ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿੱਥੇ ਆਪਣੇ ਪਰਵਾਰ ਦੇ ਗੁਜ਼ਾਰੇ ਵਾਸਤੇ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਤੇ ਵਿਦੇਸ਼ਾਂ ਵਿੱਚ ਜਾ ਕੇ ਭਾਰਤੀ ਨੌਜਵਾਨਾਂ ਵੱਲੋਂ ਜਿੱਥੇ ਭਾਰੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ ਉਥੇ ਹੀ ਕੰਮ ਕਰਦੇ ਹੋਏ ਭਾਰਤੀ ਨੌਜਵਾਨਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਜਿਥੇ ਵਿਦੇਸ਼ਾਂ ਦੇ ਵਿੱਚ ਕੰਮਕਾਜ ਦੀ ਖਾਤਰ ਗਏ ਇਹਨਾਂ ਭਾਰਤੀਆਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੀ ਸੁੱਖ-ਸ਼ਾਂਤੀ ਲਈ ਹਰ ਵਕਤ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਘਰ ਪਰਤਣ ਦਾ ਪਰਿਵਾਰਕ ਮੈਂਬਰਾਂ ਵੱਲੋਂ ਇੰਤਜ਼ਾਰ ਕੀਤਾ ਜਾਂਦਾ ਹੈ,ਪਰ ਬਦਕਿਸਮਤੀ ਇਹ ਰਹਿੰਦੀ ਹੈ ਕਿ ਉਨ੍ਹਾਂ ਪਰਦੇਸੀਆਂ ਦੇ ਘਰ ਪਰਤਣ ਤੋਂ ਪਹਿਲਾਂ ਹੀ ਉਹਨਾਂ ਨਾਲ ਵਾਪਰਨ ਵਾਲੇ ਹਾਦਸਿਆਂ ਦੀਆਂ ਮੰਦਭਾਗੀਆਂ ਖਬਰਾਂ ਪਰਵਾਰ ਤੱਕ ਪਹੁੰਚ ਜਾਂਦੀਆਂ ਹਨ ਜਿਸ ਨਾਲ ਪਰਿਵਾਰ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈ।

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਭਾਰਤੀਆਂ ਨਾਲ ਵਾਪਰਨ ਵਾਲੇ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਵਿਦੇਸ਼ ਤੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਹਾਦਸੇ ਦੌਰਾਨ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਖਬਰ ਸਿੰਗਾਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਸਿੰਘਾਪੁਰ ਦੇ ਵਿਚ ਇਕ 35 ਸਾਲਾ ਭਾਰਤੀ ਨਾਗਰਿਕ ਦੀ ਵੀਰਵਾਰ ਨੂੰ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਆਪਣੇ ਕੰਮ ਤੇ ਮੌਜੂਦ ਸੀ।

ਜਿੱਥੇ ਇਹ ਭਾਰਤੀ ਨੌਜਵਾਨ ਇਕ ਨਿਰਮਾਣ ਅਧੀਨ ਪਬਲਿਕ ਹਾਊਸਿੰਗ ਪ੍ਰੋਜੈਕਟ ਵਿੱਚ ਫੋਰਕਲਿਫਟ ਤੇ ਕੰਮ ਕਰ ਰਿਹਾ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਕੰਮ ਵਾਲੀ ਸਾਈਟ ਤੇ ਫੋਰਕਲਿਫਟ ਦੇ ਪਿਛਲੇ ਪਾਸੇ ਕਾਉੰਟਰਵੇਟ ਤੇ ਖੜਾ ਹੋਇਆ ਓਵਰਹੈੱਡ ਬੀਮ ਦੇ ਸਾਈਡ ਤੇ ਬਿਜਲੀ ਦੀ ਕੇਬਲ ਬੰਨ ਰਿਹਾ ਸੀ।

ਉਸ ਸਮੇਂ ਹੀ ਫੋਰਕਲਿਫਟ ਪਿੱਛੇ ਚਲੀ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਜਿਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਥੇ ਹੀ ਮ੍ਰਿਤਕ ਦੇ ਪਰਿਵਾਰ ਨਾਲ ਜਿੱਥੇ ਐਚ ਡੀ ਬੀ ਦੀ ਟੀਮ ਵੱਲੋਂ ਹਮਦਰਦੀ ਜਾਹਿਰ ਕੀਤੀ ਗਈ ਹੈ ਉਥੇ ਹੀ ਪਰਿਵਾਰ ਦੀ ਪੂਰੀ ਸਹਾਇਤਾ ਕੀਤੇ ਜਾਣ ਦਾ ਭਰੋਸਾ ਵੀ ਦਿਵਾਇਆ ਗਿਆ ਹੈ।


ਤਾਜਾ ਜਾਣਕਾਰੀ
ਵਿਦੇਸ਼ ਤੋਂ ਆਈ ਵੱਡੀ ਮਾੜੀ ਖਬਰ,ਹਾਦਸੇ ਦੇ ਦੌਰਾਨ ਹੋਈ ਭਾਰਤੀ ਦੀ ਦਰਦਨਾਕ ਮੌਤ
ByadminJuly 8, 2022Comments Off on ਵਿਦੇਸ਼ ਤੋਂ ਆਈ ਵੱਡੀ ਮਾੜੀ ਖਬਰ,ਹਾਦਸੇ ਦੇ ਦੌਰਾਨ ਹੋਈ ਭਾਰਤੀ ਦੀ ਦਰਦਨਾਕ ਮੌਤ
Previous Postਵੱਡੇ ਸੁਰਾਖ ਨਾਲ ਜਹਾਜ ਨੇ ਉਡਾਨ ਭਰ ਕੀਤੀ ਯਾਤਰਾ , ਯਾਤਰੀਆਂ ਨੂੰ ਪਤਾ ਲੱਗਾ 14 ਘੰਟੇ ਬਾਅਦ- ਹੋ ਸਕਦਾ ਸੀ ਵੱਡਾ ਹਾਦਸਾ
Next PostCM ਭਗਵੰਤ ਮਾਨ ਦੇ ਵਿਆਹ ਤੋਂ ਬਾਅਦ ਪਹਿਲੀ ਪਤਨੀ ਨੇ ਤੋੜੀ ਚੁੱਪੀ , ਪੋਸਟ ਪਾ ਕਹੀ ਇਹ ਗੱਲ