ਪੰਜਾਬ ਚ’ ਵੋਟਾਂ ਦਾ ਦੌਰ ਚੱਲ ਰਿਹਾ ਹੈ ਅਤੇ ਪਿੰਡਾਂ ਵਿਚ ਵੀ ਸਾਰੇ ਪਿੰਡ ਦਾ ਇੱਕ ਮੋਢੀ ਚੁਣਿਆਂ ਜਾਂਦਾ ਹੈ ਜੋ ਪਿੰਡ ਦਾ ਹਰ ਮਾਮਲਾ ਪੰਚਾਇਤ ਵਿਚ ਬੈਠ ਕੇ ਹੱਲ ਕਰਦਾ ਹੈ ਜਿਸਨੂੰ ਸਰਪੰਚ ਕਿਹਾ ਜਾਂਦਾ ਹੈ |ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਵਿਚ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਕੰਮ ਪੂਰਾ ਜੋਰ-ਸ਼ੋਰਾਂ ਤੇ ਚੱਲ ਰਿਹਾ ਹੈ ਅਤੇ ਲੋਕ ਸਰਪੰਚ ਬਣਨ ਦੀ ਚਾਹਤ ਵਿਚ ਲੋਕਾਂ ਨੂੰ ਹਰ ਤਰਾਂ ਦਾ ਲਾਲਚ ਦੇ ਰਹੇ ਹਨ ਅਤੇ ਕਿਵੇਂ-ਕਿਵੇਂ ਕਰਕੇ ਸਰਪੰਚ ਬਣਨ ਲਈ ਆਪਣੇ ਵੱਲੋਂ ਹਰ ਕਦਮ ਚੁੱਕ ਰਹੇ ਹਨ |
ਜਿਸ ਨਾਲ ਉਹ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਣ ਅਤੇ ਉਹਨਾਂ ਤੋਂ ਵੋਟਾਂ ਲੈ ਕੇ ਸਰਪੰਚ ਬਣ ਸਕਣ |ਵੋਟਾਂ ਦੇ ਦੌਰ ਨੂੰ ਨਜਦੀਕ ਆਉਂਦੇ ਦੇਖ ਪਿੰਡਾਂ ਵਿਚ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ ਅਤੇ ਲੋਕਾਂ ਵਿਚ ਵੋਟਾਂ ਨੂੰ ਲੈ ਕੇ ਗੱਲਾਂ-ਬਾਤਾਂ ਹੋ ਰਹੀਆਂ ਹਨ ਅਤੇ ਹਰ ਇੱਕ ਪਿੰਡ ਵਿਚ ਸਰਪੰਚੀ ਨੂੰ ਪਾਉਣ ਦੇ ਲਈ ਲੋਕ ਯਤਨ ਕਰ ਰਹੇ ਹਨ |ਦੇਖਿਆ ਜਾਂਦਾ ਹੈ ਕਿ ਸਰਪੰਚੀ ਦੀ ਚਾਹਤ ਰੱਖਣ ਵਾਲੇ ਵਿਅਕਤੀ ਲੋਕਾਂ ਨੂੰ ਲਾਲਚ ਦੇ ਵਿਚ ਪੈਸੇ ਜਾਂ ਸ਼ਰਾਬ ਜਾਂ ਹੋਰ ਕੋਈ ਚੀਜ ਦਿੰਦੇ ਦੇਖੇ ਗਏ ਹਨ
ਕਿਉਂਕਿ ਇਸ ਤੋਂ ਜਿਆਦਾ ਹੋਰ ਕਿਸੇ ਵੀ ਪਿੰਡ ਦੀ ਸਰਪੰਚੀ ਪਾਉਣ ਦੇ ਲਈ ਨਹੀਂ ਦੇਖਿਆ ਗਿਆ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿਸਦਾ ਨਾਮ ਹੈ ਥੂਹੀ ਚੰਨੋ ਅਤੇ ਇਸ ਪਿੰਡ ਦੇ ਆਜ਼ਾਦ ਉਮੀਦਵਾਰ ਸੰਤੋਖ ਸਿੰਘ ਨੇ ਪੰਜਾਬ ਵਿਚ ਇੱਕ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ |ਅਜਾਦ ਉਮੀਦਵਾਰ ਸੰਤੋਖ ਸਿੰਘ ਵੱਲੋਂ ਘਰ-ਘਰ ਵਿਚ ਜਾ ਕੇ ਲੋਕਾਂ ਨੂੰ ਐਫੀ-ਡੈਬਿਟ ਦਿੱਤਾ ਜਾ ਰਿਹਾ ਹੈ
