BREAKING NEWS
Search

ਵਿਦੇਸ਼ ਚ 4 ਸਾਲਾਂ ਮਾਸੂਮ ਭਾਰਤੀ ਬੱਚੀ ਨਾਲ ਵਾਪਰਿਆ ਦਰਦਨਾਕ ਹਾਦਸਾ, ਬੱਸ ਚ ਦਮ ਘੁੱਟਣ ਨਾਲ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਕੰਮਕਾਜ ਲਈ ਜਿੱਥੇ ਬਹੁਤ ਸਾਰੇ ਲੋਕ ਵਿਦੇਸ਼ ਵਿੱਚ ਜਾਂਦੇ ਹਨ ਉੱਥੇ ਹੀ ਕਈ ਪਰਿਵਾਰ ਵੀ ਵਿਦੇਸ਼ਾਂ ਵਿਚ ਜਾ ਕੇ ਵਸੇ ਹੋਏ ਹਨ। ਜਿੱਥੇ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਵਿੱਦਿਆ ਵਾਸਤੇ ਵੀ ਉਨ੍ਹਾਂ ਦੇਸ਼ਾਂ ਦੇ ਸਕੂਲਾਂ ਵਿੱਚ ਹੀ ਭੇਜਿਆ ਜਾਂਦਾ ਹੈ। ਜਿੱਥੇ ਉਹ ਕਈ ਸਾਲਾਂ ਤੋਂ ਰਹਿ ਰਹੇ ਹੁੰਦੇ ਹਨ। ਵੱਖ ਵੱਖ ਦੇਸ਼ਾਂ ਦੇ ਵਿਚ ਜਿੱਥੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਨਾਲ ਸਕੂਲ ਵਿੱਚ ਲਿਜਾਇਆ ਜਾਂਦਾ ਹੈ। ਉਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਕੂਲਾਂ ਵੱਲੋਂ ਪੁਖਤਾ ਇੰਤਜ਼ਾਮ ਵੀ ਕੀਤੇ ਜਾਂਦੇ ਹਨ। ਪਰ ਅਚਾਨਕ ਹੀ ਬੱਚਿਆਂ ਨਾਲ ਵਾਪਰਨ ਵਾਲੀਆਂ ਕੁਝ ਘਟਨਾਵਾਂ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਦੋਂ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਸਵੇਰ ਦੇ ਸਮੇਂ ਖੁਸ਼ੀ-ਖੁਸ਼ੀ ਸਕੂਲ ਭੇਜਿਆ ਜਾਂਦਾ ਹੈ ਅਤੇ ਸਕੂਲ ਵਿਚ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ।

ਹੁਣ ਵਿਦੇਸ਼ ਵਿੱਚ ਚਾਰ ਸਾਲਾ ਭਾਰਤੀ ਬੱਚੀ ਨਾਲ ਦਰਦਨਾਕ ਹਾਦਸਾ ਵਾਪਰਿਆ ਇੱਥੇ ਦਮ ਘੁੱਟਣ ਕਾਰਨ ਬੱਚੀ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਤਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿਛਲੇ ਕਈ ਸਾਲਾਂ ਤੋਂ ਇੱਕ ਕੇਰਲ ਦਾ ਪਰਿਵਾਰ ਜਿਥੇ ਕਤਰ ਵਿਚ ਰਹਿ ਰਿਹਾ ਹੈ ਉਥੇ ਹੀ ਉਨ੍ਹਾਂ ਦੀ ਚਾਰ ਸਾਲਾਂ ਦੀ ਬੱਚੀ ਉਸ ਸਮੇਂ ਮੌਤ ਦਾ ਸ਼ਿਕਾਰ ਹੋ ਗਈ ਜਦੋਂ ਉਹ ਆਪਣੇ ਘਰ ਤੋਂ ਪੜ੍ਹਨ ਵਾਸਤੇ ਸਕੂਲ ਗਈ ਸੀ। ਜਿੱਥੇ ਇਕ ਚਾਰ ਸਾਲਾਂ ਦੀ ਮਾਸੂਮ ਬੱਚੀ ਮਿਨਸਾ ਮਰੀਅਮ ਜੈਕਬ ਆਪਣੇ ਜਨਮ ਦਿਨ ਤੇ ਆਪਣੇ ਦੋਸਤਾਂ ਦੇ ਨਾਲ ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਸਕੂਲ ਗਈ ਤਾਂ ਬੱਸ ਵਿੱਚ ਸੌਂ ਗਈ।

ਜਿੱਥੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਵੱਲੋਂ ਸਕੂਲ ਪਹੁੰਚਣ ਤੇ ਬੱਚਿਆਂ ਨੂੰ ਉਤਾਰ ਦਿੱਤਾ ਗਿਆ ਅਤੇ ਇਹ ਬੱਚੀ ਬੱਸ ਵਿੱਚ ਸੁੱਤੀ ਹੋਈ ਰਹਿ ਗਈ। ਬੱਸ ਨੂੰ ਲਾਕ ਕੀਤੇ ਜਾਣ ਤੋਂ ਬਾਅਦ ਜਦੋਂ ਚਾਰ ਘੰਟਿਆਂ ਬਾਅਦ ਵਾਪਸ ਆ ਕੇ ਕੰਡਕਟਰ ਅਤੇ ਡਰਾਈਵਰ ਵੱਲੋਂ ਵੇਖਿਆ ਗਿਆ ਤਾਂ ਬੱਚੀ ਬੇਹੋਸ਼ੀ ਦੀ ਹਾਲਤ ਵਿਚ ਮਿਲੀ।

ਜਿਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਅਤੇ ਹਸਪਤਾਲ ਦੇ ਸਟਾਫ਼ ਵੱਲੋਂ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੱਸ ਦੇਈਏ ਕਿ ਜਿਸ ਦਿਨ ਬੱਚੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣੀਆਂ ਸਨ ਉਥੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ।



error: Content is protected !!