BREAKING NEWS
Search

ਸ਼ੈਪੂ ਕਰਨਾ ਭੁੱਲ ਜਾਵੋਗੇ ਜੇਕਰ ਇਹਨਾਂ ਦੋ ਚੀਜਾਂ ਨਾਲ ਵਾਲਾ ਨੂੰ ਧੋਣਾ ਸ਼ੁਰੂ ਕਰ ਦੇਵੋਗੇ ਵਾਲਾ ਦੀ ਚਮਕ ਅਤੇ ਲੰਬੇ ਵੀ ਹੋਣਗੇ

ਵਾਲਾ ਨੂੰ ਹਰ ਕੋਈ ਖਾਸ ਕਰਕੇ ਕੁੜੀਆਂ ਬਹੁਤ ਹੀ ਪਿਆਰ ਕਰਦੀਆਂ ਹਨ ਕਿਉਂਕਿ ਇਹ ਵਾਲ ਉਹਨਾਂ ਦੀ ਖੂਬਸੂਰਤੀ ਵਿੱਚ ਵਾਧਾ ਕਰਦੇ ਹਨ। ਕਈ ਕਾਰਨਾਂ ਕਰਕੇ ਵਾਲਾ ਦੀਆ ਸਮੱਸਿਆਵਾ ਹੋ ਸਕਦੀਆਂ ਹਨ ਜਿਵੇਂ ਤਣਾਉ, ਪ੍ਰਦੂਸ਼ਣ, ਕੋਈ ਰੋਗ ਜਾਂ ਫਿਰ ਜੀਵਨਸ਼ੈਲੀ ਵਿਚ ਅਸਮਾਨਤਾ ਦੇ ਕਾਰਨ, ਪ੍ਰੰਤੂ ਵਾਲ ਡਾਈ ਕਰਨਾ ਜਾਂ ਕਲਰ ਕਰਨਾ ਇਸ ਸਮੱਸਿਆ ਦਾ ਇੱਕ ਮਾਤਰ ਉਪਚਾਰ ਨਹੀਂ ਹੈ। ਕੁਝ ਘਰੇਲੂ ਉਪਚਾਰ ਅਜਮਾ ਕੇ ਵੀ ਆਪਣੇ ਵਾਲਾਂ ਨੂੰ ਸਫੇਦ ਹੋਣ ਤੋਂ ਰੋਕਿਆ ਜਾ ਸਕਦਾ ਹੈ।

ਸਾਡੇ ਸਿਰ ਦੇ ਵਾਲ ਸਰਦੀਆ ਵਿੱਚ ਠੰਡ ਅਤੇ ਗਰਮੀਆ ਵਿੱਚ ਗਰਮੀ ਤੋ ਸਾਡੇ ਸਿਰ ਦੀ ਰੱਖਿਆ ਕਰਦੇ ਹਨ । ਨਾ ਸਿਰਫ ਇੰਨਾ ਹੀ ਬਲਕਿ ਸਾਡੇ ਸਿਰ ਦੇ ਵਾਲ ਸਾਡੀ ਸੁੰਦਰਤਾ `ਚ ਵੀ ਚਾਰ ਚੰਨ ਲਗਾਉਦੇ ਹਨ । ਅੱਜ ਦੀ ਯੁਵਾ ਪੀੜੀ ਨਵੇ ਤੋ ਨਵੇ ਵਾਲਾ ਦੇ ਸਟਾਇਲ ਬਣਾਉਦੇ ਹਨ ਕਿਉਕਿ ਸਭ ਜਾਣਦੇ ਹਨ ਵਾਲ ਸਾਡੀ ਸੁੰਦਰਤਾ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਦੇ ਹਨ । ਪਰ ਵਾਲਾ ਦਾ ਘੱਟ ਉਮਰ ਵਿਚ ਸਫੇਦ ਹੋਣਾ ਤੇ ਜਿਆਦਾ ਝੜਨਾ ਬਹੁਤ ਹੀ ਤਕਲੀਫ਼ ਦਿੰਦਾ ਹੈ । ਇਸ ਲਈ ਕਈ ਲੋਕ ਮਹਿੰਗੇ ਤੋ ਮਹਿੰਗੇ ਉਤਪਾਦਾ ਦਾ ਇਸਤੇਮਾਲ ਕਰਦੇ ਹਨ । ਜਿਸ ਨਾਲ ਵਾਲ ਕੁਝ ਸਮੇ ਲਈ ਤਾ ਸੁੰਦਰ ਹੋ ਜਾਦੇ ਹਨ ਪਰ ਇਹਨਾ ਉਤਪਾਦਾ ਵਿਚ ਮੌਜੂਦ ਕੈਮੀਕਲ ਦੇ ਕਾਰਨ ਕੁਝ ਸਮੇ ਬਾਅਦ ਹੀ ਵਾਲ ਖ਼ਰਾਬ ਹੋ ਜਾਦੇ ਹਨ ਜਾ ਤਾ ਵਾਲ ਬਹੁਤ ਜਿਆਦਾ ਸਫੇਦ ਹੋਣ ਲੱਗਦੇ ਹਨ ਜਾ ਬਹੁਤ ਝੜਦੇ ਹਨ ।

