ਆਈ ਤਾਜ਼ਾ ਵੱਡੀ ਖਬਰ
ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾ ਰਿਹਾ ਹੈ। ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਬਹੁਤ ਸਾਰੇ ਨੌਜਵਾਨਾਂ ਨੂੰ ਭਾਰੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ ਪਰ ਉਸ ਸਮੇਂ ਪਰਿਵਾਰ ਨੂੰ ਭਾਰੀ ਝਟਕਾ ਲੱਗਦਾ ਹੈ ਜਦੋਂ ਨੌਜਵਾਨਾਂ ਨਾਲ ਵਾਪਰਨ ਵਾਲੀਆਂ ਦੁਖਦਾਈ ਘਟਨਾਵਾਂ ਸਬੰਧੀ ਖ਼ਬਰਾਂ ਪਰਵਾਰ ਤੱਕ ਪਹੁੰਚਦੀਆ ਹਨ। ਹੁਣ ਵਿਦੇਸ਼ ਵਿੱਚ ਨੌਜਵਾਨ ਪੰਜਾਬੀ ਮੁੰਡੇ ਦੀ ਹੋਈ ਅਚਾਨਕ ਮੌਤ, ਇਲਾਕੇ ਚ ਛਾਈ ਸੋਗ ਦੀ ਲਹਿਰ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇਤਿਹਾਸਕ ਕਸਬਾ ਕਲਾਨੌਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਰਿਵਾਰ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਰੋਜ਼ੀ ਰੋਟੀ ਲਈ ਆਬੂਧਾਬੀ ਗਏ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਤਾਂ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ।
ਇਹ ਖਬਰ ਮਿਲਦੇ ਹੀ ਜਿੱਥੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਪਰਵਾਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਭਾਰਤ ਸਰਕਾਰ ਤੇ ਸਮਾਜ ਸੇਵੀ ਐਸਪੀ ਓਬਰਾਏ ਨੂੰ ਇਸ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆਂਦੇ ਜਾਣ ਦੀ ਅਪੀਲ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ 30 ਸਾਲਾ ਮ੍ਰਿਤਕ ਨੌਜਵਾਨ ਕਮਲਜੀਤ ਸਿੰਘ ਪਰਿਵਾਰ ਦੀ ਰੋਜ਼ੀ ਰੋਟੀ ਖਾਤਿਰ 4 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ। ਉੱਥੇ ਹੀ ਉਸ ਦੀ ਆਬੂਧਾਬੀ ਦੇ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਕਮਲਜੀਤ ਸਿੰਘ ਆਪਣੇ ਪਰਵਾਰ ਵਿੱਚ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਦੋ ਬੇਟੀਆਂ ਤੇ ਇਕ ਬੇਟਾ ਛੱਡ ਗਿਆ ਹੈ ਜਿਨ੍ਹਾਂ ਵਿੱਚ 14 ਸਾਲਾ ਬੇਟਾ ਅੰਮ੍ਰਿਤਪਾਲ ਸਿੰਘ , 10 ਸਾਲਾ ਬੇਟੀ ਅਰਸ਼ਦੀਪ ਕੌਰ, ਤੇ ਅੱਠ ਸਾਲਾ ਬੇਟੀ ਨਵਨੀਤ ਕੌਰ ਹਨ। ਮ੍ਰਿਤਕ ਨੌਜਵਾਨ ਆਬੂਧਾਬੀ ਵਿੱਚ ਤਮੂਹ ਇੰਪਲਾਈਮੈਂਟ ਕੰਪਨੀ ਵਿਚ ਡਿਊਟੀ ਕਰ ਰਿਹਾ ਸੀ ਅਤੇ ਅਗਲੇ ਮਹੀਨੇ ਹੀ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਭਾਰਤ ਆ ਰਿਹਾ ਸੀ ਪਰ ਉਸਤੋਂ ਪਹਿਲਾਂ ਹੀ ਇਹ ਭਾਣਾ ਵਰਤ ਗਿਆ।
ਪਰਿਵਾਰ ਵੱਲੋਂ ਸਮਾਜ ਸੇਵੀ ਐਸਪੀ ਉਬਰਾਏ ਤੇ ਸਰਕਾਰ ਪਾਸੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਂਦੇ ਜਾਣ ਦੀ ਮੰਗ ਕੀਤੀ ਗਈ ਹੈ ਉਥੇ ਹੀ ਸਮਾਜ ਸੇਵੀ ਐੱਸਪੀ ਓਬਰਾਏ ਵੱਲੋਂ ਮ੍ਰਿਤਕ ਦੇਹ ਲਿਆਉਣ ਦਾ ਭਰੋਸਾ ਪ੍ਰਗਟਾਇਆ ਹੈ।
ਤਾਜਾ ਜਾਣਕਾਰੀ