ਚੰਡੀਗੜ੍ਹ : ਮੌਸਮ ਵਿਭਾਗ ਨੇ ਪੰਜਾਬ ‘ਚ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 48 ਦੌਰਾਨ ਪੰਜਾਬ ਦੇ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਦੇ ਮਾਲਵਾ ਖੇਤਰ ‘ਚ ਭਾਰੀ ਬਾਰਿਸ਼ ਪੈ ਸਕਦੀ ਹੈ। ਦੂਜੇ ਪਾਸੇ ਸੂਬੇ ‘ਚ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਥਾਂਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਜਦਕਿ ਅਗਲੇ 48 ਘੰਟਿਆਂ ‘ਚ ਭਾਰੀ ਬਾਰਿਸ਼ ਆਉਣ ਦੀ ਸੰਭਾਵਨਾ ਹੈ ਤੇ ਇਸਨੂੰ ਲੈ ਕੇ ਮੌਸਮ ਵਿਭਾਗ ਪੰਜਾਬ ਸਰਕਾਰ ਨੂੰ ਚਿਤਾਵਨੀ ਵੀ ਜਾਰੀ ਕਰ ਚੁੱਕਾ ਹੈ।
ਉਧਰ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਮੁਤਾਬਕ ਇਹ ਮੀਂਹ ਜਿੱਥੇ ਝੋਨੇ ਦੀ ਫਸਲ ਲਈ ਲਾਹੇਵੰਦ ਹੈ, ਉਥੇ ਹੀ ਸਬਜ਼ੀਆਂ ‘ਚ ਇਹ ਹਾਨੀਕਾਰਕ ਸਾਬਤ ਹੋ ਸਕਦਾ ਹੈ। ਜ਼ਿਆਦਾ ਪਾਣੀ ਖੜ੍ਹਾ ਹੋਣ ਕਾਰਨ ਸਬਜ਼ੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ, ਲਿਹਾਜ਼ਾ ਕਿਸਾਨਾਂ ਨੂੰ ਇਸ ਵੱਲ ਖਾਸ ਧਿਆਨ ਦੇਣਾ ਹੋਵੇਗਾ।
ਸੋ ਅਗਲੇ 3-4 ਦਿਨ ਕਾਰਵਾਈਆਂ ਹੁੰਦੀਆਂ ਰਹਿਣਗੀਆਂ। ਜਿਸਦੀ ਤੀਬਰਤਾ ਉੱਤਰੀ ਜਿਲਿਆਂ(ਲੁਧਿਆਣਾ ਤੱਕ) ‘ਚ ਵੱਧ ਰਹੇਗੀ। ਜਾਹਿਰ ਹੈ ਅਗਲੇ ਦਿਨੀਂ ਹੁਣਤੱਕ ਪਿੱਛੇ ਚੱਲ ਰਹੇ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਜਲੰਧਰ ਚ ਬਰਸਾਤ ਦੇ ਅੰਕੜਿਆਂ ਚ ਸੁਧਾਰ ਹੋਵੇਗਾ। ਬਰਨਾਲਾ, ਦੱਖਣੀ ਸੰਗਰੂਰ ਚ ਕਮੀ ਜਾਰੀ ਰਹੇਗੀ।
