BREAKING NEWS
Search

ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਆਈ ਵੱਡੀ ਖਬਰ, ਹੁਣ ਕੀਤਾ ਇਹ ਕੰਮ- ਬਣੇ ਮਸੀਹਾ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਜੇਕਰ ਕੋਈ ਵਿਅਕਤੀ ਦੁੱਖ ਵਿੱਚ ਆ ਕੇ ਬਾਂਹ ਫੜ ਲਵੇ ਤੇ ਉਹ ਕਿਸੇ ਪ੍ਰਮਾਤਮਾ ਦੇ ਫਰਿਸ਼ਤੇ ਵਾਂਗ ਘੱਟ ਨਹੀਂ ਹੁੰਦਾ । ਅਕਸਰ ਹੀ ਜ਼ਰੂਰਤਮੰਦਾਂ ਦੀ ਮਦਦ ਕਰਦੇ ਹਨ ਪ੍ਰਸਿੱਧ ਕਾਰੋਬਾਰੀ ਡਾ ਐੱਸ ਪੀ ਸਿੰਘ ਓਬਰਾਏ । ਜਿਨ੍ਹਾਂ ਵੱਲੋਂ ਅਕਸਰ ਹੀ ਜ਼ਰੂਰਤ ਮੰਦਾਂ ਦੀ ਮੱਦਦ ਕਰ ਕੇ ਉਨ੍ਹਾਂ ਨੂੰ ਇੱਕ ਨਵਾਂ ਜੀਵਨ ਪ੍ਰਦਾਨ ਕੀਤਾ ਜਾਂਦਾ ਹੈ ਤੇ ਇਕ ਵਾਰ ਫਿਰ ਤੋਂ ਡਾ ਓਬਰਾਏ ਨਾਲ ਜੁੜੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਕ ਵਾਰ ਫਿਰ ਤੋਂ ਡਾ ਓਬਰਾਏ ਵੱਲੋਂ ਮਸੀਹਾ ਬਣ ਕੇ ਇਕ ਜ਼ਰੂਰਤਮੰਦ ਲੜਕੀ ਦੀ ਮਦਦ ਕੀਤੀ ਗਈ ਹੈ । ਦਰਅਸਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਕ ਲਡ਼ਕੀ ਦੇ ਚਿਹਰੇ ਉਪਰ ਤੇਜ਼ਾਬ ਸੁੱਟਿਆ ਗਿਆ ਸੀ , ਜਿਸ ਕਾਰਨ ਉਸ ਲੜਕੀ ਦੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਖ਼ਤਮ ਹੋ ਗਈ ਸੀ ।

ਜਿਸ ਤੋਂ ਬਾਅਦ ਪੀੜਤ ਲੜਕੀ ਨੂੰ ਆਪਣੇ ਅੱਖਾਂ ਦਾ ਇਲਾਜ ਕਰਵਾਉਣ ਅਤੇ ਘਰ ਦਾ ਗੁਜ਼ਾਰਾ ਕਰਨਾ ਕਾਫ਼ੀ ਮੁਸ਼ਕਲ ਦਿਖਾਈ ਦੇ ਰਿਹਾ ਸੀ । ਜਿਸ ਦੇ ਚਲਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਸੰਸਾਰ ਦੇ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤ ਡਾ ਓਬਰਾਏ ਨੇ ਪੀੜਤ ਲੜਕੀ ਦੇ ਸਿਰ ਤੇ ਹੱਥ ਰੱਖਦਿਆਂ ਮਹੀਨਾਵਾਰ ਪੈਨਸ਼ਨ ਲਗਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ ।

ਇਸ ਉਪਰਾਲੇ ਦੇ ਚਲਦੇ ਹੁਣ ਲੜਕੀ ਦੀ ਬਹੁਤ ਜ਼ਿਆਦਾ ਮਦਦ ਹੋ ਸਕਦੀ ਹੈ ਤੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਦੀ ਹੈ । ਇਸ ਦੌਰਾਨ ਅੱਜ ਡਾਲਾ ਲੈਂਡ ਪ੍ਰਮੋਟਰ ਦੇ ਐਮ ਡੀ ਅਤੇ ਸਮਾਜ ਸੇਵੀ ਮਨਜੀਤ ਸਿੰਘ ਡਾਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਵੱਲੋਂ ਗੁਰਦਾਸਪੁਰ ਸ਼ਹਿਰ ਦੀ ਰਹਿਣ ਵਾਲੀ ਦੋਵਾਂ ਅੱਖਾਂ ਤੋਂ ਬਿਲਕੁੱਲ ਨੇਤਰਹੀਣ ਲੜਕੀ ਸੋਨੀਆ ਨੂੰ ਪੈਨਸ਼ਨ ਦਾ ਚੈੱਕ ਸੌਂਪਿਆ ਗਿਆ ।

ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਟਰੱਸਟ ਦੀ ਜ਼ਿਲਾ ਇਕਾਈ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਡਾ ਓਬਰਾਏ ਨੂੰ ਬੇਨਤੀ ਤੋਂ ਬਾਅਦ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਵੱਲੋਂ ਇਸ ਜ਼ਰੂਰਤਮੰਦ ਲਡ਼ਕੀ ਦੀ ਮਹੀਨਾਵਾਰ ਪੈਨਸ਼ਨ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਤਾਂ ਜੋ ਪੀੜਤ ਲੜਕੀ ਆਪਣਾ ਇਲਾਜ ਕਰਵਾ ਸਕੇ ਤੇ ਆਪਣਾ ਘਰ ਦਾ ਗੁਜ਼ਾਰਾ ਕਰ ਸਕੇ ।



error: Content is protected !!