ਆਈ ਤਾਜ਼ਾ ਵੱਡੀ ਖਬਰ
ਪੰਜਾਬੀ ਧਰਤੀ ਤੋਂ ਆਪਣੇ ਚੰਗੇ ਭਵਿੱਖ ਦਾ ਸੁਪਨਾ ਵੇਖਣ ਲਈ ਲੋਕ ਭਾਰੀ ਗਿਣਤੀ ਵਿਚ ਵਿਦੇਸ਼ਾਂ ਵੱਲ ਜਾ ਰਹੇ ਹਨ । ਜਿਨ੍ਹਾਂ ਵਿਚੋਂ ਪੰਜਾਬੀ ਨੌਜਵਾਨਾਂ ਦੀ ਗਿਣਤੀ ਵੱਧ ਹੈ । ਪੰਜਾਬੀ ਨੌਜਵਾਨ ਭਾਰੀ ਗਿਣਤੀ ਵਿਚ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ, ਜਿੱਥੇ ਉਨ੍ਹਾਂ ਦੇ ਵੱਲੋਂ ਜਾ ਕੇ ਦਿਨ ਰਾਤ ਮਿਹਨਤ ਮਜ਼ਦੂਰੀ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਤੇ ਆਪਣੇ ਪਰਿਵਾਰ ਨੂੰ ਇੱਕ ਚੰਗਾ ਭਵਿੱਖ ਦੇ ਸਕਣ । ਪਰ ਕਈ ਵਾਰ ਪੰਜਾਬੀ ਨੌਜਵਾਨਾਂ ਦੇ ਨਾਲ ਵਿਦੇਸ਼ੀ ਧਰਤੀ ਤੇ ਕੰਮਕਾਰ ਕਰਦਿਆਂ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਪਿੱਛੇ ਰਹਿੰਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤੀਆਂ ਹਨ ।
ਤਾਜ਼ਾ ਮਾਮਲਾ ਸਾਈਪ੍ਰਸ ਤੋਂ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੁਨਾਮ ਊਧਮ ਸਿੰਘ ਵਾਲਾ ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਪੰਜ ਛੇ ਸਾਲ ਪਹਿਲਾਂ ਮੱਖਣ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜ਼ਮੀਨ ਜਾਇਦਾਦ ਵੇਚ ਕੇ ਬਾਹਰਲੇ ਦੇਸ਼ ਸਾਈਪ੍ਰਸ ਭੇਜਿਆ ਗਿਆ ਸੀ, ਤਾਂ ਜੋ ਪਰਿਵਾਰ ਦੀ ਗ਼ਰੀਬੀ ਖ਼ਤਮ ਹੋ ਸਕੇ ਤੇ ਪਰਿਵਾਰ ਇੱਕ ਚੰਗਾ ਜੀਵਨ ਬਤੀਤ ਕਰ ਸਕੇ । ਪਰ ਉੱਥੇ ਜਾ ਕੇ ਜਦੋਂ ਪੁੱਤ ਦੀ ਮੌਤ ਦਾ ਸੁਨੇਹਾ ਪਰਿਵਾਰ ਨੂੰ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।
ਪਰਿਵਾਰਕ ਮੈਬਰਾਂ ਮੁਤਾਬਕ ਮੱਖਣ ਸਿੰਘ ਪੰਜ ਤੋਂ ਛੇ ਸਾਲ ਪਹਿਲਾਂ ਆਪਣਾ ਘਰ ਵੇਚ ਕੇ ਬਾਹਰ ਗਿਆ ਸੀ । ਪਰ ਜਦੋਂ ਅੱਜ ਉਸ ਦੀ ਮੌਤ ਦਾ ਸੁਨੇਹਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਅੱਜ ਉਹ ਇੱਕ ਕਿਰਾਏ ਦੇ ਮਕਾਨ ਤੇ ਬੈਠੇ ਹੋਏ ਹਨ । ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਉਹ ਖੁਦ ਵੀ ਦਿਹਾੜੀ ਕਰਦੇ ਹਨ ਅਤੇ ਉਨ੍ਹਾਂ ਦਾ ਦੂਜਾ ਬੇਟਾ ਵੀ ਆਰਥਿਕ ਪੱਖੋਂ ਕਾਫ਼ੀ ਕਮਜ਼ੋਰ ਹੈ ।
ਉਸ ਦੇ ਘਰ ਦੇ ਹਾਲਾਤ ਵੀ ਠੀਕ ਨਹੀਂ ਹੈ ਉਹ ਕੰਮਕਾਰ ਨਹੀਂ ਕਰ ਸਕਦਾ ਤੇ ਉਹ ਵੀ ਘਰ ਹੀ ਬੈਠਾ ਰਹਿੰਦਾ ਹੈ , ਉਸ ਕੋਲੋਂ ਅੱਜ ਕੁਝ ਵੀ ਨਹੀਂ ਹੈ ਉਹ ਸਰਕਾਰ ਤੋਂ ਮੱਖਣ ਸਿੰਘ ਦੀ ਲਾਸ਼ ਪਿੰਡ ਲਿਆ ਕੇ ਉਸ ਦਾ ਅੰਤਮ ਸਸਕਾਰ ਕਰਨ ਲਈ ਬੇਨਤੀ ਕਰ ਰਹੇ ਹਨ। ਇਸ ਮੌਕੇ ਪਿੰਡ ਦੇ ਲੋਕਾਂ ਵੱਲੋਂ ਆਖਿਆ ਗਿਆ ਕਿ ਪਰਿਵਾਰ ਤੇ ਹਾਲਾਤ ਕਾਫ਼ੀ ਖ਼ਰਾਬ ਹਨ ਤੇ ਸਰਕਾਰ ਅੱਖੀਂ ਪਿੰਡ ਵਾਸੀਆਂ ਵੱਲੋਂ ਮਦਦ ਦੀ ਗੁਹਾਰ ਲਗਾਈ ਕਿ ਇਸ ਪੀਡ਼ਤ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਨਾਲ ਦੀ ਨਾਲ ਮ੍ਰਿਤਕ ਨੌਜਵਾਨ ਦੀ ਲਾਸ਼ ਭਾਰਤ ਲਿਆਂਦੀ ਜਾਵੇ ।
ਤਾਜਾ ਜਾਣਕਾਰੀ