ਦੱਸਣਯੋਗ ਹੈ ਕਿ ਵੀਕੈਂਡ ‘ਤੇ(17-18 ਅਗਸਤ) ਮਾਨਸੂਨੀ ਸਿਸਟਮ ਪੰਜਾਬ ਨੂੰ ਸਿੱਧਾ ਪ੍ਭਾਵਿਤ ਕਰ ਸਕਦਾ ਹੈ। ਜਿਸ ਕਾਰਨ ਹਰਿਆਣਾ, ਦਿੱਲੀ ਸਣੇ ਪੰਜਾਬ ਚ ਤਕੜੇ ਮੀਂਹ ਦੀ ਆਸ ਹੈ। ਰਾਤਾਂ ਦਾ ਪਾਰਾ ਪਹਿਲੀ ਵਾਰ 22° ਜਾਂ ਇਸਤੋਂ ਹੇਠਾਂ ਜਾ ਸਕਦਾ ਹੈ।
ਇਸ ਦੌਰਾਨ ਹਿਮਾਚਲ, ਖਾਸਕਰ ਚੰਬਾ ਚ ਬੱਦਲ ਫਟਣ ਦੀ ਉਮੀਦ ਹੈ। ਮਾਨਸੂਨ_ਬੇ੍ਕ 20 ਅਗਸਤ ਤੋਂ ਬਾਅਦ ਸੀਜਨ ਚ ਪਹਿਲੀ ਵਾਰ “ਮਾਨਸੂਨ ਬੇ੍ਕ” ਦੀ ਉਮੀਦ ਹੈ। ਜਿਸ ਦੌਰਾਨ ਮਾਨਸੂਨ ਕੁਝ ਸਮੇਂ ਲਈ ਪਿਛਾਂਹ ਹਟ ਜਾਂਦੀ ਹੈ ਤੇ ਪੱਛਮੀ ਹਵਾਂਵਾਂ ਐਕਟਿਵ ਹੋ ਜਾਂਦੀਆਂ ਹਨ। ਹਾਲਾਂਕਿ ਘਟਦੀ ਨਮੀ ਨਾਲ ਛਿਟਪੁੱੱਟ ਕਾਰਵਾਈ ਵੀ ਹੋ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ #ਅਪਡੇਟ ਏਸ ਵਖ਼ਤ ਕੇਂਦਰੀ ਮਾਝੇ-ਦੁਆਬੇ ਚ ਕਿਤੇ-ਕਿਤੇ ਕਾਰਵਾਈ ਸ਼ੁਰੂ ਜੋਕਿ ਆਓੁਣ ਵਾਲੇ ਘੰਟਿਆ ਚ ਤਕੜੀ ਹੋਵੇਗੀ। ਆਗਾਮੀ ਕੁਝ ਘੰਟਿਆਂ ਦੌਰਾਨ ਕਪੂਰਥਲਾ, ਪੱਟੀ,ਫਗਵਾੜਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਨਕੋਦਰ, ਅੰਮ੍ਰਿਤਸਰ,
ਤਰਨਤਾਰਨ, ਲੁਧਿਆਣਾ, ਰੋਪੜ, ਖੰਨਾ, ਸਰਹੰਦ,ਮੋਹਾਲੀ ਦੇ ਕਈ ਹਿੱਸਿਆਂ ਚ ਠੰਡੀਆਂ ਹਵਾਵਾਂ ਨਾਲ ਟੁੱਟਵਾ ਮੀਂਹ ਪਵੇਗਾ। ਅੱਜ ਕਾਰਵਾਰੀ ਟੁੱਟਵੀ ਰਹੇਗੀ ਬਾਕੀ ਸੂਬੇ(ਮਾਲਵੇ ਚ)ਵੀ ਚ ਕਿਤੇ-ਕਿਤੇ ਹਲਚਲ ਹੋਣ ਦੀ ਓੁਮੀਦ ਹੈ। ਪਹਿਲਾ ਦੱਸੇ ਮੁਤਾਬਿਕ ਕੱਲ੍ਹ ਸੂਬੇ ਦੇ ਅਨੇਕਾਂ ਹਿੱਸਿਆ ਚ ਦਰਮਿਆਨੇ ਮੀਂਹ ਦੀ ਆਸ ਹੈ ਖਾਸਕਰ ਕੱਲ੍ਹ ਤੜਕਸਾਰ।
Home ਤਾਜਾ ਜਾਣਕਾਰੀ ਵੱਡੀ ਚੇਤਾਵਨੀ: ਅਗਲੇ ਕੁੱਝ ਘੰਟਿਆਂ ਤੱਕ ਪੰਜਾਬ ਦੇ ਇਹਨਾਂ ਇਲਾਕਿਆਂ ਚ’ ਆਵੇਗਾ ਭਾਰੀ ਮੀਂਹ,ਦੇਖੋ ਲਾਇਵ ਵੀਡੀਓ
ਤਾਜਾ ਜਾਣਕਾਰੀ