ਤਾਜਾ ਵੱਡੀ ਖਬਰ

ਟੋਰਾਂਟੋ— ਓਂਟਾਰੀਓ ਸਰਕਾਰ ਨੇ ਟੋਰਾਂਟੋ ਤੇ ਪੀਲ ਰੀਜ਼ਨ ਲਈ ਵੱਡਾ ਐਲਾਨ ਕੀਤਾ ਹੈ। ਸ਼ੁੱਕਰਵਾਰ ਤੋਂ ਇਹ ਦੋਵੇਂ ਸੂਬੇ ‘ਚ ਕੰਮਕਾਰਾਂ ‘ਚ ਦਿੱਤੀ ਜਾ ਰਹੀ ਢਿੱਲ ਦੀ ਸਟੇਜ-3 ‘ਚ ਸ਼ਾਮਲ ਹੋ ਜਾਣਗੇ। ਓਂਟਾਰੀਓ ਸਰਕਾਰ ਨੇ ਇਕ ਬਿਆਨ ‘ਚ ਕਿਹਾ, ”ਸਥਾਨਕ ਕੋਰੋਨਾ ਵਾਇਰਸ ਮਾਮਲਿਆਂ ਦੇ ਰੁਝਾਨ ‘ਚ ਕਮੀ ਆਉਣ ਨਾਲ ਇਹ ਫੈਸਲਾ ਸਿਹਤ ਦੇ ਮੁੱਖ ਮੈਡੀਕਲ ਅਧਿਕਾਰੀ ਅਤੇ ਸਥਾਨਕ ਸਿਹਤ ਮੈਡੀਕਲ ਅਫਸਰਾਂ ਦੀ ਸਲਾਹ ਨਾਲ ਲਿਆ ਗਿਆ ਹੈ।”

ਦੋਵੇਂ ਖੇਤਰ ਸ਼ੁੱਕਰਵਾਰ ਨੂੰ ਸਵੇਰੇ 12: 01 ਵਜੇ ਅਧਿਕਾਰਤ ਤੌਰ ਤੇ ਸਟੇਜ-3 ‘ਚ ਦਾਖਲ ਹੋਣਗੇ। ਹੁਣ ਸਿਰਫ ਵਿੰਡਸਰ-ਐਸੇਕਸ ਇਕੋ ਇਕ ਖੇਤਰ ਹੈ ਜੋ ਇਸ ਸਟੇਜ ‘ਚ ਸ਼ਾਮਲ ਹੋਣਾ ਬਾਕੀ ਹੈ। ਸਟੇਜ-3 ‘ਚ ਬਾਰ ਅਤੇ ਰੈਸਟੋਰੈਂਟਾਂ ‘ਚ ਇਨਡੋਰ ਡਾਇਨਿੰਗ ਦੁਬਾਰਾ ਸ਼ੁਰੂ ਹੋ ਸਕਦੀ ਹੈ। ਇਸ ਦੇ ਨਾਲ ਹੀ ਇਨਡੋਰ ‘ਚ 50 ਲੋਕਾਂ ਦੇ ਇਕੱਠ ਅਤੇ ਬਾਹਰ ਖੁੱਲ੍ਹੇ ‘ਚ 100 ਲੋਕਾਂ ਦੇ ਇਕੱਠ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ,

ਜਿਸ ‘ਚ ਸਰੀਰਕ ਦੂਰੀ ਲਾਜ਼ਮੀ ਰਹੇਗੀ। ਬਿਨਾਂ ਸਰੀਰਕ ਦੂਰੀ ਦੇ ਕਿਸੇ ਵੀ ਤਰ੍ਹਾਂ ਦਾ ਇਕੱਠ ਹੋਣ ਦੀ ਢਿੱਲ ਨਹੀਂ ਦਿੱਤੀ ਗਈ ਹੈ। ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ‘ਚ ਮੰਗਲਵਾਰ ਨੂੰ ਕੋਵਿਡ -19 ਦਾ ਸਿਰਫ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਟੇਜ-3 ‘ਚ ਫੂਡ ਜਾਂ ਡ੍ਰਿੰਕਸ ਦੀ ਸਪਲਾਈ ਕਰਨ ਦੇ ਕੰਮ ਨੂੰ ਛੱਡ ਕੇ ਨਾਈਟ ਕਲੱਬਾਂ ਨੂੰ ਅਜੇ ਵੀ ਦੁਬਾਰਾ ਖੋਲ੍ਹਣ ‘ਤੇ ਪਾਬੰਦੀ ਰੱਖੀ ਗਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਸ਼ੁਕਰਵਾਰ ਤੋਂ ਕਨੇਡਾ ਲਈ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ
ByadminJuly 30, 2020Comments Off on ਸ਼ੁਕਰਵਾਰ ਤੋਂ ਕਨੇਡਾ ਲਈ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ
Previous Postਆਖਰ ਖੁਲ ਹੀ ਗਿਆ ਰਾਜ – ਸੁਸ਼ਾਂਤ ਨੇ ਕਿਉਂ ਚੁਣੀ ਮੌਤ , ਹੋ ਗਿਆ ਵੱਡਾ ਖੁਲਾਸਾ
Next Postਹਸਪਤਾਲ ਚ ਇਸ ਗਲੋਂ ਅਮਿਤਾਬ ਹੋ ਗਿਆ ਤਤਾ ਗੁੱਸੇ ਚ ਕੱਢੀਆਂ ਗੱਲਾਂ ਤੱਕ