=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸ਼ਰਾਬ ਪੀਕੇ ਰੋਜ ਪਿਓ ਕਰਦਾ ਸੀ ਘਰ ਚ ਕਲੇਸ਼ , ਅੱਕੀ ਧੀ ਨੇ ਉਤਾਰਤਾ ਮੌਤ ਦੇ ਘਾਟ

ਆਈ ਤਾਜਾ ਵੱਡੀ ਖਬਰ 

ਨਸ਼ਾ ਘਰਾਂ ਦੇ ਘਰ ਤਬਾਹ ਕਰ ਦਿੰਦਾ ਹੈ, ਪਰ ਇਸ ਦੇ ਬਾਵਜੂਦ ਵੀ ਲੋਕ ਵੱਖ-ਵੱਖ ਤਰੀਕੇ ਦੇ ਨਸ਼ੇ ਕਰਦੇ ਹਨ, ਜਿਸ ਕਾਰਨ ਜ਼ਿਆਦਾਤਰ ਘਰਾਂ ਵਿੱਚ ਲੜਾਈ ਝਗੜਾ ਤੇ ਕਲੇਸ਼ ਰਹਿੰਦਾ ਹੈ। ਕਈ ਵਾਰ ਇਹ ਲੜਾਈ ਝਗੜੇ ਇੰਨੇ ਜ਼ਿਆਦਾ ਖ਼ਤਰਨਾਕ ਰੂਪ ਧਾਰਨ ਕਰ ਲੈਂਦੇ ਹਨ, ਜਿਸ ਕਾਰਨ ਪਰਿਵਾਰਕ ਮੈਂਬਰਾਂ ਵਲੋਂ ਖੌਫਨਾਕ ਕਦਮ ਚੁੱਕ ਲਏ ਜਾਂਦੇ ਹਨ। ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਬਾਪ ਵੱਲੋਂ ਸ਼ਰਾਬ ਪੀ ਕੇ ਘਰ ਵਿੱਚ ਜਦੋਂ ਕਲੇਸ਼ ਕੀਤੀ ਗਈ, ਤਾਂ ਅੱਕੀ ਪਈ ਧੀ ਨੇ ਪਿਉ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਮਾਮਲਾ ਕਿਸ਼ਨਗੜ੍ਹ ਪਿੰਡ ਦਾ ਹੈ, ਜਿਥੋਂ ਦੀ ਰਹਿਣ ਵਾਲੀ ਆਸ਼ਾ ਨੇ ਪਿਤਾ ਸੁਮਈ ਲਾਲਾ ‘ਤੇ ਚਾਕੂ ਨਾਲ ਕਈ ਵਾਰ ਕੀਤੇ, ਜਿੱਥੇ ਆਪਣੇ ਹੀ ਪਿਓ ਨੂੰ ਮੌਤ ਦੀ ਨੀਂਦ ਸਦਾ ਦੇ ਲਈ ਸੁਲਾ ਦਿੱਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇੱਕ 19 ਸਾਲ ਦੀ ਧੀ ਨੇ ਆਪਣੇ ਹੀ ਪਿਤਾ ਦੀ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ l

ਦੱਸ ਦਈਏ ਕਿ ਜਦੋਂ ਇਸ ਲੜਕੀ ਦੇ ਵਲੋਂ ਆਪਣੇ ਪਿਤਾ ਤੇ ਚਾਕੂ ਨਾਲ ਵਾਰ ਕੀਤਾ ਗਿਆ ਤਾਂ ਚਾਕੂ ਸੁਮਈ ਦੀ ਛਾਤੀ ‘ਤੇ ਲੱਗਾ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਫਿਰ ਗੁਆਂਢੀ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਪਹੁੰਚਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ। ਇਸ ਵਾਰਦਾਤ ਦੇ ਦੋ ਦਿਨ ਬਾਅਦ ਦੋਸ਼ੀ ਆਸ਼ਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਖਿਲਾਫ ਹੱਤਿਆ ਦੀ ਧਾਰਾ ਵਿਚ ਕੇਸ ਦਰਜ ਕੀਤਾ । ਸ਼ੁਰੂਆਤੀ ਜਾਂਚ ਮੁਤਾਬਕ ਸੁਮਈ ਰੋਜ਼ ਹੀ ਸ਼ਰਾਬ ਪੀ ਕੇ ਘਰ ਆਉਂਦਾ ਸੀ ਤੇ ਅਕਸਰ ਉਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਮਾਰਕੁੱਟ ਕੀਤੀ ਜਾਂਦੀ ਸੀ ।

ਜਿਸ ਕਾਰਨ ਪਰਿਵਾਰਕ ਮੈਂਬਰ ਅਕਸਰ ਹੀ ਪਰੇਸ਼ਾਨ ਰਹਿੰਦੇ ਸਨ, ਇਸੇ ਪ੍ਰੇਸ਼ਾਨੀ ਦੀ ਵਜ੍ਹਾ ਕਾਰਨ ਆਸ਼ਾ ਵਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ l ਫਿਲਹਾਲ ਆਸ਼ਾ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਜੁਡੀਸ਼ੀਅਲ ਕਸਟੱਡੀ ਵਿਚ ਭੇਜ ਦਿੱਤਾ ਗਿਆ ਹੈ। ਆਸ਼ਾ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਆਸ਼ਾ ਦਸਵੀਂ ਪਾਸ ਹੈ ਤੇ ਘਰ ‘ਤੇ ਹੀ ਸਿਲਾਈ ਦਾ ਕੰਮ ਕਰਦੀ ਸੀ।

ਘਰ ਵਿਚ ਮਾਂ ਮੁੰਨੀ ਛੋਟੀ ਭੈਣ ਤੇ ਇਕ ਛੋਟਾ ਭਰਾ ਹੈ। ਪੁਲਿਸ ਨੂੰ ਉਨ੍ਹਾਂ ਦੇ ਗੁਆਂਢੀ ਨੇ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਕਿ 9 ਅਗਸਤ ਨੂੰ ਉਹ ਰੋਜ਼ ਦੀ ਤਰ੍ਹਾਂ ਸੁਮਈ ਲਾਲਾ ਦੇ ਘਰ ਪਾਣੀ ਲੈਣ ਗਿਆ ਸੀ ਕਿਉਂਕਿ ਉਸ ਦੇ ਘਰ ਫਰਿੱਜ ਨਹੀਂ ਹੈ। ਉਹ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਪਰਦਾ ਖੁੱਲ੍ਹਾ ਸੀ ਤੇ ਆਸ਼ਾ ਆਪਣੇ ਪਿਤਾ ਦੇ ਸੀਨੇ ਵਿਚ ਲੱਗੇ ਜ਼ਖਮ ਤੇ ਖੂਨ ਨੂੰ ਸਾਫ ਕਰ ਰਹੀ ਸੀ। ਪੂਰਾ ਪਰਿਵਾਰ ਰੋ ਰਿਹਾ ਸੀ। ਜਿਸ ਤੋਂ ਬਾਅਦ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।




error: Content is protected !!