BREAKING NEWS
Search

ਵਿਦੇਸ਼ ਜਾਣ ਦੇ ਸ਼ੌਕੀਨਾਂ ਲਈ ਆਈ ਇਹ ਵੱਡੀ ਖਬਰ – ਹੁਣ ਹੋ ਗਿਆ ਇਹ ਕੰਮ ਸ਼ੁਰੂ, ਲੋਕਾਂ ਚ ਖੁਸ਼ੀ

ਆਈ ਤਾਜ਼ਾ ਵੱਡੀ ਖਬਰ 

ਕਈ ਲੋਕਾਂ ਨੂੰ ਘੁੰਮਣ ਫਿਰਨ ਦਾ ਬਹੁਤ ਹੀ ਸ਼ੌਂਕ ਹੁੰਦਾ ਹੈ । ਇਹ ਲੋਕ ਅਲੱਗ ਅਲੱਗ ਥਾਵਾਂ ਤੇ ਘੁੰਮਣ ਫਿਰਨ ਲਈ ਜਾਂਦੇ ਹਨ ,ਚਾਹੇ ਭਾਰਤ ਦੇਸ਼ ਦੇ ਵਿਚ ਵੱਖ ਵੱਖ ਥਾਵਾਂ ਤੇ ਘੁੰਮ ਕੇ ਆਉਣ ਤੇ ਭਾਵੇਂ ਹੀ ਵਿਦੇਸ਼ਾਂ ਦੇ ਵਿਚ ਜਾਣ । ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਲੋਕਾਂ ਦਾ ਰੁਝਾਨ ਵਿਦੇਸ਼ਾਂ ਦੇ ਵੱਲ ਵਧ ਰਿਹਾ ਹੈ ਜ਼ਿਆਦਾਤਰ ਲੋਕ ਵਿਦੇਸ਼ੀ ਧਰਤੀ ਤੇ ਜਾਣਾ ਪਸੰਦ ਕਰਦੇ ਹਨ । ਜ਼ਿਆਦਾਤਰ ਲੋਕ ਤਾਂ ਵਿਦੇਸ਼ੀ ਧਰਤੀ ਤੇ ਸੈਟਲ ਹੋਣਾ ਚਾਹੁੰਦੇ ਹਨ । ਜਿਸ ਕਾਰਨ ਉਹ ਵੱਖ ਵੱਖ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਹਨ ਕਦੀ ਆਈਲੈੱਟਸ ਕਰਦੇ ਨੇ ਕਦੀ ਏਜੰਟਾਂ ਦੇ ਜ਼ਰੀਏ ਵਿਦੇਸ਼ੀ ਧਰਤੀ ਤੇ ਪਹੁੰਚਦੇ ਹਨ ਬਹੁਤ ਸਾਰੇ ਲੋਕ ਤਾਂ ਅਜਿਹੇ ਵੀ ਹਨ ਜੋ ਕਿ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਗ਼ਲਤ ਰਸਤਿਆਂ ਨੂੰ ਅਪਨਾਉਂਦੇ ਹਨ । ਜਿੱਥੇ ਜਾ ਕੇ ਕਈ ਵਾਰ ਇਹ ਬੁਰੀ ਤਰ੍ਹਾਂ ਨਾਲ ਫਸ ਵੀ ਜਾਂਦੇ ਹਨ ।

ਕਰੋਨਾ ਮਹਾਂਮਾਰੀ ਦੇ ਕਾਰਨ ਵੀ ਬਹੁਤ ਸਾਰੇ ਲੋਕਾਂ ਨੂੰ ਘੁੰਮਣ ਫਿਰਨ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ , ਕਿਉਂਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਸਰਕਾਰਾਂ ਦੇ ਵੱਲੋਂ ਹਵਾਈ ਉਡਾਣਾਂ ਸਮੇਤ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਪਰ ਜਿਵੇਂ ਜਿਵੇਂ ਹੁਣ ਕੋਰੋਨਾ ਦੇ ਮਾਮਲੇ ਘਟ ਰਹੇ ਹਨ , ਸਰਕਾਰਾਂ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ਤੇ ਹੁਣ ਮੁੜ ਤੋਂ ਸਾਰੀਆਂ ਹਵਾਈ ਸੇਵਾਵਾਂ ਚਾਲੂ ਹੋ ਚੁੱਕੀਆਂ ਹਨ । ਲੋਕ ਹੁਣ ਭਾਰੀ ਗਿਣਤੀ ਦੇ ਵਿਚ ਵਿਦੇਸ਼ਾਂ ਵੱਲ ਨੂੰ ਰੁਖ਼ ਕਰ ਰਹੇ ਹਨ ।

