ਆਈ ਤਾਜ਼ਾ ਵੱਡੀ ਖਬਰ
ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਮਹਾਂਮਾਰੀ ਆਈ ਹੈ ਇਸ ਮਹਾਂਮਾਰੀ ਦਾ ਪ੍ਰਕੋਪ ਹਾਲੇ ਤਕ ਪੂਰੀ ਦੁਨੀਆ ਭਰ ਦੇ ਲੋਕਾਂ ਤੇ ਪੈ ਰਿਹਾ ਹੈ । ਦੁਨੀਆਂ ਵਿੱਚ ਕੋਰੋਨਾ ਮਾਹਾਵਾਰੀ ਨੂੰ ਆਇਆ 3 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ , ਪਰ ਹਾਲੇ ਤਕ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦਿਆਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹੋਈਆਂ ਹਨ । ਇਸੇ ਵਿਚਾਲੇ ਪਿਛਲੇ ਦੋ ਸਾਲਾਂ ਤੋ ਚੀਨ ਦੇ ਬੰਦ ਦਰਵਾਜ਼ੇ ਹੁਣ ਭਾਰਤੀ ਵਿਦਿਆਰਥੀਆਂ ਲਈ ਖੁੱਲ੍ਹਣ ਜਾ ਰਹੇ ਹਨ ।
ਇਸ ਦਾ ਮਤਲਬ ਇਹ ਹੈ ਕਿ ਪੂਰੇ ਦੋ ਸਾਲ ਬਾਅਦ ਹੁਣ ਭਾਰਤ ਦੇ ਵਿਦਿਆਰਥੀ ਚੀਨ ਵਿਚ ਜਾ ਕੇ ਪੜ੍ਹਾਈ ਕਰ ਸਕਣਗੇ । ਦਰਅਸਲ ਲਗਭਗ ਦੋ ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਹੁਣ ਚੀਨ ਦਾ ਵੀਜ਼ਾ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ । ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਮਹਾਂਮਾਰੀ ਆਈ ਹੈ ਤੇ ਮਹਾਂਮਾਰੀ ਦੇ ਕਾਰਨ ਚੀਨ ਵਿੱਚ ਯਾਤਰਾ ਤੇ ਬਹੁਤ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ , ਹੁਣ ਹਾਲਾਤਾਂ ਨੂੰ ਆਮ ਹੁੰਦੇ ਦੇਖ ਕੇ ਚੀਨ ਨੇ ਵੀ ਇਹ ਵੱਡੀ ਢਿੱਲ ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਹੈ ਅਤੇ ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਆਖਿਆ ਗਿਆ ਹੈ ਕਿ ਤੇਰਾਂ ਸੌ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਚੀਨ ਦਾ ਵੀਜ਼ਾ ਦਿੱਤਾ ਗਿਆ ਹੈ ।
ਇਸ ਤੋਂ ਇਲਾਵਾ ਤਿੰਨ ਸੌ ਦੇ ਕਰੀਬ ਉਦਯੋਗਪਤੀਆਂ ਨੇ ਦੋ ਬੈਂਚਾਂ ਵਿਚ ਚਾਈਨਾ ਏਅਰਲਾਈਨਜ਼ ਵਿੱਚ ਲਈ ਚਾਰਟਰਡ ਉਡਾਣਾਂ ਲਈਆਂ ਹਨ ।
ਸੋ ਉਨ੍ਹਾਂ ਵਿਦਿਆਰਥੀਆਂ ਲਈ ਇਹ ਵੱਡੀ ਖੁਸ਼ੀ ਵਾਲੀ ਖ਼ਬਰ ਹੈ ਜਿਹੜੇ ਵਿਦਿਆਰਥੀ ਚੀਨ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਖ਼ਾਸ ਕਰਕੇ ਉਨ੍ਹਾਂ ਵਿਦਿਆਰਥੀਆਂ ਲਈ ਜਿਹੜੇ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ ਕਿ ਕਦੋਂ ਉਹ ਚਾਈਨਾ ਵਿੱਚ ਜਾ ਸਕਣ ਤੇ ਕਦੋਂ ਉੱਥੇ ਜਾ ਕੇ ਪੜ੍ਹਾਈ ਕਰਨ । ਸੋ ਇਹ ਖ਼ਬਰ ਚੀਨ ਦੀ ਧਰਤੀ ਤੇ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਤੇ ਖਾਸ ਸਾਬਤ ਹੋ ਸਕਦੀ ਹੈ, ਕਿਉਂਕਿ ਹੁਣ ਚੀਨ ਦੇ ਵੀਜ਼ੇ ਮਿਲਣੇ ਸ਼ੁਰੂ ਹੋ ਚੁੱਕੇ ਹਨ ।
ਤਾਜਾ ਜਾਣਕਾਰੀ