ਅਤੇ ਇਸ ਐਫ਼ੀ-ਡੈਬਿਟ ਵਿਚ ਉਸਨੇ ਇਹ ਲਿਖਿਆ ਹੈ ਕਿ ਜੇਕਰ ਉਹ 2 ਸਾਲਾਂ ਵਿਚ ਕੋਈ ਵੀ ਵਿਕਾਸ ਜਾਂ ਕੰਮ ਨਹੀਂ ਕਰਦਾ ਤਾਂ ਉਸਨੂੰ ਲੋਕਾਂ ਦੀ ਕਚਹਿਰੀ ਵਿਚ ਬੁਲਾ ਕੇ ਉਲਾਂਮੇ ਕੀਤਾ ਜਾਵੇ |ਸੰਤੋਖ ਸਿੰਘ ਵੱਲੋਂ ਵਿੱਢੇ ਇਸ ਕਾਰਜ ਨੂੰ ਲੋਕ ਵੀ ਬਹੁਤ ਪਸੰਦ ਕਰ ਰਹੇ ਹਨ ਅਤੇ ਲੋਕ ਹੁਣ ਅਜਾਦ ਉਮੀਦਵਾਰ ਸੰਤੋਖ ਸਿੰਘ ਦੇ ਨਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ |ਇਹਨਾਂ ਹਲਫੀਆ ਬਿਆਨਾਂ ਬਾਰੇ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਉਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਨਸ਼ਾ ਰਹਿਤ ਚੋਣਾਂ ਲੜ੍ਹ ਰਿਹਾ ਹੈ ਕਿਉਂਕਿ ਦੇਖਿਆ ਜਾਂਦਾ ਹੈ
ਕਿ ਜਦੋਂ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਹਨ ਤਾਂ ਲੋਕਾਂ ਨੂੰ ਲਾਲਚ ਵਿਚੋਂ ਥਾਂ-ਥਾਂ ਫ੍ਰੀ ਸ਼ਰਾਬ ਪੀਣ ਦੇ ਠੇਕੇ ਖੋਲ ਦਿੱਤੇ ਜਾਂਦੇ ਹਨ |ਜਿਸ ਕਰਕੇ ਸੰਤੋਖ ਸਿੰਘ ਦੀ ਇਸ ਪਾਸੇ ਤੋਂ ਲੋਕ ਬਹੁਤ ਹੀ ਪ੍ਰਸ਼ੰਸ਼ਾ ਕਰ ਰਹੇ ਹਨ ਅਤੇ ਸੰਤੋਖ ਦਾ ਆਪਣੀ ਜੁਬਾਨੋਂ ਕਹਿਣਾ ਹੈ ਕਿ ਜੇਕਰ ਉਹ ਦੋ ਸਾਲਾਂ ਦੇ ਵਿਚ ਕੋਈ ਕਾਰਜ, ਜਾਂ ਪੂਰੇ ਪਿੰਡ ਦੇ ਸਾਹਮਣੇ ਕੋਈ ਵੀ ਫੈਸਲਾ ਸਰਬਸੰਮਤੀ ਦੇ ਨਾਲ ਨਾ ਲਿਆ ਤਾਂ ਮੈਨੂੰ ਲੋਕਾਂ ਦੀ ਕਚਹਿਰੀ ਵਿਚੋਂ ਮੇਰਾ ਅਹੁਦਾ ਖੋਹਣ ਦਾ ਸਭ ਨੂੰ ਪੂਰਾ ਹੱਕ ਹੋਵੇਗਾ ਅਤੇ ਬਣਦੀ ਸਜਾ ਦਿੱਤੀ ਜਾਵੇ |
ਪਿੰਡ ਵਾਲਿਆਂ ਵੱਲੋਂ ਸੰਤੋਖ ਸਿੰਘ ਦੀ ਬਹੁਤ ਸ਼ਲਾਂਘਾ ਹੋ ਰਹੀ ਹੈ ਕਿਉਂਕਿ ਐਫ਼ੀ-ਡੈਬਿਟ ਵੀ ਓਹੀ ਵਿਅਕਤੀ ਦੇ ਸਕਦਾ ਹੈ ਜਿਸਦੇ ਅੰਦਰ ਕੰਮ ਨੂੰ ਕਰਨ ਦੀ ਭਾਵਨਾਂ ਹੁੰਦੀ ਹੈ ਜਾਂ ਜਿਸਨੂੰ ਪਤਾ ਹੁੰਦਾ ਹੈ ਕਿ ਕੰਮ ਕਿਸ ਤਰਾਂ ਹੁੰਦੇ ਹਨ |ਸੰਤੋਖ ਸਿੰਘ ਦੇ ਇਸ ਕਦਮ ਤੋਂ ਹੋਰਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਤਾਂ ਜੋ ਸਰਪੰਚ ਵੱਲੋਂ ਕੋਈ ਕੰਮ ਨਾ ਕਿਤੇ ਜਾਣ ਤੇ ਉਸ ਖਿਲਾਫ਼ ਪੂਰੀ ਕਾਰਵਾਈ ਹੋਵੇ ਅਤੇ ਜਨਤਾ ਦੀ ਕਚਹਿਰੀ ਵਿਚ ਘੜੀਸ ਕੇ ਉਸਨੂੰ ਬਣਦੀ ਸਜਾ ਦਿੱਤੀ ਜਾਵੇ | ਇਸ ਤੋਂ ਇਲਾਵਾ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ ਅਜਾਦ ਉਮੀਦਵਾਰ ਵੀਰ ਸੰਤੋਖ ਸਿੰਘ ਦੇ ਬਾਰੇ |