ਜੋ ਲੋਕ ਵਿਦੇਸ਼ੀ ਧਰਤੀ ਤੇ ਜਾ ਰਹੇ ਹੁੰਦੇ ਹਨ , ਉਨ੍ਹਾਂ ਨੂੰ ਸਫ਼ਰ ਦੇ ਵਿੱਚ ਪੈਸੇ ਰੱਖਣ ਦੇ ਲਈ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਅੱਜ ਅਸੀਂ ਉਨ੍ਹਾਂ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਇਕ ਬੇਹੱਦ ਹੀ ਆਸਾਨ ਤਰੀਕਾ ਉਨ੍ਹਾਂ ਨੂੰ ਦੱਸਾਂਗੇ । ਹੁਣ ਤੁਸੀਂ ਵਿਦੇਸ਼ਾਂ ਚ ਸਫਰ ਤੇ ਜਾਣ ਸਮੇਂ ਸਟੇਟ ਬੈਂਕ ਆਫ਼ ਇੰਡੀਆ ਯਾਨੀ ਐੱਸ ਪੀ ਆਈ ਤੇ ਸਟੇਟ ਬੈਂਕ ਮਲਟੀ ਕਰੰਸੀ ਦਾ ਇਸਤੇਮਾਲ ਕਰ ਸਕਦੇ ਹੋ ਜ਼ਿਕਰਯੋਗ ਹੈ ਕਿ ਇਹ ਕਾਰਡ ਇਕ ਪ੍ਰੀਪੇਡ ਕਰੰਸੀ ਦਾ ਕਾਰਡ ਹੈ । ਜਿਸ ਨੂੰ ਸੱਤ ਕਰੰਸੀ ਤੱਕ ਦੇ ਪੈਸਿਆਂ ਨਾਲ ਪ੍ਰੀ ਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਬਾਅਦ ਇਸ ਨੂੰ ਵਿਦੇਸ਼ ਚ ਏਟੀਐਮ ਅਤੇ ਮਰਚੈਂਟ ਪੁਆਇੰਟ ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ।

ਇਹ ਵਿਦੇਸ਼ ਚ ਸਫਰ ਕਰਦੇ ਸਮੇਂ ਪੈਸੇ ਰੱਖਣ ਦਾ ਸਭ ਤੋਂ ਸਮਾਰਟ ਤਰੀਕਾ ਮੰਨਿਆ ਜਾਂਦਾ ਹੈ । ਇਸ ਤਰੀਕੇ ਨਾਲ ਵਿਦੇਸ਼ਾਂ ਚ ਹਵਾਈ ਸਫਰ ਕਰਨ ਵਾਲੇ ਲੋਕਾਂ ਦੀ ਪੈਸਿਆਂ ਨੂੰ ਲੈ ਕੇ ਚਿੰਤਾ ਵੀ ਹੱਲ ਹੋ ਜਾਵੇਗੀ । ਮਿਲੀ ਜਾਣਕਾਰੀ ਅਨੁਸਾਰ ਅਜਿਹੇ ਕਾਰਡ ਦਾ ਇਸਤੇਮਾਲ ਕਰਕੇ ਗਾਹਕ ਦੁਨੀਆ ਭਰ ਚ ਕਿਤੇ ਵੀ ਦੋ ਲੱਖ ਤੋਂ ਜ਼ਿਆਦਾ ਏ ਟੀ ਐਮ ਚੋਂ ਕੈਸ਼ ਕਢਵਾ ਸਕਦੇ ਹਨ ਅਤੇ ਦੁਕਾਨਾਂ ,ਰੈਸਟੋਰੈਂਟਸ ਅਤੇ ਮਾਲ ਦੇ ਵਿੱਚ ਕਿਤੇ ਵੀ ਇਸ ਕਾਰ ਦਾ ਇਸਤੇਮਾਲ ਕਰ ਸਕਦੇ ਹਨ। ਸੋ ਇਹ ਇਕ ਬੇਹੱਦ ਦੀ ਖੁਸ਼ੀ ਵਾਲੀ ਖ਼ਬਰ ਹੈ ਕਿ ਹੁਣ ਐੱਸ ਬੀ ਆਈ ਦੇ ਮਲਟੀ ਕਰੰਸੀ ਫਰੇਮ ਟ੍ਰੈਵਲ ਕਾਰਡ ਦਾ ਇਸਤੇਮਾਲ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਹਨ ।



error: Content is protected !!