BREAKING NEWS
Search

ਵਿਧਵਾ ਔਰਤ ਨੇ ਜ਼ਮੀਨ ਤੇ ਕਬਜ਼ਾ ਕਰਨ ਆਏ ਲੋਕਾਂ ਦਾ ਡਟ ਕੇ ਕੀਤਾ ਮੁਕਾਬਲਾ, ਸੋਸ਼ਲ ਮੀਡੀਆ ਤੇ ਉੱਠੀ ਇਨਸਾਫ ਦੀ ਮੰਗ

ਕਹਿੰਦੇ ਹਨ ਜਿਸ ਦੀ ਲਾਠੀ ਉਸ ਦੀ ਮੱਝ। ਕਹਿਣ ਤੋਂ ਭਾਵ ਹੈ, ਜਿਸ ਕੋਲ ਤਾਕਤ ਹੁੰਦੀ ਹੈ। ਉਹ ਹਰ ਕੰਮ ਆਪਣੀ ਮਰਜ਼ੀ ਅਨੁਸਾਰ ਕਰ ਲੈਂਦਾ ਹੈ। ਤੱਕੜੇ ਆਦਮੀ ਦਾ ਹੁਕਮ ਹੀ ਕਾਨੂੰਨ ਹੈ। ਕਾਨੂੰਨ ਨੂੰ ਲਾਗੂ ਕਰਨ ਵਾਲੇ ਵੀ ਜਲਦੀ ਜਲਦੀ ਕਿਸੇ ਕਮਜ਼ੋਰ ਦੀ ਨਹੀਂ ਸੁਣਦੇ। ਕੁਝ ਦਿਨ ਪਹਿਲਾਂ ਮੁਕਤਸਰ ਵਿੱਚ ਇੱਕ ਔਰਤ ਉੱਤੇ ਇੱਕ ਕੌਂਸਲਰ ਦੇ ਭਰਾ ਵੱਲੋਂ ਜ਼ੁਲਮ ਕੀਤਾ ਗਿਆ। ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਣ ਨਾਲ ਹਮਲਾਵਰਾਂ ਦੀ ਜਨਤਾ ਦੁਆਰਾ ਬਹੁਤ ਨਿਖੇਧੀ ਕੀਤੀ ਗਈ।

ਜਿਸ ਕਰਕੇ ਸਰਕਾਰ ਦੀ ਵੀ ਆਲੋਚਨਾ ਹੋਈ ਸਰਕਾਰ ਨੂੰ ਇਨ੍ਹਾਂ ਹਮਲਾਵਰਾਂ ਦੇ ਵਿਰੁੱਧ ਐਕਸ਼ਨ ਲੈਣਾ ਪਿਆ। ਅੱਜਕਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਔਰਤ ਚੀਖ ਚੀਖ ਕੇ ਦੁਹਾਈ ਦੇ ਰਹੀ ਹੈ ਕਿ ਦੇਖੋ ਲੋਕੋ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਸਾਡੀਆਂ ਵੱਟਾਂ ਢਾਹੀਆਂ ਜਾ ਰਹੀਆਂ ਹਨ।

ਸਾਡੀ ਕੋਈ ਵੀ ਮਦਦ ਨਹੀਂ ਕਰਦਾ। ਅਸੀਂ ਕਿੱਧਰ ਜਾਈਏ। ਵੀਡੀਓ ਪਾਉਣ ਵਾਲੇ ਅਨੁਸਾਰ ਇਹ ਵੀਡੀਓ ਧਰਮਕੋਟ ਦੇ ਪਿੰਡ ਪੰਡੋਰੀ ਦੀ ਹੈ। ਵੀਡੀਓ ਪਾਉਣ ਵਾਲਾ ਇਹ ਵੀ ਦੱਸਦਾ ਹੈ ਕਿ ਇਹ ਔਰਤ ਵਿਧਵਾ ਹੈ ਅਤੇ ਇਸ ਦੇ ਬੱਚੇ ਅਜੇ ਛੋਟੇ ਹਨ। ਇਸ ਦੀ ਕੁਝ ਜ਼ਮੀਨ ਸਾਬਕਾ ਐਮ.ਐਲ.ਏ. ਨੇ ਦੱਬ ਲਈ ਹੈ ਅਤੇ ਜੋ ਬਾਕੀ ਜ਼ਮੀਨ ਬਚੀ ਹੋਈ ਹੈ। ਉਹ ਇਸ ਦੇ ਸਬੰਧੀ ਹੜੱਪ ਜਾਣਾ ਚਾਹੁੰਦੇ ਹਨ।

ਇਸ ਵੀਡੀਓ ਦੇ ਸੱਚ ਜਾਂ ਝੂਠ ਹੋਣ ਦੀ ਸਾਡੇ ਵੱਲੋਂ ਪੁਸ਼ਟੀ ਨਹੀਂ ਕੀਤੀ ਜਾਂਦੀ। ਕਿਉਂਕਿ ਇਹ ਤਾਂ ਸਰਕਾਰੀ ਰਿਕਾਰਡ ਹੀ ਦੱਸ ਸਕਦਾ ਹੈ ਕਿ ਜ਼ਮੀਨ ਕਿਸ ਦੀ ਹੈ। ਜ਼ਮੀਨ ਦਾ ਮਾਲਕ ਕੌਣ ਹੈ। ਇਸ ਬਾਰੇ ਤਾਂ ਸਰਕਾਰੀ ਅਧਿਕਾਰੀ ਹੀ ਪੁਸ਼ਟੀ ਕਰ ਸਕਦੇ ਹਨ। ਪਰ ਜਿਸ ਤਰ੍ਹਾਂ ਵੀਡੀਓ ਵਿੱਚ ਔਰਤ ਕਹਿ ਰਹੀ ਹੈ। ਜੇਕਰ ਸੱਚਮੁੱਚ ਹੀ ਸਹੀ ਹੈ ਤਾਂ ਸਰਕਾਰ ਨੂੰ ਉਸ ਔਰਤ ਦੀ ਮਦਦ ਕਰਨੀ ਚਾਹੀਦੀ ਹੈ। ਲੋਕਤੰਤਰ ਵਿੱਚ ਕਿਸੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!