BREAKING NEWS
Search

ਵਿਦੇਸ਼ ਦੀ ਕੰਪਨੀ ਨੇ ਬਣਾਇਆ ਗਾਂ ਦੇ ਗੋਬਰ ਤੇ ਪਿਸ਼ਾਬ ਨਾਲ ਚੱਲਣ ਵਾਲਾ ਟਰੈਕਟਰ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿਚ ਜਿੱਥੇ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜੋਕੇ ਦੌਰ ਵਿੱਚ ਵਧ ਰਹੀ ਮਹਿੰਗਾਈ ਦੇ ਚਲਦਿਆਂ ਹੋਇਆਂ ਜਿਥੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਲੋਕਾਂ ਵੱਲੋਂ ਮਹਿੰਗਾਈ ਨੂੰ ਘੱਟ ਕਰਨ ਵਾਸਤੇ ਕਈ ਅਜਿਹੇ ਦੇਸੀ ਜੁਗਾੜ ਬਣਾਏ ਜਾਂਦੇ ਹਨ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਭਾਰਤ ਵਿੱਚ ਜਿੱਥੇ ਗਾਂ ਨੂੰ ਗਊ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ। ਉਥੇ ਹੀ ਉਸ ਦੀ ਪੂਜਾ ਵੀ ਕੀਤੀ ਜਾਂਦੀ ਹੈ ਅਤੇ ਉਸ ਦੇ ਗੋਬਰ ਅਤੇ ਪਿਸ਼ਾਬ ਨੂੰ ਲੈ ਕੇ ਵੀ ਲੋਕਾਂ ਵੱਲੋਂ ਵੱਖ-ਵੱਖ ਮਾਨਤਾਂਵਾਂ ਰੱਖੀਆਂ ਜਾਂਦੀਆਂ ਹਨ।

ਉਥੇ ਹੀ ਵਿਦੇਸ਼ਾਂ ਵਿਚ ਵਿਗਿਆਨੀਆਂ ਵੱਲੋਂ ਵੀ ਇਸ ਉੱਪਰ ਬਹੁਤ ਸਾਰੇ ਪ੍ਰਯੋਗ ਕੀਤੇ ਜਾਂਦੇ ਹਨ। ਹੁਣ ਇੱਕ ਵਿਦੇਸ਼ੀ ਕੰਪਨੀ ਵੱਲੋਂ ਗਾਂ ਦੇ ਗੋਬਰ ਅਤੇ ਪਿਸ਼ਾਬ ਨਾਲ ਚੱਲਣ ਵਾਲਾ ਟਰੈਕਟਰ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਬ੍ਰਿਟਿਸ਼ ਕੰਪਨੀ ਵੱਲੋਂ ਜਿਥੇ ਗਾਂ ਦੇ ਗੋਬਰ ਅਤੇ ਪਿਸ਼ਾਬ ਤੋਂ ਮਿਥੇਨ ਗੈਸ ਬਣਾਈ ਗਈ ਹੈ ਜਿਸ ਨਾਲ ਚੱਲਣ ਵਾਲੇ ਟਰੈਕਟਰ ਦੀ ਉਤਪਤੀ ਕੀਤੀ ਗਈ ਹੈ। ਉੱਥੇ ਹੀ ਇਸ ਨੂੰ ਸੁਣ ਕੇ ਸਾਰੇ ਹੈਰਾਨ ਹਨ ਜਿੱਥੇ ਗਾਂ ਦੇ ਗੋਬਰ ਅਤੇ ਪਿਸ਼ਾਬ ਦੀ ਵਰਤੋਂ ਕਰਕੇ ਦੁਨੀਆਂ ਵਿੱਚ ਇਹ ਅਵਿਸ਼ਕਾਰ ਕੀਤਾ ਹੈ।

ਦੱਸਿਆ ਗਿਆ ਹੈ ਕਿ ਡੀਜ਼ਲ ਅਤੇ ਪੈਟਰੋਲ ਦੀ ਤਰ੍ਹਾਂ ਹੀ ਇਸ ਬਾਇਓਮੀਥੇਨ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿੱਥੇ ਬਣਾਏ ਗਏ ਇਸ ਟਰੈਕਟਰ ਦੀ ਟੈਂਕੀ ਵਿਚ ਬਾਇਓਮੀਥੇਨ ਕਰਾਇਓਜੈਨਿਕ ਟੈਂਕ ਵਿੱਚ ਭਰਿਆ ਗਿਆ ਹੈ। ਉੱਥੇ ਹੀ ਇਸ ਨੂੰ ਇੱਕ ਸੌ ਸੱਠ ਡਿਗਰੀ ਤਾਪਮਾਨ ਤੇ ਮਜ਼ਬੂਤ ਰੱਖਿਆ ਜਾਂਦਾ ਹੈ ਜੋ ਕਿ ਟ੍ਰੈਕਟਰ ਦੀ ਟੈਂਕੀ ਨੂੰ ਬਿਲਕੁਲ ਸੁਰੱਖਿਅਤ ਰੱਖਦਾ ਹੈ।

ਇਸ ਦੀ ਵਰਤੋਂ ਵੀ ਡੀਜ਼ਲ ਦੀ ਤਰ੍ਹਾਂ ਹੀ ਹੁੰਦੀ ਹੈ। ਇਹ ਯੂਨਿਟ 100 ਗਾਵਾਂ ਵਾਲੇ ਫਾਰਮ ਵਿੱਚ ਬਣਾਇਆ ਗਿਆ ਹੈ। ਜਿੱਥੇ ਅੱਜ ਦੇ ਦੌਰ ਵਿਚ ਇਹ ਗੈਸ ਨਾਲ ਚੱਲਣ ਵਾਲਾ ਟਰੈਕਟਰ ਜਲਵਾਜੂ ਪਰਿਵਰਤਨ ਦੇ ਸੰਕਟ ਨੂੰ ਹੱਲ ਕਰਨ ਵਿੱਚ ਸਹੀ ਸਾਬਤ ਹੋ ਰਿਹਾ ਹੈ। ਓਥੇ ਹੀ ਦਸਿਆ ਗਿਆ ਹੈ ਕਿ ਇਸ ਬ੍ਰਿਟਿਸ਼ ਕੰਪਨੀ ਵੱਲੋਂ ਬਣਾਏ ਗਏ ਇਸ ਟਰੈਕਟਰ ਦੀ ਸ਼ਕਤੀ ਵੀ ਡੀਜ਼ਲ ਨਾਲ ਚੱਲਣ ਵਾਲੇ ਟਰੈਕਟਰ ਨਾਲੋਂ ਘੱਟ ਨਹੀਂ ਹੈ। ਜੋ ਕਿ 270 ਹਾਰਸ ਪਾਵਰ ਮੀਥੇਨ ਨਾਲ ਚਲਦਾ ਹੈ।



error: Content is protected !!