ਆਈ ਤਾਜ਼ਾ ਵੱਡੀ ਖਬਰ
ਰੋਜ਼ੀ ਰੋਟੀ ਦੀ ਖਾਤਰ ਜਿੱਥੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਮਿਹਨਤ ਮਜਦੂਰੀ ਕੀਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੂਰਿਆਂ ਕੀਤਾ ਜਾ ਸਕੇ। ਕਈ ਪੰਜਾਬੀ ਪਰਿਵਾਰ ਜਿੱਥੇ ਅਮਰੀਕਾ ਕੈਨੇਡਾ ਦੀ ਧਰਤੀ ਤੇ ਜਾ ਕੇ ਵਸੇ ਹੋਏ ਹਨ। ਜਿੱਥੇ ਕਈ ਲੋਕਾਂ ਵੱਲੋਂ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤੇ ਗਏ ਹਨ। ਇਨ੍ਹਾਂ ਪੰਜਾਬੀਆਂ ਵੱਲੋਂ ਜਿਥੇ ਆਪਣੀ ਹਿੰਮਤ ਸਦਕਾ ਆਪਣੀ ਜ਼ਿੰਦਗੀ ਨੂੰ ਬਦਲਿਆ ਗਿਆ ਹੈ। ਕੁਝ ਲੋਕਾਂ ਨੂੰ ਜਿੱਥੇ ਆਪਣੇ ਉਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਥੇ ਹੀ ਕੁਝ ਲੋਕਾਂ ਦੀ ਕਿਸਮਤ ਰਾਤੋਂਰਾਤ ਬਦਲ ਜਾਂਦੀ ਹੈ। ਅਜਿਹੇ ਮਾਮਲਿਆਂ ਨੂੰ ਸੁਣ ਕੇ ਉਨ੍ਹਾਂ ਲੋਕਾਂ ਨੂੰ ਵੀ ਆਪਣੀ ਕਿਸਮਤ ਉੱਤੇ ਵਿਸ਼ਵਾਸ ਨਹੀਂ ਹੁੰਦਾ, ਜਿੱਥੇ ਅਚਾਨਕ ਇੰਨੀ ਵੱਡੀ ਖੁਸ਼ੀ ਉਨ੍ਹਾਂ ਦੇ ਸਾਹਮਣੇ ਆ ਜਾਂਦੀ ਹੈ। ਹੁਣ ਕੈਨੇਡਾ ਵਿੱਚ ਪੰਜਾਬੀ ਦੀ ਕਿਸਮਤ ਚਮਕੀ ਹੈ ਜਿਸਨੂੰ 17 ਮਿਲੀਅਨ ਡਾਲਰ ਦੀ ਲਾਟਰੀ ਨਿਕਲ ਆਈ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪੰਜਾਬੀ ਦੀ 17 ਮਿਲੀਅਨ ਡਾਲਰ ਜਾਣੀ ਕਿ ਭਾਰਤੀ ਕਰੰਸੀ ਦੇ ਅਨੁਸਾਰ ਸੌ ਕਰੋੜ ਰੁਪਏ ਦੇ ਲੱਗਭੱਗ ਲਾਟਰੀ ਨਿਕਲੀ ਹੈ।
ਹੁਣ ਕੈਨੇਡਾ ਵਿਖੇ ਪੰਜਾਬੀ ਮੂਲ ਦੇ ਪ੍ਰਿਤਪਾਲ ਸਿੰਘ ਚਾਹਲ ਜੋ ਕਿ ਐਡਮਿੰਟਨ ਸ਼ਹਿਰ ਵਿਚ ਰਹਿੰਦਾ ਹੈ, ਦੀ ਜਿੱਥੇ 17 ਮਿਲੀਅਨ ਦੀ ਲਾਟਰੀ ਨਿਕਲੀ ਹੈ ਅਤੇ ਉਹ ਜੇਤੂ ਬਣਿਆ ਹੈ ਉੱਥੇ ਹੀ ਉਸ ਦਾ ਇਸ ਗੱਲ ਉਪਰ ਵਿਸ਼ਵਾਸ਼ ਹੋਣਾ ਮੁਸ਼ਕਿਲ ਹੋ ਗਿਆ ਸੀ। ਜਿਸ ਵਾਸਤੇ ਉਸ ਵੱਲੋਂ ਆਪਣੀ ਟਿਕਟ ਦੇ ਨੰਬਰਾਂ ਦੀ ਪੁਸ਼ਟੀ ਕਰਵਾਉਣ ਵਾਸਤੇ ਉਸ ਨੂੰ ਅੱਠ ਵਾਰ ਸਕੈਨ ਕਰਵਾਇਆ ਗਿਆ। ਪ੍ਰਿਤਪਾਲ ਸਿੰਘ ਚਾਹਲ ਵੱਲੋਂ ਜਿੱਥੇ ਇਹ ਲਾਟਰੀ ਦੀ ਟਿਕਟ ਸ਼ਾਪਰਜ਼ ਡਰੱਗ ਮਾਰਟ ਨਾਂ ਦੇ ਸਟੋਰ ਤੋਂ ਖਰੀਦੀ ਗਈ ਸੀ।
ਉੱਥੇ ਹੀ ਇਕ ਨਿਊਜ਼ ਰਿਲੀਜ਼ ਵਿਚ ਉਸ ਵੱਲੋਂ ਇਹ ਗੱਲ ਆਖੀ ਗਈ ਕਿ ਉਸ ਨੂੰ ਭਰੋਸਾ ਹੀ ਨਹੀਂ ਹੋ ਰਿਹਾ ਸੀ ਕਿ ਉਹ ਲਾਟਰੀ ਦੀ ਟਿਕਟ ਜਿੱਤ ਚੁੱਕਾ ਹੈ। ਇਸੇ ਉਲਝਣ ਦੇ ਵਿਚ ਪੈਣ ਕਾਰਨ ਉਸ ਵੱਲੋਂ ਕਈ ਵਾਰ ਆਪਣੀ ਲਾਟਰੀ ਟਿਕਟ ਦੇ ਨੰਬਰਾਂ ਦੀ ਜਾਂਚ ਕਰਵਾਈ ਗਈ। ਉਸਨੇ ਆਖਿਆ ਕਿ ਉਹ ਸਧਾਰਨ ਅਤੇ ਸ਼ਾਂਤੀ ਨਾਲ ਜਿਉਣ ਵਾਲਾ ਵਿਅਕਤੀ ਹੈ ਅਤੇ ਉਸ ਵੱਲੋਂ ਅਜੇ ਤੱਕ ਕੋਈ ਯੋਜਨਾ ਨਹੀਂ ਬਣਾਈ ਗਈ।
ਤਾਜਾ ਜਾਣਕਾਰੀ