ਸਿਰਫ ਦੋ ਚੀਜਾਂ ਤੋਂ ਬਣਿਆ ਇਹ ਪਾਊਡਰ ਦਾ ਪੇਸਟ ਤੁਹਾਡਾ ਮਨ ਜਿੱਤ ਲਵੇਗਾ ਅਤੇ ਤੁਸੀਂ ਦੁਬਾਰਾ ਕਦੇ ਵੀ ਸੈਂਪੂ ਦੀ ਵਰਤੋਂ ਵੀ ਕਰਨਾ ਪੰਸਦ ਨਹੀਂ ਕਰੋਗੇ। ਇਸਦੇ ਲਈ ਤੁਹਾਨੂੰ ਦੋ ਚੀਜ਼ਾਂ ਐਲੋਵੇਰਾ ਜੈੱਲ ,ਅਤੇ ਸ਼ਿਕਾਕਾਈ ਪਾਊਡਰ ਦੀ ਲੋੜ ਪਵੇਗੀ। ਬਹੁਤ ਸਾਰੇ ਲੋਕ ਇਹ ਗੱਲ ਜਾਣਗੇ ਹਨ ਕਿ ਸ਼ਿਕਾਕਾਈ ਵਾਲਾ ਦੇ ਲਈ ਇਕ ਵਧੀਆ ਸੈਂਪੂ ਦੀ ਤਰ੍ਹਾਂ ਹੈ। ਇਸ ਲਈ ਤੁਸੀਂ ਦੋ ਚਮਚ ਦੇ ਕਰੀਬ ਅਲੇਵੈਰਾ ਜੈੱਲ ਲਵੋ ਅਤੇ ਉਸ ਵਿਚ ਇੱਕ ਛੋਟਾ ਪੈਕਟ ਸ਼ਿਕਾਕਾਈ ਦੇ ਪਾਊਡਰ ਦਾ ਮਿਲਾ ਲਵੋ ਹੁਣ ਇਸ ਵਿਚ ਥੋੜਾ ਜਿਹਾ ਪਾਣੀ ਮਿਲਾ ਕੇ ਇਸਦਾ ਇੱਕ ਪੇਸਟ ਤਿਆਰ ਕਰ ਲਵੋ।

ਹੁਣ ਇਸ ਪੇਸਟ ਨੂੰ ਆਪਣੇ ਵਾਲਾ ਵਿਚ ਨਹਾਉਣ ਦੇ ਸਮੇ ਸੇਪੂ ਦੀ ਤਰ੍ਹਾਂ ਵਰਤੋਂ। ਇਸ ਵਿਚ ਸੈਂਪੂ ਵਾਂਗ ਹੀ ਝੱਗ ਹੁੰਦੀ ਹੈ। ਇਸ ਤਰ੍ਹਾਂ ਇਹ ਤੁਹਾਡੇ ਵਾਲਾ ਦੀ ਸਾਰੀ ਗੰਦਗੀ ਵੀ ਸਾਫ ਕਰ ਦਿੰਦਾ ਹੈ ਵਾਲਾਂ ਨੂੰ ਐਲੋਵੀਰਾ ਲਗਾਉਣ ਨਾਲ ਵੀ ਵਾਲ ਝੜਨੇ ਤੇ ਚਿੱਟੇ ਹੋਣੇ ਬੰਦ ਹੋ ਜਾਂਦੇ ਹਨ। ਇਸ ਲਈ ਐਲੋਵੀਰਾ ਵਿੱਚ ਨਿੰਬੂ ਦਾ ਰਸ ਪਾ ਕੇ ਵੀ ਪੇਸਟ ਬਣਾ ਕੇ ਰੱਖ ਲਓ ਤੇ ਇਸ ਪੇਸਟ ਨੂੰ ਵਾਲਾਂ ਉੱਪਰ ਲਗਾਉ, ਫ਼ਾਇਦਾ ਮਿਲੇਗਾਇਸਦੀ ਵਰਤੋਂ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਸੈਂਪੂ ਦੀ ਲੋੜ ਨਹੀਂ ਪਵੇਗੀ। ਇਸ ਦੀ ਲਗਾਤਰ ਵਰਤੋਂ ਕਰਦੇ ਰਹਿਣ ਨਾਲ ਤੁਹਾਡੇ ਵਾਲ ਲੰਬੇ,ਸੰਘਣੇ,ਕਾਲੇ ਹੋ ਜਾਣਗੇ। ਜਾਣਕਾਰੀ ਚੰਗੀ ਲੱਗੇ ਤਾ ਅੱਗੇ ਸ਼ੇਅਰ ਜਰੂਰ ਕਰੋ ਜੀ।



error: Content is protected !!