ਆਈ ਤਾਜ਼ਾ ਵੱਡੀ ਖਬਰ
ਭਾਰਤ ਵਿਚ ਜਿਸ ਪ੍ਰਕਾਰ ਲਗਾਤਾਰ ਬੇਰੋਜ਼ਗਾਰੀ ਵਧ ਰਹੀ ਹੈ ਉਸ ਦੇ ਚੱਲਦੇ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ । ਵਿਦੇਸ਼ੀ ਧਰਤੀ ਤੇ ਜਾਣ ਲਈ ਨੌਜਵਾਨਾਂ ਵੱਲੋਂ ਵੱਖੋ ਵੱਖਰੇ ਢੰਗ ਅਪਣਾਏ ਜਾਂਦੇ ਹਨ । ਜਿਸ ਤੋਂ ਬਾਅਦ ਉਹ ਜਦੋਂ ਵਿਦੇਸ਼ੀ ਧਰਤੀ ਤੇ ਪਹੁੰਚਦੇ ਹਨ ਤੇ ਉਨ੍ਹਾਂ ਨਾਲ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਪਿੱਛੇ ਰਹਿੰਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੰਦੇ ਹਨ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਦੇਸ਼ ਗਏ ਭਾਰਤੀ ਨੌਜਵਾਨਾਂ ਦੀ ਝੀਲ ਵਿੱਚ ਤੈਰਾਕੀ ਕਰਦਿਆਂ ਮੌਤ ਹੋ ਗਈ । ਜਿਸ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।
ਦਰਅਸਲ ਉੱਤਰੀ ਆਇਰਲੈਂਡ ਦੀ ਇਕ ਝੀਲ ਵਿਚ ਤੈਰਨ ਗਏ ਸੋਲ਼ਾਂ ਸਾਲਾ ਭਾਰਤੀ ਲੜਕੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ । ਰਿਪੋਰਟ ਮੁਤਾਬਕ ਮ੍ਰਿਤਕਾਂ ਦੀ ਪਛਾਣ ਮੂਲ ਤੌਰ ਤੇ ਕੇਰਲ ਦੇ ਜੋਸਫ ਸੇਬੇਸਟੀਅਨ ਅਤੇ ਰੂਵੇਨ ਸਾਈਮਨ ਵਜੋਂ ਹੋਈ ਹੈ। ਇਸ ਦਰਦਨਾਕ ਹਾਦਸਾ ਵਾਪਰਨ ਤੋਂ ਬਾਅਦ ਹੁਣ ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਉੱਥੇ ਹੀ ਦੋਵੇਂ ਬੱਚਿਆਂ ਦੀ ਦੁਖਦ ਮੌਤ ਤੇ ਉੱਤਰੀ ਆਇਰਿਸ਼ ਸ਼ਹਿਰ ਵਿੱਚ ਸਥਿਤ ਕੇਰਲ ਅਸੋਸੀਏਸ਼ਨ ਨੇ ਸ਼ਰਧਾਂਜਲੀ ਦੇ ਕੇ ਪਰਿਵਾਰਾਂ ਦੇ ਲੋਕਾਂ ਨੂੰ ਹੌਂਸਲਾ ਦਿੱਤਾ ਹੈ ।
ਬੱਚਿਆਂ ਦੀ ਮੌਤ ਤੇ ਇਸ ਐਸੋਸੀਏਸ਼ਨ ਦੇ ਇਕ ਬੁਲਾਰੇ ਨੇ ਆਖਿਆ ਕਿ ਅਸੀਂ ਆਪਣੇ ਦੋ ਨੌਜਵਾਨਾਂ ਦੀ ਪਾਣੀ ਵਿਚ ਡੁੱਬ ਕੇ ਮੌਤ ਹੋ ਜਾਣ ਤੋਂ ਬਹੁਤ ਦੁਖੀ ਹਾਂ । ਇਸ ਘਟਨਾ ਨੂੰ ਸੁਣਨ ਤੋਂ ਬਾਅਦ ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਨਾਲ ਹੈ । ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀਆਂ ਲਾਸ਼ਾਂ ਝੀਲ ਤੋਂ ਬਰਾਮਦ ਕਰ ਲਈਆਂ ਗਈਆਂ ਹਨ।
ਇੰਸਪੈਕਟਰ ਬ੍ਰੋਗਨ ਨੇ ਕਿਹਾ ਕਿ ਇਕ ਨੂੰ ਪਾਣੀ ‘ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ । ਜਿਥੇ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਦੇਸ਼ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।
Home ਤਾਜਾ ਜਾਣਕਾਰੀ ਵਿਦੇਸ਼ ਵਿਚ ਝੀਲ ‘ਚ ਤੈਰਾਕੀ ਕਰਦੇ 2 ਭਾਰਤੀ ਨੌਜਵਾਨਾਂ ਦੀ ਹੋਈ ਮੌਤ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ
ਤਾਜਾ ਜਾਣਕਾਰੀ