BREAKING NEWS
Search

ਵਿਦੇਸ਼ ਚ ਵਾਪਰਿਆ ਕਹਿਰ ਹੋਈ ਇਸ ਮਸ਼ਹੂਰ ਪੰਜਾਬੀ ਹਸਤੀ ਦੀ ਅਚਾਨਕ ਮੌਤ , ਪੰਜਾਬ ਤਕ ਪਿਆ ਸੋਗ

ਆਈ ਤਾਜਾ ਵੱਡੀ ਖਬਰ

ਹੁਣ ਬਹੁਤ ਸਾਰੇ ਲੋਕ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਵਿਦੇਸ਼ਾਂ ਵੱਲ ਖਿੱਚੇ ਚਲੇ ਜਾਂਦੇ ਹਨ। ਇਸ ਲਈ ਬੁਹਤ ਸਾਰੇ ਪੰਜਾਬੀ ਲੋਕ ਚੰਗੇ ਭਵਿੱਖ ਲਈ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਵਿਦੇਸ਼ਾਂ ਦੇ ਵਿੱਚ ਵਸੇ ਹੋਏ ਪੰਜਾਬੀਆਂ ਦੀ ਮਿਹਨਤ ਸਦਕਾ ਜਦੋਂ ਚੰਗੇ ਕੰਮਾ ਲਈ ਸਿਫਤ ਕੀਤੀ ਜਾਂਦੀ ਹੈ, ਤਾਂ ਪੰਜਾਬੀਆਂ ਦਾ ਸੀਨਾ ਖੁਸ਼ੀ ਨਾਲ ਚੌੜਾ ਹੋ ਜਾਂਦਾ ਹੈ। ਬਹੁਤ ਮਾਣ ਹੁੰਦਾ ਹੈ ਉਨ੍ਹਾਂ ਪੰਜਾਬੀਆਂ ਤੇ ਜਿਨ੍ਹਾਂ ਨੇ ਆਪਣੀ ਹਿੰਮਤ ,ਦਲੇਰੀ ਤੇ ਇਮਾਨਦਾਰੀ ਨਾਲ ਵਿਦੇਸ਼ਾਂ ਦੇ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹੁੰਦੇ ਹਨ। ਜਦੋਂ ਇਸ ਤਰ੍ਹਾਂ ਦੇ ਪੰਜਾਬੀਆਂ ਨਾਲ ਕੋਈ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤਾਂ, ਇਹ ਸਭ ਲਈ ਬਹੁਤ ਹੀ ਜ਼ਿਆਦਾ ਦੁਖਦਾਈ ਪਲ ਹੁੰਦਾ ਹੈ ,ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਇਹੋ ਜਿਹੀਆਂ ਘਟਨਾਵਾਂ ਆਏ ਦਿਨ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਵਿਦੇਸ਼ ਵਿਚ ਵਾਪਰਿਆ ਕਹਿਰ ਜਿੱਥੇ ਪੰਜਾਬੀ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ ਨਾਲ ਪੰਜਾਬ ਤੱਕ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਅਮਰੀਕਾ ਵਿੱਚ ਰਹਿਣ ਵਾਲੇ ਮਸ਼ਹੂਰ ਤਜਰਬੇਕਾਰ ਪੱਤਰਕਾਰ ਸਨ । ਇੰਡੀਆ ਅਮਰੀਕਾ ਟੂਡੇ ਸੰਵਾਦ ਕਮੇਟੀ ਦੇ ਸੰਪਾਦਕ ਅਤੇ ਸੰਸਥਾਪਕ ਤਜਿੰਦਰ ਸਿੰਘ ਦੇ ਅਮਰੀਕਾ ਵਿਚ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਜਿਸ ਨਾਲ ਅਮਰੀਕਾ ਅਤੇ ਪੰਜਾਬ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਪ੍ਰਕਾਸ਼ਨ ਵੱਲੋਂ 29 ਮਈ ਨੂੰ ਟਵਿੱਟਰ ਉਪਰ ਦਿੱਤੀ ਗਈ ਹੈ। ਉਨ੍ਹਾਂ ਨੇ 2012 ਵਿੱਚ ਆਈ ਏ ਟੀ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਕੰਮਾਂ ਨੂੰ ਜਾਰੀ ਰੱਖਿਆ ਜਾਵੇਗਾ। ਇੰਡੀਆ ਅਮਰੀਕਾ ਟੂਡੇ ਆਪਣੇ ਸੰਸਥਾਪਕ ਅਤੇ ਸੰਪਾਦਕ ਤਜਿੰਦਰ ਸਿੰਘ ਦੇ ਦਿਹਾਂਤ ਦਾ ਐਲਾਨ ਕਰਦੇ ਹੋਏ ਅਤਿਅੰਤ ਦੁੱਖ ਵਿੱਚ ਹੈ। ਤਜਿੰਦਰ ਸਿੰਘ ਏਸ਼ੀਆਈ ਅਮਰੀਕੀ ਪੱਤਰਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਸਨ।

ਪੱਤਰਕਾਰ ਸਮੇਲਨ ਵਿੱਚ ਉਨ੍ਹਾਂ ਦੇ ਦਿਹਾਂਤ ਤੇ ਸੋਗ ਪ੍ਰਗਟ ਕਰਦਿਆਂ ਹੋਇਆ ਪੈਂਟਾਗਨ ਦੇ ਪ੍ਰੈਸ ਸਕੱਤਰ ਜੌਨ ਐੱਫ ਕਿਰਬੀ ਨੇ ਕਿਹਾ ਹੈ ਕਿ ਅਸੀਂ ਇੱਥੇ ਪੈਂਟਾਗਨ ਵਿਚ ਤੇਜਿੰਦਰ ਸਿੰਘ ਦੇ ਦਿਹਾਂਤ ਤੇ ਸੰਵੇਦਨਾਵਾਂ ਤੇ ਸੋਗ ਪ੍ਰਗਟ ਕਰਨ ਲਈ ਕੁੱਝ ਸਮਾਂ ਲੈਣਾ ਚਾਹਾਂਗਾ। ਜਿਨ੍ਹਾਂ ਨੂੰ ਤੁਹਾਡੇ ਵਿੱਚੋਂ ਕਈ ਇੰਡੀਆ ਅਮਰੀਕਾ ਟੂਡੇ ਦੇ ਸੰਸਥਾਪਕ ਅਤੇ ਸੰਪਾਦਕ ਦੇ ਤੌਰ ਤੇ ਜਾਣਦੇ ਹਨ। ਤਜਿੰਦਰ ਸਿੰਘ ਨੇ ਵਾਸ਼ਿੰਗਟਨ ਸਥਿਤ ਸੁਤੰਤਰ ਮੀਡੀਆ ਸੰਗਠਨ ਤੇ ਸਮਾਚਾਰ ਦੇਣ ਵਾਲੇ ਇੰਡੀਆ ਅਮਰੀਕਾ ਟੂਡੇ ਦੀ ਸਥਾਪਨਾ ਕੀਤੀ ਸੀ।



error: Content is protected !!