ਆਈ ਤਾਜ਼ਾ ਵੱਡੀ ਖਬਰ
ਬੇਰੁਜਗਾਰੀ ਦੇ ਚਲਦੇ ਹੋਏ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਦਾ ਰੁੱਖ ਕੀਤਾ ਜਾਂਦਾ ਹੈ ਉੱਥੇ ਹੀ ਉਹਨਾਂ ਵੱਲੋਂ ਵਿਦੇਸ਼ਾਂ ਦੇ ਵਿੱਚ ਜਾਣ ਵਾਸਤੇ ਲਖ ਰੁਪਏ ਖਰਚ ਕੀਤੇ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਪੈਸਾ ਕਮਾਉਣ ਦੇ ਚੱਕਰ ਵਿੱਚ ਕਈ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਉਣ ਦੇ ਚਲਦਿਆਂ ਹੋਇਆ ਭਾਰੀ ਰਕਮ ਹੜਪ ਲਈ ਜਾਂਦੀ ਹੈ। ਜਿੱਥੇ ਬਹੁਤ ਸਾਰੇ ਵਿਦੇਸ਼ਾਂ ਵਿੱਚ ਜਾਣ ਵਾਲੇ ਲੋਕ ਅਜਿਹੇ ਠੱਗ ਏਜੰਟਾਂ ਦੀ ਭੇਟ ਵੀ ਚੜ੍ਹ ਜਾਂਦੇ ਹਨ। ਜਿਨ੍ਹਾਂ ਨੂੰ ਉਨ੍ਹਾਂ ਲੋਕਾਂ ਨੂੰ ਕਿਸੇ ਹੋਰ ਮੁਲਕ ਪਹੁੰਚਾਉਣ ਦਾ ਕਹਿ ਕੇ ਹੋਰ ਕਿਸੇ ਦੇਸ਼ ਭੇਜ ਦਿੱਤਾ ਜਾਂਦਾ ਹੈ।
ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ 22 ਸਾਲਾ ਕੁੜੀ ਨਾਲ ਏਜੰਟਾਂ ਵੱਲੋਂ ਬਾਹਰ ਭੇਜਣ ਦੇ ਨਾਮ ਤੇ ਠੱਗੀ ਮਾਰੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਮਣੇ ਆਇਆ ਹੈ। ਜਿਥੇ ਬੀਤੇ ਦਿਨੀਂ ਖਬਰ ਸਾਹਮਣੇ ਆਈ ਸੀ ਕਿ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵਡਾਲਾ ਖੁਰਦ ਦੀ ਇਕ ਮਹਿਲਾ ਏਜੰਟਾਂ ਵੱਲੋਂ ਇਕ 22 ਸਾਲਾ ਕੁੜੀ ਨੂੰ ਡੁਬਈ ਭੇਜਣ ਦੀ ਜਗ੍ਹਾ ਤੇ ਧੋਖੇ ਨਾਲ ਉਮਾਨ ਭੇਜਿਆ ਗਿਆ ਹੈ ਅਤੇ ਉੱਥੇ ਹੀ ਉਸ ਨੂੰ ਵੇਚਣ ਦੀ ਖ਼ਬਰ ਵੀ ਸਾਹਮਣੇ ਆਈ ਸੀ।
ਜਿਸ ਦੇ ਨਾਲ ਹੋਰ ਵੀ ਕੁੜੀਆਂ ਮੌਜੂਦ ਹਨ। ਪੀੜਤ ਲੜਕੀ ਬਲਜੀਤ ਕੌਰ ਨਿਵਾਸੀ ਪਿੰਡ ਬਡਾਲਾ ਖੁਰਦ 22 ਸਾਲਾ ਲੜਕੀ ਨੂੰ ਜਿੱਥੇ ਕੰਮ ਕਰਨ ਵਾਸਤੇ ਦੁਬਈ ਭੇਜਿਆ ਗਿਆ ਸੀ, ਉਥੇ ਹੀ ਲੜਕੀ ਨੂੰ ਧੋਖੇ ਨਾਲ ਨਸ਼ੀਲਾ ਪਦਾਰਥ ਖੁਆਇਆ ਗਿਆ ਅਤੇ ਉਸ ਨੂੰ ਦੁਬਈ ਨਹੀਂ ਭੇਜਿਆ ਗਿਆ। ਪੀੜਤ ਲੜਕੀ ਵੱਲੋਂ ਜਿੱਥੇ ਇਕ ਵੀਡੀਓ ਭੇਜ ਕੇ ਮਦਦ ਦੀ ਮੰਗ ਕੀਤੀ ਗਈ ਸੀ। ਉਸ ਨੇ ਦੱਸਿਆ ਸੀ ਕਿ ਜਿਥੇ ਉਸ ਨੂੰ ਵੇਚ ਦਿੱਤਾ ਗਿਆ ਹੈ ਅਤੇ ਉਸ ਉਪਰ ਤਸ਼ੱਦਦ ਵੀ ਕੀਤਾ ਜਾ ਰਿਹਾ ਹੈ।
ਉਥੇ ਹੀ ਪਰਿਵਾਰ ਵੱਲੋਂ ਆਪਣੀ ਧੀ ਨੂੰ ਵਾਪਸ ਲਿਆਉਣ ਵਾਸਤੇ ਜਿਥੇ ਉਕਤ ਮਹਿਲਾ ਏਜੰਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਹੀ ਉਸ ਦਾ ਫੋਨ ਬੰਦ ਆ ਰਿਹਾ ਹੈ। ਜਿਸ ਨੂੰ ਪੈਸੇ ਕਮਾਉਣ ਦੇ ਲਾਲਚ ਵਿਚ ਉਨ੍ਹਾਂ ਦੀ ਬੇਟੀ ਨਾਲ ਅਜਿਹਾ ਕੀਤਾ ਗਿਆ ਹੈ ਉੱਥੇ ਹੀ ਪੀੜਤ ਲੜਕੀ ਦੇ ਮਾਤਾ-ਪਿਤਾ ਤਜਿੰਦਰ ਕੌਰ ਅਤੇ ਮੋਹਨ ਸਿੰਘ ਵੱਲੋਂ ਇੱਕ ਚਿੱਠੀ ਲਿਖਦੇ ਹੋਏ ਆਪਣੀ ਧੀ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