦੀ ਨਕਲ ਮੁਕਤ ਹੋਵੇਗੀ।
ਐੱਨਟੀਏ ਦੇ ਡਾਇਰੈਕਟਰ ਜਨਰਲ ਵਿਨੀਤ ਜੋਸ਼ੀ ਨੇ ਮੰਗਲਵਾਰ ਨੂੰ ਆਨਲਾਈਨ ਪ੍ਰੀਖਿਆ ਨੂੰ ਲੈ ਕੇ ਕਰਵਾਏ ਇਕ ਵੈੱਬੀਨਾਰ ‘ਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਕੋਰੋਨਾ ਇਨਫੈਕਸ਼ਨ ਕਾਰਨ ਪ੍ਰੀਖਿਆਵਾਂ ‘ਤੇ ਜਿਸ ਤਰੀਕੇ ਦਾ ਸੰਕਟ ਛਾਇਆ ਹੈ, ਉਸ ਵਿਚ ਨਵੇਂ ਬਦਲ ਅਜਮਾਉਣ ਦੀ ਤਿਆਰੀ ਤੇਜ਼ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਆਨਲਾਈਨ ਪ੍ਰੀਖਿਆਵਾਂ ਕਰਵਾਉਂਦੇ ਰਹੇ ਹਨ ਪਰ ਇਸ ਲਈ ਵਿਦਿਆਰਥੀਆਂ ਨੂੰ ਕਿਸੇ ਸੈਂਟਰ ‘ਤੇ ਜਾਣਾ ਪੈਂਦਾ ਸੀ। ਪ੍ਰਾਕਟਰ ਤਕਨੀਕ ਨਾਲ ਉਹ ਵਿਦਿਆਰਥੀਆਂ ਦੇ ਘਰ ਬੈਠੇ ਹੀ ਪ੍ਰੀਖਿਆ ਕਰਵਾ ਸਕਣਗੇ। ਫਿਲਹਾਲ ਇਸ ਨੂੰ ਲੈ ਕੇ ਟਰਾਇਲ ਚੱਲ ਰਿਹਾ ਹੈ। ਐੱਨਟੀਏ ਨੇ ਇਹ ਸਾਰੀ ਕਵਾਇਦ ਉਸ ਸਮੇਂ ਤੇਜ਼ ਕੀਤੀ ਹੈ, ਜਦੋਂ ਜੇਈਈ ਮੇਨਸ ਤੇ ਨੀਟ ਵਰਗੀਆਂ ਪ੍ਰੀਖਿਆਵਾਂ ਨੂੰ ਆਸਾਨੀ ਨਾਲ ਕਰਵਾਇਆ ਜਾ ਸਕੇਗਾ। ਹਾਲਾਂਕਿ ਇਸ ਵਾਰੀ ਇਸ ਦੀ ਵਰਤੋਂ ਹੋਵੇਗੀ ਕਿ ਨਹੀਂ, ਇਹ ਹਾਲੇ ਸਾਫ਼ ਨਹੀਂ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਤਾਜਾ ਜਾਣਕਾਰੀ