ਆਈ ਤਾਜ਼ਾ ਵੱਡੀ ਖਬਰ
ਅੱਜਕਲ ਦੇ ਦੌਰ ਵਿੱਚ ਜਿਥੇ ਹਰ ਇਨਸਾਨ ਨੂੰ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਉਥੇ ਹੀ ਬਹੁਤ ਸਾਰੇ ਪਰਿਵਾਰਾਂ ਵੱਲੋਂ ਜਿੱਥੇ ਆਪਣੀਆਂ ਨੂੰਹਾਂ ਨੂੰ ਆਇਲਸ ਕਰਵਾ ਕੇ ਵਿਦੇਸ਼ ਭੇਜਿਆ ਜਾਂਦਾ ਹੈ ਜਿਸ ਸਦਕਾ ਉਨ੍ਹਾਂ ਵੱਲੋਂ ਆਪਣੇ ਪੁੱਤਰਾਂ ਨੂੰ ਵੀ ਵਿਦੇਸ਼ ਭੇਜਿਆ ਜਾ ਸਕੇ। ਪਰ ਅੱਜ-ਕਲ ਧੋਖਾਧੜੀ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿੱਥੇ ਵਿਦੇਸ਼ ਜਾ ਕੇ ਲੜਕੀਆਂ ਵੱਲੋਂ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਵੱਲੋਂ ਮਾਨਸਿਕ ਤਣਾਅ ਦੇ ਕਾਰਨ ਖੁਦਕੁਸ਼ੀ ਕੀਤੀ ਗਈ ਹੈ।
ਹੁਣ ਵਿਦੇਸ਼ ਜਾਂਦੇ ਹੀ ਪਤਨੀ ਵੱਲੋ ਰੰਗ ਦਿਖਾਇਆ ਗਿਆ ਹੈ ਜਿਥੇ ਨੌਜਵਾਨ ਅਤੇ ਸੁਪਨੇ ਧਰੇ-ਧਰਾਏ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੁੜ ਤੋਂ ਸਾਹਮਣੇ ਆਇਆ ਹੈ ਜਿਥੇ ਥਾਣਾ ਬਨੂੜ ਦੇ ਅਧੀਨ ਆਉਂਦੇ ਪਿੰਡ ਖੇੜਾ ਗੱਜੂ ਦਾ ਰਹਿਣ ਵਾਲਾ ਇੱਕ ਨੌਜਵਾਨ ਗੁਰਦੀਪ ਸਿੰਘ ਪੁੱਤਰ ਸ਼ੇਰ ਸਿੰਘ ਇਨ੍ਹੀਂ ਦਿਨੀਂ ਜਿੱਥੇ ਪ੍ਰੇਸ਼ਾਨੀ ਵਿੱਚ ਚੱਲਦਾ ਆ ਰਿਹਾ ਹੈ ਕਿਉਂਕਿ ਇਸ ਨੌਜਵਾਨ ਦਾ ਵਿਆਹ ਜਿੱਥੇ 14 ਅਪ੍ਰੈਲ 2018 ਰਮਨੀਤ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਪਿੰਡ ਕਿਸ਼ਨਪੁਰਾ ਗੰਢੂਆਂ ਦੇ ਨਾਲ ਕੀਤਾ ਗਿਆ ਸੀ। ਵਿਆਹ ਤੋਂ ਬਾਅਦ ਜਿੱਥੇ ਗੁਰਦੀਪ ਸਿੰਘ ਵੱਲੋਂ ਆਪਣੀ ਪਤਨੀ ਰਮਨੀਤ ਕੌਰ ਦੇ ਕਹਿਣ ਤੇ ਉਸਨੂੰ ਅਸਟ੍ਰੇਲੀਆ ਭੇਜਿਆ ਗਿਆ। ਜਿਸ ਵਾਸਤੇ ਪਰਿਵਾਰ ਵੱਲੋਂ 26 ਲੱਖ ਰੁਪਏ ਦੀ ਰਕਮ ਖਰਚ ਕੀਤੀ ਗਈ।
ਵਿਦੇਸ਼ ਜਾਣ ਤੋਂ ਬਾਅਦ ਜਿਥੇ ਦੋ ਸਾਲ ਤੱਕ ਲਗਾਤਾਰ ਰਮਨੀਤ ਕੌਰ ਵੱਲੋਂ ਆਪਣੇ ਸਹੁਰਾ ਪਰਿਵਾਰ ਅਤੇ ਪਤੀ ਨਾਲ ਗੱਲਬਾਤ ਕੀਤੀ ਜਾਂਦੀ ਰਹੀ। ਉਸ ਨੇ ਆਖਿਆ ਸੀ ਕਿ ਉਹ ਜਲਦ ਹੀ ਆਪਣੇ ਪਤੀ ਨੂੰ ਵੀ ਆਪਣੇ ਕੋਲ ਅਸਟਰੇਲੀਆਂ ਬੁਲਾ ਲਵੇਗੀ, ਜਿਸ ਵਾਸਤੇ ਉਸ ਵੱਲੋਂ ਆਪਣੇ ਪਤੀ ਨੂੰ ਬੁਲਾਉਣ ਲਈ ਪੇਪਰ ਵਰਕ ਵੀ ਕੀਤਾ ਜਾ ਰਿਹਾ ਹੈ। ਪਰ ਅਚਾਨਕ ਹੀ ਅਗਸਤ 2020 ਦੇ ਦੌਰਾਨ ਉਸ ਵੱਲੋਂ ਆਪਣੇ ਪਤੀ ਨੂੰ ਆਖਿਆ ਗਿਆ
ਕਿ ਉਸ ਨੂੰ ਪਸੰਦ ਨਹੀਂ ਕਰਦੀ ਇਸ ਲਈ ਨਾ ਉਹ ਵਾਪਸ ਆਵੇਗੀ ਤੇ ਨਾ ਹੀ ਉਸਨੂੰ ਅਸਟ੍ਰੇਲੀਆ ਲਿਜਾਵੇਗੀ ਇਸ ਬਾਬਤ ਜਦੋਂ ਉਸ ਦੇ ਪੇਕੇ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਵੀ ਆਪਣੀ ਬੇਟੀ ਵਾਲਾ ਜਵਾਬ ਦਿੱਤਾ ਗਿਆ। ਪੀੜਤ ਪਰਿਵਾਰ ਵੱਲੋਂ ਜਦੋਂ ਪੈਸੇ ਦੀ ਮੰਗ ਕੀਤੀ ਗਈ ਤਾਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਬਾਬਤ ਹੁਣ ਪੁਲਿਸ ਵੱਲੋਂ ਧੋਖਾਧੜੀ ਦੇ ਮਾਮਲੇ ਤਹਿਤ ਦੋਸ਼ੀ ਲੜਕੀ ਦੇ ਮਾਤਾ-ਪਿਤਾ ਅਤੇ ਭਰਾਵਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਤਾਜਾ ਜਾਣਕਾਰੀ