ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਜਿਥੇ ਅੱਜ ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਜਾਣ ਦੇ ਸੁਪਨੇ ਵੇਖੇ ਜਾਂਦੇ ਹਨ ਅਤੇ ਹਰ ਪਰਵਾਰ ਵਿੱਚ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਹੋੜ ਲੱਗੀ ਹੋਈ ਹੈ। ਵਿਦੇਸ਼ ਦੀ ਧਰਤੀ ਤੇ ਜਾ ਕੇ ਜਿਥੇ ਨੌਜਵਾਨ ਪੀੜ੍ਹੀ ਵੱਲੋਂ ਭਾਰੀ ਮਿਹਨਤ ਮਸ਼ੱਕਤ ਕੀਤੀ ਜਾਂਦੀ ਹੈ ਅਤੇ ਆਪਣੀਆਂ ਮੰਜਲਾ ਨੂੰ ਸਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਰ ਇੱਕ ਮਾਂ-ਬਾਪ ਵੱਲੋਂ ਜਿੱਥੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਸਤੇ ਆਪਣੀ ਜ਼ਿੰਦਗੀ ਦੀ ਜਮਾਪੁੰਜੀ ਨੂੰ ਲਗਾ ਦਿੱਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਪੁੱਤਰਾਂ ਨੂੰ ਵਿਦੇਸ਼ ਭੇਜਣ ਵਾਸਤੇ ਆਪਣੀਆਂ ਨੂੰਹਾਂ ਨੂੰ ਆਇਲਸ ਕਰਵਾ ਕੇ ਵਿਦੇਸ਼ ਵਿਚ ਭੇਜਿਆ ਜਾਂਦਾ ਹੈ ਜਿਸ ਸਦਕਾ ਉਨ੍ਹਾਂ ਦੇ ਪੁੱਤਰ ਵੀ ਵਿਦੇਸ਼ ਜਾ ਸਕਣ , ਪਰ ਉਥੇ ਹੀ ਧੋਖਾਧੜੀ ਦੇ ਮਾਮਲਿਆਂ ਵਿਚ ਵੀ ਲਗਾਤਾਰ ਵਾਧਾ ਹੋਇਆ ਹੈ ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਨੌਜਵਾਨ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ।
ਹੁਣ ਇੱਥੇ ਵਿਦੇਸ਼ ਭੇਜ ਪਤਨੀ ਵੱਲੋਂ ਅਜਿਹਾ ਚੰਨ ਚਾੜਿਆ ਗਿਆ ਹੈ ਜਿੱਥੇ ਪਤੀ ਵੱਲੋਂ ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਧੂਰੀ ਦੇ ਅਧੀਨ ਆਉਣ ਵਾਲੇ ਪਿੰਡ ਕਾਂਝਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਜਸਮੀਤ ਸਿੰਘ ਵੱਲੋਂ 2019 ਦੇ ਵਿੱਚ ਆਪਣੀ ਪਤਨੀ ਦੇ ਨਾਲ ਵਿਜ਼ਟਰ ਵੀਜ਼ੇ ਤੇ ਅਸਟ੍ਰੇਲੀਆ ਜਾਣ ਦਾ ਉਪਰਾਲਾ ਕੀਤਾ ਗਿਆ ਸੀ।
ਵੀਜ਼ਾ ਲੱਗਣ ਤੋਂ ਬਾਅਦ ਉਹ ਵਿਜ਼ਟਰ ਵੀਜ਼ੇ ਤੇ ਅਸਟਰੇਲੀਆ ਗਏ ਅਤੇ ਪਤਨੀ ਨੂੰ ਉਥੇ ਸਟੱਡੀ ਵੀਜ਼ਾ ਲਗਵਾ ਕੇ ਦੇ ਦਿੱਤਾ ਅਤੇ ਪਤੀ ਵਾਪਸ ਆ ਗਿਆ ਅਤੇ ਆਪਣੀ ਪੀ ਏ ਡੀ ਬੀ ਬੈਂਕ ਵਿੱਚ ਲਗਾਤਾਰ ਨੌਕਰੀ ਕਰਦਾ ਰਿਹਾ। ਜਿੱਥੇ ਉਸ ਦੀ ਪਤਨੀ ਵੱਲੋਂ ਹੁਣ ਉਸ ਨੂੰ ਬਾਰ-ਬਾਰ ਆਸਟ੍ਰੇਲੀਆ ਆਉਣ ਵਾਸਤੇ ਆਖਿਆ ਜਾ ਰਿਹਾ ਸੀ।
ਜਿਸ ਦੇ ਚਲਦਿਆਂ ਹੋਇਆਂ ਪਤੀ ਵੱਲੋਂ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਗਿਆ ਅਤੇ ਅਸਟ੍ਰੇਲੀਆ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉੱਥੇ ਹੀ ਉਸ ਦੀ ਪਤਨੀ ਵੱਲੋਂ ਉਸਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ ਗਏ ਅਤੇ ਉਸ ਦੇ ਬੈਂਕ ਖਾਤੇ ਵਿਚੋਂ ਪੈਸੇ ਕਢਵਾਉਣ ਦੀ ਖਬਰ ਵੀ ਸਾਹਮਣੇ ਆਈ। ਜਿਸ ਕਾਰਨ ਪਤੀ ਵੱਲੋਂ ਸੁਸਾਈਡ ਨੋਟ ਲਿਖ ਕੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਤਾਜਾ ਜਾਣਕਾਰੀ