BREAKING NEWS
Search

ਵੱਡੀ ਮਾੜੀ ਖਬਰ ਆ ਰਹੀ LPG ਸਲੰਡਰ ਵਰਤਣ ਵਾਲਿਆਂ ਲਈ ਸਲੰਡਰ ਦੀ ਕੀਮਤ ਦੁਗਣੀ ਹੋਣ ਬਾਰੇ

ਆਈ ਤਾਜਾ ਵੱਡੀ ਖਬਰ 

ਕਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਦਾ ਅਸਰ ਜਿੱਥੇ ਬਹੁਤ ਸਾਰੇ ਪਰਿਵਾਰਾਂ ਉਪਰ ਪਿਆ ਉਥੇ ਹੀ ਕਈ ਪਰਵਾਰਾਂ ਦੇ ਕੰਮ ਠੱਪ ਹੋ ਜਾਣ ਕਾਰਣ ਉਨ੍ਹਾਂ ਪਰਿਵਾਰਾਂ ਲਈ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਟੀਕਾਕਰਨ ਦੇ ਜ਼ਰੀਏ ਜਿਥੇ ਇਸ ਕਰੋਨਾ ਉਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਉਥੇ ਹੀ ਲੋਕਾਂ ਵੱਲੋਂ ਮੁੜ ਆਪਣੀ ਜ਼ਿੰਦਗੀ ਨੂੰ ਪਟਰੀ ਤੇ ਲਿਆਉਣ ਦੀ ਜੱਦੋਜਹਿਦ ਵੀ ਜਾਰੀ ਹੈ। ਜਿੱਥੇ ਲੋਕਾਂ ਵੱਲੋਂ ਮੁੜ ਤੋਂ ਕੰਮਕਾਜ ਸ਼ੁਰੂ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਦੀ ਆਰਥਿਕ ਤੰਗੀ ਨੂੰ ਦੂਰ ਕੀਤਾ ਜਾ ਸਕੇ। ਉਥੇ ਹੀ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ।

ਇਸ ਮਹਿੰਗਾਈ ਨਾਲ ਜੁੜੀਆਂ ਹੋਈਆਂ ਜਿੱਥੇ ਬਹੁਤ ਸਾਰੀਆਂ ਖ਼ਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਘਰ ਵਿਚ ਜਿਥੇ ਖਾਣਾ ਬਣਾਉਣ ਲਈ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ ਉਥੇ ਹੀ ਇਸ ਦੀਆਂ ਵਧ ਰਹੀਆਂ ਕੀਮਤਾਂ ਲੋਕਾਂ ਨੂੰ ਝੰਜੋੜ ਕੇ ਰੱਖ ਰਹੀਆਂ ਹਨ। ਹੁਣ ਐਲਪੀਜੀ ਗੈਸ ਸਿਲੰਡਰ ਵਰਤਣ ਵਾਲਿਆਂ ਲਈ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਸਿਲੰਡਰ ਦੀ ਕੀਮਤ ਦੁੱਗਣੀ ਹੋ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਹੁਣ ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕਰ ਦਿੱਤਾ ਗਿਆ ਹੈ। ਜਿਸ ਦਾ ਅਸਰ ਭਾਰਤ ਵਿਚ ਵੀ ਹੋਵੇਗਾ। ਕਿਉਂਕਿ ਜਿੱਥੇ ਰੂਸ ਵੱਲੋਂ ਪੂਰੇ ਯੂਰਪ ਵਿੱਚ ਗੈਸ ਸਪਲਾਈ ਕੀਤੀ ਜਾਂਦੀ ਹੈ।

ਓਥੇ ਹੀ ਸ਼ੁਰੂ ਹੋਏ ਇਸ ਯੁੱਧ ਦੇ ਕਾਰਨ ਗੈਸ ਦੀਆਂ ਕੀਮਤਾਂ ਵੀ ਪ੍ਰਭਾਵਤ ਹੋਣਗੀਆਂ। ਇਸ ਯੁੱਧ ਦਾ ਅਸਰ ਪੂਰੀ ਦੁਨੀਆਂ ਵਿਚ ਗੈਸ ਦੀ ਕੀਤੀ ਜਾਂਦੀ ਇਸ ਮੰਗ ਉਪਰ ਪੈ ਜਾਵੇਗਾ ਅਤੇ ਜਿਸ ਦੀ ਮੰਗ ਪ੍ਰਭਾਵਤ ਹੋ ਸਕਦੀ ਹੈ। ਕਿਉਂਕਿ ਪਹਿਲਾਂ ਹੀ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਰੇ ਦੇਸ਼ਾਂ ਨੂੰ ਸਾਹਮਣਾ ਕਰਨਾ ਪਿਆ ਹੈ।

ਹੁਣ ਭਾਰਤ ਵਿਚ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਹੋ ਜਾਵੇਗਾ। ਇਸ ਯੁਧ ਨੂੰ ਲੈ ਕੇ ਮਾਹਿਰਾਂ ਦਾ ਕਹਿਣਾ ਹੈ ਕਿ ਗੈਸ ਦੀ ਕੀਮਤ ਕਈ ਗੁਣਾ ਪ੍ਰਭਾਵਤ ਹੋ ਸਕਦੀ ਹੈ। ਜਿਸ ਦਾ ਅਸਰ ਖਪਤਕਾਰਾਂ ਉੱਪਰ ਹੋਵੇਗਾ, ਸਰਕਾਰ ਦੇ ਖਾਦ ਸਬਸਿਡੀ ਵਿੱਚ ਵੀ ਵਾਧਾ ਵੇਖਿਆ ਜਾ ਸਕਦਾ ਹੈ। ਇਸ ਯੁੱਧ ਦੇ ਅਸਰ ਦਾ ਕਾਰਨ ਬਿਜਲੀ ਦੀਆਂ ਕੀਮਤਾਂ ਨੂੰ ਵੀ ਪ੍ਰਭਾਵਤ ਕਰੇਗਾ। ਉਥੇ ਹੀ ਆਖਿਆ ਜਾ ਰਿਹਾ ਹੈ ਕਿ ਇਸਦੇ ਕਾਰਣ ਅਪ੍ਰੈਲ ਤੋਂ ਗੈਸ ਦੀਆਂ ਕੀਮਤਾਂ ਦੁੱਗਣੀਆਂ ਹੋ ਜਾਣਗੀਆਂ।



error: Content is protected !!