ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਪੰਜਾਬ ਚ ਵੀ ਪਿਛਲੇ 2 ਮਹੀਨਿਆਂ ਤੋਂ ਤਕਰੀਬਨ ਇਸ ਨੇ ਕਹਿਰ ਵਰਤਾਇਆ। ਪਰ ਹੁਣ ਇਕ ਅਜਿਹੀ ਖਬਰ ਆ ਰਹੀ ਹੈ ਜਿਸ ਨਾਲ ਪੰਜਾਬ ਸਰਕਾਰ ਨੇ ਸੁਖ ਦਾ ਸਾਹ ਲਿਆ ਹੈ।
ਕੇਰਲਾ, ਪੰਜਾਬ ਅਤੇ ਹਰਿਆਣਾ ਕੋਰੋਨਵਾਇਰਸ ਦੇ ਮਾਮਲਿਆਂ ਵਿਚ ਸਿਖਰ ਨੂੰ (ਖਤਰਨਾਕ ਸਥਿਤੀ) ਪਾਰ ਕਰ ਗਏ ਜਾਪਦੇ ਹਨ, ਪ੍ਰਸਿੱਧ ਜਨ ਸਿਹਤ ਮਾਹਰ ਦਾ ਕਹਿਣਾ ਹੈ ਕਿ ਭਾਰਤ ਕੋਵੀਡ -19 ਮੌਤਾਂ ਨੂੰ ਦੇਸ਼ ਵਿਚ 8,000 ਤੋਂ ਵੀ ਘੱਟ ‘ਤੇ ਰੱਖਣ ਦੀ ਉਮੀਦ ਕਰਦਾ ਹੈ।
ਉੱਘੇ ਜਨਤਕ ਸਿਹਤ ਮਾਹਿਰ ਤੇ ਹੈਦਰਾਬਾਦ ਦੇ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਹੈਲਥ ਦੇ ਡਾਇਰੈਕਟਰ ਪ੍ਰੋਫੈਸਰ ਜੀਵੀਐੱਸ ਮੂਰਤੀ ਨੇ ਕਿਹਾ ਹੈ ਕਿ ਤਾਜ਼ਾ ਹਾਲਾਤ ਤੋਂ ਲੱਗਦਾ ਹੈ ਕਿ ਕੇਰਲਾ, ਪੰਜਾਬ ਅਤੇ ਹਰਿਆਣਾ ਕਰੋਨਾਵਾਇਰਸ ਦੇ ਮਾਮਲਿਆਂ ਵਿਚ ਸਿਖਰ ਵਾਲੀ ਸਥਿਤੀ (ਖਤਰਨਾਕ) ਤੋਂ ਲੰਘ ਗਏ ਲੱਗਦੇ ਹਨ। ਇਸ ਮਾਹਰ ਨੂੰ ਲੱਗਦਾ ਹੈ ਕਿ ਜਿਵੇ ਦੇਸ਼ ਵਿੱਚ ਕੋਵਿਡ ਪ੍ਰੋਟੋਕਲ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ ਤੇ ਹਸਪਤਾਲਾਂ ਨੂੰ ਚੌਕਸ ਰੱਖਿਆ ਗਿਆ ਹੈ, ਉਸ ਨਾਲ ਭਾਰਤ ਵਿੱਚ ਕੋਵੀਡ -19 ਨਾਲ ਮੌਤਾਂ 8,000 ਤੋਂ ਵੀ ਘੱਟ ਹੋਣਗੀਆਂ।
ਇੰਡੀਆ ਇੰਸਟੀਚਿਊਟ ਦੇ ਡਾਇਰੈਕਟਰ, ਪ੍ਰੋਫੈਸਰ ਜੀਵੀਐਸ ਮੂਰਤੀ ਨੇ ਕਿਹਾ ਕਿ ਕੋਵੀਡ -19 ਨਾਲ ਨਜਿੱਠਣ ਦੀ ਗੱਲ ਆਉਂਦੀ ਹੈ ਤਾਂ ਭਾਰਤ ਨੂੰ ਇਕ ਇਕਾਈ ਦੇ ਰੂਪ ਵਿਚ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਰਾਜਾਂ ਅਤੇ ਜ਼ਿਲ੍ਹਿਆਂ ਵਿਚ ਵਸੋਂ ਦਾ ਆਕਾਰ ਵੱਖ-ਵੱਖ ਹੁੰਦਾ ਹੈ, ਸਿਹਤ ਪ੍ਰਣਾਲੀਆਂ ਵੱਖ-ਵੱਖ ਹੁੰਦੀਆਂ ਹਨ ਅਤੇ ਸਾਖਰਤਾ ਦਾ ਪੱਧਰ ਵੱਖ-ਵੱਖ ਹੁੰਦਾ ਹੈ। ਇਸ ਲਈ ਰਾਜ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਗੱਲ ਕਰਨਾ ਵਧੇਰੇ ਉਚਿਤ ਹੋਏਗਾ।
ਦੱਸ ਦਈਏ ਕਿ ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਕਾਬੂ ਹੇਠ ਹੈ। ਪੰਜਾਬ ਵਿੱਚ 1913 ਵਿਅਕਤੀਆਂ ਵੱਲੋਂ ਇਸ ਖ਼ਤਰਨਾਕ ਵਾਇਰਸ ’ਤੇ ਫਤਿਹ ਪਾਉਣ ਦਾ ਦਾਅਵਾ ਕੀਤਾ ਗਿਆ ਹੈ। ਜਦੋਂਕਿ 128 ਵਿਅਕਤੀ ਅਜੇ ਵੀ ਜ਼ੇਰੇ ਇਲਾਜ ਹਨ। ਸੂਬੇ ਵਿੱਚ ਹੁਣ ਤਕ ਵਾਇਰਸ ਕਰਕੇ 40 ਵਿਅਕਤੀਆਂ ਦੀਆਂ ਜਾਨ ਜਾਂਦੀ ਰਹੀ ਹੈ। ਪੰਜਾਬ ਦੇ 8 ਜਿਲ੍ਹਿਆਂ ਨੂੰ ਕੋਰੇਨਾ ਮੁਕਤ ਐਲਾਨਿਆ ਗਿਆ ਹੈ।

ਤਾਜਾ ਜਾਣਕਾਰੀ