BREAKING NEWS
Search

ਵੇਖੋ ਕਿਵੇਂ ਇਸ ਗੇਮ ਨੇ ਲਈ ਮਾਂ ਦੇ ਲਾਡਲੇ ਪੁੱਤ ਦੀ ਜਾਨ, ਮਾਂ ਦਾ ਰੋ ਰੋ ਹੋਇਆ ਬੁਰਾ ਹਾਲ, ਦੇਖੋ ਵੀਡੀਓ

ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ। ਤਿਵੇਂ ਤਿਵੇਂ ਇਨਸਾਨਾਂ ਦੀਆਂ ਆਦਤਾਂ ਵੀ ਬਦਲ ਰਹੀਆਂ ਹਨ। ਅੱਜ ਕੱਲ ਬੱਚਿਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਉਪਲੱਬਧ ਹਨ। ਕੋਈ ਸਮਾਂ ਸੀ ਜਦੋਂ ਬੱਚੇ ਗਰਾਊਂਡ ਵਿੱਚ ਖੇਡਾਂ ਖੇਡ ਕੇ ਮਨੋਰੰਜਨ ਕਰਿਆ ਕਰਦੇ ਸਨ। ਜਿੱਥੇ ਖੇਡਾਂ ਮਨੋਰੰਜਨ ਦਾ ਸਾਧਨ ਹਨ। ਉੱਥੇ ਸਰੀਰ ਦੇ ਵਾਧੇ ਅਤੇ ਤੰਦਰੁਸਤੀ ਲਈ ਵੀ ਖੇਡਾਂ ਦਾ ਮਹੱਤਵਪੂਰਨ ਯੋਗਦਾਨ ਹੈ। ਪਰ ਅੱਜ ਕੱਲ੍ਹ ਕਈ ਅਜਿਹੀਆਂ ਖੇਡਾਂ ਹੋਂਦ ਵਿੱਚ ਆ ਗਈਆਂ ਹਨ। ਜੋ ਘਰ ਦੇ ਅੰਦਰ ਹੀ ਖੇਡੀਆਂ ਜਾ ਸਕਦੀਆਂ ਹਨ। ਪਹਿਲਾਂ ਬੱਚੇ ਵੀਡੀਓ ਗੇਮ ਖੇਡਦੇ ਸਨ। ਪਰ ਹੁਣ ਤਾਂ ਮੋਬਾਈਲ ਤੇ ਹੀ ਬੱਚੇ ਗੇਮਾਂ ਖੇਡਦੇ ਰਹਿੰਦੇ ਹਨ।

ਗੇਮਾਂ ਖੇਡਦੇ ਸਮੇਂ ਉਹ ਆਪਣੇ ਆਲੇ ਦੁਆਲੇ ਤੋਂ ਬਿਲਕੁਲ ਬੇਖਬਰ ਹੋ ਜਾਂਦੇ ਹਨ। ਹਰਿਆਣਾ ਵਿੱਚ ਇੱਕ ਬੱਚਾ ਪਬ ਜੀ ਗੇਮ ਦਾ ਇਸ ਹੱਦ ਤੱਕ ਦੀਵਾਨਾ ਹੋ ਗਿਆ ਕਿ ਮਾਪਿਆਂ ਵੱਲੋਂ ਗੇਮ ਖੇਡਣ ਤੋਂ ਮਨ੍ਹਾ ਕਰਨ ਤੇ ਉਸ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ। ਬੱਚੇ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦਾ ਬੱਚਾ ਥੋੜ੍ਹੇ ਸਮੇਂ ਤੋਂ ਹੀ ਸਬਜ਼ੀ ਗੇਮ ਖੇਡਣ ਦਾ ਸ਼ੌਕੀਨ ਹੋਇਆ ਸੀ। ਪਰਿਵਾਰ ਵਾਲੇ ਉਸਨੂੰ ਰੋਕਦੇ ਰਹਿੰਦੇ ਸਨ ਪਰ ਉਸ ਨੂੰ ਇਸ ਗੇਮ ਦੀ ਅਜਿਹੀ ਆਦਤ ਪੈ ਗਈ ਸੀ ਕਿ ਉਹ ਇਸ ਨੂੰ ਛੱਡਣ ਲਈ ਤਿਆਰ ਨਹੀਂ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਇੱਕ ਦਿਨ ਮਨ੍ਹਾ ਕਰਨ ਤੇ ਉਸ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਉਸ ਦੀ ਮਾਤਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਗੇਮ ਨੂੰ ਮੁਕੰਮਲ ਤੌਰ ਤੇ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਕਿਸੇ ਹੋਰ ਦਾ ਬੱਚਾ ਕਿਸੇ ਅਜਿਹੇ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ।

ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਗੇਮ ਖੇਡਣ ਵਾਲੇ ਬੱਚੇ ਆਪਣੀ ਪੜ੍ਹਾਈ ਛੱਡ ਦਿੰਦੇ ਹਨ ਅਤੇ ਹਰ ਸਮੇਂ ਆਪਣਾ ਦਿਮਾਗ ਗੇਮ ਵਾਲੇ ਪਾਸੇ ਹੀ ਲਗਾਈ ਰੱਖਦੇ ਹਨ। ਇਸ ਤਰ੍ਹਾਂ ਕਰਨ ਨਾਲ ਕਈ ਵਾਰ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕੋਈ ਗਲਤ ਕਦਮ ਵੀ ਚੁੱਕ ਲੈਂਦੇ ਹਨ। ਜਿਸ ਕਾਰਨ ਮਾਤਾ ਪਿਤਾ ਲਈ ਵੀ ਵੱਡੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ।



error: Content is protected !!