BREAKING NEWS
Search

ਵਿਦੇਸ਼ ਚ ਵਾਪਰਿਆ ਕਹਿਰ ਬਾਥਰੂਮ ਗਏ ਪੰਜਾਬੀ ਨੌਜਵਾਨ ਨੂੰ ਇਸ ਤਰਾਂ ਮਿਲੀ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿੱਥੇ ਆਪਣੀਆਂ ਪਰਿਵਾਰਕ ਮਜਬੂਰੀਆ ਦੇ ਚਲਦੇ ਹੋਏ ਅਤੇ ਬੇਰੁਜ਼ਗਾਰੀ ਦੇ ਕਾਰਨ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਉਥੇ ਹੀ ਮਾਪਿਆਂ ਵੱਲੋਂ ਵੀ ਬੇਵਸੀ ਦੇ ਚਲਦਿਆਂ ਹੋਇਆਂ ਆਪਣੇ ਇਕਲੌਤੇ ਪੁੱਤਰ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਦੀ ਜ਼ਿੰਦਗੀ ਜੀਊਣ ਦਾ ਆਸਰਾ ਹੁੰਦੇ ਹਨ। ਵਿਦੇਸ਼ ਭੇਜੇ ਪੁੱਤਰ ਦੀ ਸੁਖ ਸ਼ਾਂਤੀ ਵਾਸਤੇ ਜਿਥੇ ਮਾਪਿਆਂ ਵੱਲੋਂ ਹਰ ਵਕਤ ਅਰਦਾਸ ਕੀਤੀ ਜਾਂਦੀ ਹੈ। ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਗਏ ਇਨ੍ਹਾਂ ਨੌਜਵਾਨਾਂ ਵੱਲੋਂ ਭਾਰੀ ਮਿਹਨਤ ਮੁਸ਼ਕਤ ਕੀਤੀ ਜਾਂਦੀ ਹੈ ਤਾਂ ਜੋ ਪਿੱਛੇ ਆਪਣੇ ਪਰਵਾਰ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ ਅਤੇ ਆਪਣੇ ਮਾਂ-ਬਾਪ ਨੂੰ ਦੁਨੀਆਂ ਦੀ ਹਰ ਖ਼ੁਸ਼ੀ ਦਿਤੀ ਜਾ ਸਕੇ।

ਉਥੇ ਹੀ ਵਿਦੇਸ਼ਾਂ ਵਿੱਚ ਗਏ ਅਜਿਹੇ ਨੌਜਵਾਨਾਂ ਨਾਲ ਵਾਪਰਨ ਵਾਲੇ ਬਹੁਤ ਸਾਰੇ ਭਿਆਨਕ ਹਾਦਸੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਜਿੱਥੇ ਅਜਿਹੀਆ ਦੁੱਖ ਭਰੀਆਂ ਖਬਰਾਂ ਸੁਣਦੇ ਹੀ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਵਿਦੇਸ਼ ਗਏ ਪੰਜਾਬੀ ਨੌਜਵਾਨ ਨਾਲ ਬਾਥਰੂਮ ਵਿੱਚ ਕਹਿਰ ਵਾਪਰਿਆ ਹੈ ਜਿੱਥੇ ਹੋਈ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 4 ਸਾਲ ਪਹਿਲਾਂ ਜਿਥੇ ਉੱਚ ਸਿੱਖਿਆ ਹਾਸਲ ਕਰਨ ਲਈ ਇੱਕ ਨੌਜਵਾਨ ਹਰਵਿੰਦਰ ਸਿੰਘ ਉਰਫ ਪੁਨੀਤ ਭਾਟੀਆਂ ਪੁੱਤਰ ਸੁਰਿੰਦਰ ਸਿੰਘ ਭਾਟੀਆ ਜਪਾਨ ਗਿਆ ਸੀ।

ਉਥੇ ਹੀ ਉਸ ਨੂੰ ਆਪਣੀ ਸਿੱਖਿਆ ਦੌਰਾਨ ਜਿਥੇ ਵਰਕਪਰਿਮਟ ਮਿਲਿਆ ਸੀ ਅਤੇ ਉਹ ਕੰਮ ਕਰ ਰਿਹਾ ਸੀ। ਉੱਥੇ ਹੀ ਬੀਤੀ ਰਾਤ ਜਦੋਂ ਇਹ ਨੌਜਵਾਨ ਦੇਰ ਰਾਤ ਬਾਥਰੂਮ ਗਿਆ ਤਾਂ ਅਚਾਨਕ ਉਸ ਨੂੰ ਬਰੇਨ ਹੈਮਰੇਜ ਹੋ ਗਿਆ ਜਿਸ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਹਰਵਿੰਦਰ ਦੇ ਦੋਸਤਾਂ ਵੱਲੋਂ ਦੱਸਿਆ ਗਿਆ ਹੈ ਕਿ ਉਹ ਕੰਮ ਤੋਂ ਵਾਪਸ ਆ ਕੇ ਸੌਂ ਗਿਆ ਸੀ। ਜਿਸ ਪਿੱਛੋਂ ਰਾਤ ਨੂੰ ਇਹ ਭਾਣਾ ਵਰਤ ਗਿਆ, ਉਨ੍ਹਾਂ ਦੋਸਤਾਂ ਵੱਲੋਂ ਹੀ ਪਰਿਵਾਰ ਨੂੰ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਪ੍ਰਵਾਰ ਵੱਲੋਂ ਪੰਜਾਬ ਸਰਕਾਰ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਤੋਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਾਸਤੇ ਮਦਦ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ।



error: Content is protected !!