ਤਾਜਾ ਵੱਡੀ ਖਬਰ
ਮਾਨਸਾ ਦੇ ਪਿੰਡ ਉੱਦਤ ਸੇਦੇਵਾਲਾ ‘ਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭੈਣ ਜੋ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨਕੇ ਲੰਬੀ ਉਮਰ ਦੀ ਦੁਆ ਕਰਦੀ ਹੈ ਪਰ ਇਸ ਪਿੰਡ ‘ਚ ਜੋ ਹੋਇਆ ਇਸ ਨੂੰ ਸੁਣਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ। ਜਿੱਥੇ ਦੋ ਭੈਣਾਂ ਨੇ ਆਪਣੇ ਘਰ ਵਾਲਿਆਂ ਨਾਲ ਮਿਲ ਕੇ ਇਕਲੌਤੇ ਭਰਾ ਨੂੰ ਅਜਿਹੀ ਦਰਦਨਾਕ ਮੌਟ ਦਿੱਤੀ ਕਿ ਹਰ ਸੁਣਨ ਵਾਲਾ ਸਹਿਮ ਜਾਵੇ। ਜਿੱਥੇ ਭੈਣਾਂ ਵੱਲੋਂ ਪਹਿਲਾਂ ਭਰਾ ਦਾਖਤਮ ਕੀਤਾ ਗਿਆ ਤੇ ਇਸ ਦੇ ਬਾਅਦ ਉਸ ਤੇ ਪੈਟਰੋਲ ਪਾਕੇ ਜਿਓਂਦੇਜਾਗਦੇ ਲੂਹ ਦਿੱਤਾ ਗਿਆ।
ਭਰਾ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲ 12 ਏਕੜ ਜ਼ਮੀਨ ਹੈ ਤੇ ਕੁੱਝ ਸਾਲ ਪਹਿਲਾਂ ਉਸਦੀਆਂ ਭੈਣਾਂ ਤੇ ਪਿਤਾ ਨੇ ਗੁਰਚਰਨ ਸਣੇ ਪੂਰੇ ਪਰਿਵਾਰ ਨੂੰ ਘਰੋਂ ਬਾਹਰ ਕੱਢ ਦਿੱਤਾ।
ਉਸ ਦੇ ਹਿੱਸੇ ਦੀ ਜ਼ਮੀਨ ਤੇ ਵੀ ਭੈਣਾਂ ਨੇ ਕਬਜ਼ਾ ਕਰ ਲਿਆ। ਬਾਅਦ ‘ਚ ਬੇਰਹਿਮੀ ਨਾਲ ਗੁਰਚਰਨ ਦਾ ਇਹ ਹਾਲ ਕਰ ਦਿੱਤਾ ਤੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਘਟਨਾ ਦੇ ਬਾਅਦ ਪੂਰੇ ਪਿੰਡ ਚ ਸਹਿਮ ਦਾ ਮਾਹੌਲ ਹੈ। ਘਟਨਾ ਤੇ ਹੈਰਾਨਗੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਭੈਣਾਂ ਮਹਿਜ਼ ਜ਼ਮੀਨ ਦੀ ਖ਼ਾਤਰ ਆਪਣੇ ਸਕੇ ਭਰਾ ਨੂੰ ਵੀ ਨਹੀਂ ਬਖਸ਼ਿਆ
ਤਾਜਾ ਜਾਣਕਾਰੀ