BREAKING NEWS
Search

ਵਿਦੇਸ਼ ਚ ਰਹਿਣ ਵਾਲਾ ਭਾਰਤੀ ਵਿਅਕਤੀ ਰਾਤੋ ਰਾਤ ਬਣ ਗਿਆ ਕਰੋੜਪਤੀ , ਨਿਕਲੀ 45 ਕਰੋੜ ਰੁਪਏ ਦੀ ਲਾਟਰੀ

ਆਈ ਤਾਜਾ ਵੱਡੀ ਖਬਰ 

ਕਈ ਵਾਰ ਮਨੁੱਖ ਦੀ ਕਿਸਮਤ ਕੁਝ ਇਸ ਕਦਰ ਉਸਦਾ ਸਾਥ ਦਿੰਦੀ ਹੈ ਕਿ ਮਨੁੱਖ ਮਿੰਟਾਂ ‘ਚ ਕਈ ਵੱਡੀਆਂ ਉਪਲਬਧੀਆਂ ਤੇ ਪਹੁੰਚ ਜਾਂਦਾ ਹੈ l ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਭਾਰਤੀ ਲੋਕ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਕਈ ਪ੍ਰਕਾਰ ਦੇ ਲੱਕੀ ਡਰਾਅ ਤੇ ਲਾਟਰੀਆਂ ਪਾਉਂਦੇ ਹਨ l ਜਦੋਂ ਇਹਨ੍ਹਾਂ ਦੇ ਇਹ ਲੱਕੀ ਡਰਾਅ ਯਾ ਫਿਰ ਲਾਟਰੀਆਂ ਨਿਕਲਦੀਆਂ ਹਨ ਤਾਂ ਉਹ ਦਿਨਾਂ ਦੇ ਵਿੱਚ ਹੀ ਕਰੋੜਾਂ ਰੁਪਿਆਂ ਦੇ ਮਾਲਕ ਬਣ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਦੇਸ਼ ‘ਚ ਰਹਿਣ ਵਾਲਾ ਭਾਰਤ ਦਾ ਵਿਅਕਤੀ ਦਿਨਾਂ ‘ਚ ਕਰੋੜਪਤੀ ਬਣ ਗਿਆ , ਉਸਦੀ ਪੂਰੀ 45 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਦਰਅਸਲ ਸੰਯੁਕਤ ਅਰਬ ਅਮੀਰਾਤ ਦੇ ਵੱਖ-ਵੱਖ ਸ਼ਹਿਰਾਂ ‘ਚ ਰਹਿਣ ਵਾਲੇ ਘੱਟੋ-ਘੱਟ ਪੰਜ ਭਾਰਤੀਆਂ ਨੇ ਹਫ਼ਤਾਵਾਰੀ ਡਰਾਅ ਤੇ ਲਾਟਰੀ ਜਿੱਤੀ ਹੈ।

ਇਨ੍ਹਾ ਵਿਅਕਤੀਆਂ ‘ਚੋਂ ਇੱਕ ਵਿਅਕਤੀ ਕੰਟਰੋਲ ਰੂਮ ਦਾ ‘ਆਪਰੇਟਰ’ ਹੈ, ਜਿਸ ਦੀ ਕਰੋੜਾਂ ਰੁਪਿਆਂ ਦੀ ਲੋਟਰੀ ਨਿਕਲੀ ਹੈ, ਦੱਸ ਦਈਏ ਕਿ ਇਸ ਵਿਅਕਤੀ ਨੇ ਪੂਰੇ 45 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ‘ਚ ਭਾਰਤੀ ਯੂਏਈ ‘ਚ ਲਾਟਰੀਆਂ ‘ਚ ਪੈਸਾ ਨਿਵੇਸ਼ ਕਰਦੇ ਹਨ। ਇਨ੍ਹਾਂ ‘ਚ ਮੱਧ ਵਰਗ ਜਾਂ ਹੇਠਲੇ ਮੱਧ ਵਰਗ ਦੇ ਲੋਕ ਵੱਡੀ ਗਿਣਤੀ ਵਿਚ ਹਨ, ਜਿਨਾਂ ਨੂੰ ਇੱਕ ਆਸ ਤੇ ਉਮੀਦ ਹੁੰਦੀ ਹੈ ਕਿ ਉਹਨਾਂ ਦੀ ਜੇਕਰ ਲਾਟਰੀ ਨਿਕਲ ਜਾਵੇਗੀ ਤਾਂ, ਉਹਨਾਂ ਦੀ ਕਿਸਮਤ ਚੰਗੀ ਹੋ ਜਾਵੇਗੀ ।

ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਭਾਰਤੀਆਂ ਨੇ ਲਾਟਰੀਆਂ ਦੇ ਜਰੀਏ ਇੱਥੇ ਵੱਡੀ ਕਮਾਈ ਕੀਤੀ । ਸੋਂ ਕੁੱਲ 154 ਡਰਾਅ ਦਾ ਐਲਾਨ ਕੀਤਾ ਗਿਆ। ਜਿਹਨਾਂ ਲੱਕੀ ਡਰਾਅ ਵਿੱਚ ਇੱਕ ਇਸ ਵਿਅਕਤੀ ਦੀ ਲਾਟਰੀ ਵੀ ਨਿਕਲੀ ਹੈ l ਤੇਲ ਤੇ ਗੈਸ ਉਦਯੋਗ ‘ਚ ਕੰਟਰੋਲ ਰੂਮ ਆਪਰੇਟਰ ਦੇ ਤੌਰ ‘ਤੇ ਕੰਮ ਕਰਨ ਵਾਲੇ ਸ਼੍ਰੀਜੂ ਨੇ ‘ਮਹਜੂਜ਼ ਮਿਲੀਅਨਜ਼’ ‘ਚ 20 ਮਿਲੀਅਨ ਦਿਰਹਮ ਯਾਨੀ ਕਰੀਬ 45 ਕਰੋੜ ਰੁਪਏ ਜਿੱਤੇ ਹਨ। ਜਦੋਂ ਇਹ ਖਬਰ ਇਸ ਵਿਅਕਤੀ ਤੱਕ ਪਹੁੰਚਦੀ ਹੈ ਤਾਂ ਉਸਦੀ ਖੁਸ਼ੀ ਸੱਤਵੇਂ ਅਸਮਾਨ ਤੇ ਪਹੁੰਚ ਜਾਂਦੀ ਹੈ , ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੇਰਲ ਦੇ ਰਹਿਣ ਵਾਲਾ 39 ਸਾਲਾ ਸ਼੍ਰੀਜੂ ਪਿਛਲੇ 11 ਸਾਲਾਂ ਤੋਂ ਫੁਜੈਰਾਹ ‘ਚ ਰਹਿ ਰਿਹਾ ਹੈ ਤੇ ਕੰਮ ਕਰ ਰਿਹਾ ਹੈ।

ਜਦੋਂ ਉਸ ਨੂੰ ਡਰਾਅ ਜਿੱਤਣ ਦੀ ਖ਼ਬਰ ਮਿਲੀ ਤਾਂ ਉਹ ਕੰਮ ‘ਤੇ ਸੀ। ਜਿਸ ਤੋਂ ਬਾਅਦ ਇਸ ਵਿਅਕਤੀ ਵੱਲੋਂ ਆਪਣੇ ਪ੍ਰਤੀਕ੍ਰਿਆ ਦਿੰਦਿਆਂ ਹੋਇਆਂ ਆਖਿਆ ਗਿਆ ਕਿ ਉਹ ਇਹ ਜਾਣ ਕੇ ਹੈਰਾਨ ਹੈ ਕਿ ਉਸ ਨੇ ਸਿਰਫ਼ ਪੁਰਸਕਾਰ ਹੀ ਨਹੀਂ ਸਗੋਂ ਚੋਟੀ ਦਾ ਪੁਰਸਕਾਰ ਨੂੰ ਜਿੱਤਿਆ ਹੈ। ਸੋ ਇਸ ਖਬਰ ਤੋਂ ਇਹ ਸਾਬਤ ਹੁੰਦਾ ਹੈ ਕਿ ਮਨੁੱਖ ਨੂੰ ਸਮੇਂ ਸਮੇਂ ਤੇ ਆਪਣੀ ਕਿਸਮਤ ਨੂੰ ਅਜਮਾਉਣਾ ਚਾਹੀਦਾ, ਕਿਉਂਕਿ ਕਿਸਮਤ ਚਮਕਣ ਲੱਗੇ ਸਮਾਂ ਨਹੀਂ ਲੱਗਦਾ l



error: Content is protected !!