BREAKING NEWS
Search

ਵਿਦੇਸ਼ ਚ ਵਾਪਰਿਆ ਕਹਿਰ ਪੰਜਾਬ ਚ ਵਿਸ਼ੇ ਸਥਿਰ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਧਨੌਲਾ (ਰਵਿੰਦਰ) : ਵਿਦੇਸ਼ ‘ਚ ਆਰਥਿਕ ਹਾਲਤ ਸੁਧਾਰਣ ਦੇ ਸੁਪਨੇ ਲੈ ਕੇ ਕੁਝ ਸਮਾਂ ਪਹਿਲਾਂ ਹੀ ਪੰਧੇਰ ਦਾ ਨਿਰਮਲ ਸਿੰਘ ਮਲੇਸ਼ੀਆ ਗਿਆ ਸੀ, ਜਿਥੇ ਉਹ ਮਾਨਸਿਕ ਤੌਰ ‘ਤੇ ਪ੍ਰੇ ਸ਼ਾ ਨ ਹੋਣ ਕਾਰਣ ਕਰੀਬ ਡੇਢ ਮਹੀਨਾ ਪਹਿਲਾਂ। ਖੁ ਦ ਕੁ ਸ਼ੀ। ਕਰ ਗਿਆ ਸੀ। ਨਿਰਮਲ ਸਿੰਘ ਦੀ ਲੋਥ ਅੱਜ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਯਤਨਾ ਸਦਕਾ ਪਿੰਡ ਪੰਧੇਰ ਪਹੁੰਚੀ। ਭਗਵੰਤ ਮਾਨ ਨੇ ਨਿਰਮਲ ਸਿੰਘ ਦੇ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਪਰਮਜੀਤ ਕੌਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਮਾੜੇ ਰੋਜ਼ਗਾਰ ਪ੍ਰਬੰਧਾਂ ਕਾਰਣ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਜੋ ਆਉਣ ਵਾਲੇ ਸਮੇਂ ਲਈ ਖ਼ ਤ ਰ ਨਾ ਕ ਸਾਬਤ ਹੋਵੇਗਾ।

ਨਿਰਮਲ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਚਚੇਰੇ ਭਰਾ ਗੁਰਸੇਵਕ ਸਿੰਘ ਤੇ ਜੀਵਨ ਪੰਧੇਰ ਨੇ ਦੱਸਿਆ ਕਿ ਨਿਰਮਲ ਸਿੰਘ ਦਾ ਪੰਜ ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਵਿਚ ਉਸ ਦੀ ਇਕ ਲੜਕੀ ਸਾਢੇ ਤਿੰਨ ਸਾਲ ਅਤੇ 8-9 ਮਹੀਨੇ ਦਾ ਲੜਕਾ ਹੈ। ਉਨ੍ਹਾਂ ਦੱਸਿਆ ਕਿ ਪੁੱਤਰ ਦੇ ਜਨਮ ਤੋਂ 15 ਦਿਨ ਬਾਅਦ ਹੀ ਨਿਰਮਲ ਵਿਦੇਸ਼ ਆਪਣੇ ਮਾਮੇ ਦੇ ਲੜਕੇ ਕੋਲ ਮਲੇਸ਼ੀਆ ਚਲ ਗਿਆ ਅਤੇ ਕੋਰੋਨਾ ਮਹਾਮਾਰੀ ਦੇ ਲਾਕ ਡਾਊਨ ਕਾਰਣ ਰੁਜ਼ਗਾਰ ਨਾ ਮਿਲਣ ਕਾਰਣ ਕਰਕੇ ਦਿਮਾਗੀ ਤੌਰ ‘ਤੇ ਪ੍ਰੇ ਸ਼ਾ ਨੀ ਰਹਿਣ ਲੱਗਾ।

ਇਸ ਦੇ ਚੱਲਦੇ ਉਸ ਨੇ ਡੇਢ ਕੁ ਮਹੀਨਾ ਪਹਿਲਾਂ ਅਜਿਹਾ ਕਰ ਲਿਆ , ਜਿਸ ਦੀ ਲੋਥ ਘਰ ਲਿਆਉਣ ਲਈ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪ੍ਰਬੰਧ ਕਰਵਾਏ। ਇਸ ਲਈਨਿਰਮਲ ਸਿੰਘ ਦੇ ਪਰਿਵਾਰ ਵਲੋਂ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ। ਨਿਰਮਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ।



error: Content is protected !!