BREAKING NEWS
Search

ਸ਼੍ਰੋਮਣੀ ਅਕਾਲੀ ਦਲ ਵਲੋਂ ਆਈ ਵੱਡੀ ਖਬਰ, ਜੇਲ ਚ ਬੰਦ ਬਿਕਰਮ ਮਜੀਠੀਆ ਨੂੰ ਗੰਭੀਰ ਖਤਰਾ

ਆਈ ਤਾਜ਼ਾ ਵੱਡੀ ਖਬਰ 

ਜੇਲ੍ਹਾਂ ਵਿਚ ਹੁਣ ਮੰਤਰੀਆਂ ਨੂੰ ਖਤਰੇ ਦਿਖਾਈ ਦੇ ਰਹੇ ਨੇ। ਜੇਕਰ ਇਨ੍ਹਾਂ ਵਿਚ ਗੱਲ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਕਰੀਏ ਤਾਂ ਉਸਦੀ ਜਾਨ ਨੂੰ ਜੇਲ੍ਹ ਵਿਚ ਗੰਭੀਰ ਖ਼ਤਰਾ ਦੱਸਿਆ ਗਿਆ। ਦਰਅਸਲ ਸ਼੍ਰੋਮਣੀ ਅਕਾਲੀ ਦਲ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਦੇ ਕਹਿਣ ਮੁਤਾਬਿਕ ਏ. ਡੀ. ਜੀ. ਪੀ. ਹਰਪ੍ਰੀਤ ਸਿੱਧੂ ਦੀ ਨਿਯੁਕਤੀ ਇਸੇ ਵਾਸਤੇ ਕੀਤੀ ਗਈ ਹੈ ਤਾਂ ਕਿ ਮਜੀਠੀਆ ਨੂੰ ਇਕ ਹੋਰ ਝੂਠੇ ਕੇਸ ’ਚ ਫਸਾਇਆ ਜਾ ਸਕੇ। ਉਥੇ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਹਲਕਾ ਮਜੀਠਾ ਤੋਂ ਵਿਧਾਇਕਾ ਅਤੇ ਮਜੀਠੀਆ ਦੀ ਪਤਨੀ ਡੀ. ਜੀ. ਪੀ. ਨੂੰ ਪੱਤਰ ਲਿਖ ਕੇ ਉਸਦੀ ਇਕ ਕਾਪੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਦਿਤੀ, ਤਾਂ ਜੋ ਇਸ ਮਾਮਲੇ ਵਿਚ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਅਕਾਲੀ ਆਗੂਆਂ ਮੁਤਾਬਿਕ ਮਜੀਠੀਆ ਤੇ ਹਰਪ੍ਰੀਤ ਸਿੱਧੂ ਦੇ ਪਰਿਵਾਰਾਂ ਵਿਚਾਲੇ ਕਾਫੀ ਦੁਸ਼ਮਣੀ ਹੈ ਤੇ ਦੋਨੋਂ ਨਜ਼ਦੀਕੀ ਰਿਸ਼ਤੇਦਾਰ ਹਨ, ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਅਫ਼ਸਰ ਦੀ ਮਾਤਾ ਤੇ ਮਜੀਠੀਆ ਦੀ ਚਾਚੀ ਸਕੀਆਂ ਭੈਣਾਂ ਸਨ। ਪਰ ਸਿੱਧੂ ਦਾ ਪਰਿਵਾਰ ਮਜੀਠੀਆ ਦੀ ਚਾਚੀ ਦੀ ਮੌਤ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਮੰਨਦਾ ਹੈ, ਤੇ ਇਸ ਮਾਮਲੇ ਵਿਚ ਸਿੱਧੂ ਦੁਸ਼ਮਣੀ ਕੱਢਣ ਲਈ ਆਪਣੇ ਸਰਕਾਰੀ ਅਹੁਦੇ ਦੀ ਵਰਤੋਂ ਸਹੀ ਨਹੀਂ ਕਰ ਰਹੇ ਹਨ, ਬਲਕਿ ਦੁਰਵਰਤੋਂ ਕਰ ਰਹੇ ਨੇ। ਦੋਵਾਂ ਵਿਚਾਲੇ ਖਰਾਬ ਰਿਸ਼ਤੇ ਨੂੰ ਦੇਖਦਿਆਂ ਹਾਈਕੋਰਟ ਹਰਪ੍ਰੀਤ ਸਿੱਧੂ ਨੂੰ ਮਜੀਠੀਆ ਖਿਲਾਫ ਜਾਂਚ ਕਰਨ ਤੋਂ ਰੋਕਿਆ ਸੀ।

ਪਰ ਬਾਅਦ ਵਿਚ ਸਿੱਧੂ ਨੇ ਸੀਲਬੰਦ ਰਿਪੋਰਟ ਨਵਜੋਤ ਸਿੰਘ ਸਿੱਧੂ ਨੂੰ ਦੇ ਦਿੱਤੀ। ਤੇ ਕਾਂਗਰਸ ਸਰਕਾਰ ਦੇ ਆਖਰੀ ਦਿਨਾਂ ’ਚ ਸਿੱਧੂ ਨੇ ਆਪਣੀ ਮਨਘੜਤ ਰਿਪੋਰਟ ਡੀ. ਜੀ. ਪੀ. ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਮਜੀਠੀਆ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਸਮੇਤ ਹੋਰ ਵੱਖ-ਵੱਖ ਧਾਰਾਵਾਂ ਹੇਠ ਝੂਠਾ ਕੇਸ ਦਰਜ ਕੀਤਾ ਗਿਆ।

ਤੇ ਮਜੀਠੀਆ ਜੇਲ੍ਹ ਵਿਚ ਬੰਦ ਨੇ। ਸੋ ਅਕਾਲੀ ਦਲ ਵਲੋਂ ਇਹ ਇਲਜ਼ਾਮ ਲਗਾਏ ਨੇ, ਪਰ ਦੇਖਣਾ ਹੋਵੇਗਾ ਕਿ ਕੀ ਹਾਈਕੋਰਟ ਮਜੀਠੀਆ ਨੂੰ ਰਾਹਤ ਦਿੰਦੀ ਹੈ ਜਾਂ ਨਹੀਂ। ਕੀ ਮਜੀਠੀਆ ਦੀ ਪਤਨੀ ਵਲੋਂ ਲਿਖੀ ਚਿੱਠੀ ‘ਤੇ ਕੋਈ ਕਾਰਵਾਈ ਹੁੰਦੀ ਹੈ।



error: Content is protected !!