BREAKING NEWS
Search

ਵਿਦੇਸ਼ ਘੁੰਮਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਇਹਨਾਂ ਦੇਸ਼ਾਂ ਦੀ ਸੈਰ ਲਈ ਸਿਰਫ13 ਤੋਂ 54 ਹਜ਼ਾਰ ਦੇਣੇ ਪੈਣਗੇ

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਦੇਸ਼ ਆਰਥਿਕ ਤੌਰ ਤੇ ਪ੍ਰਭਾਵਤ ਹੋਏ ਹਨ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿਚ ਕਈ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਸਾਰੇ ਦੇਸ਼ ਨੂੰ ਮੁੜ ਪੈਰਾਂ-ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੋਈ ਵੀ ਦੇਸ਼ ਜਿੱਥੇ ਕਰੋਨਾ ਦੀ ਲਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ ਉੱਥੇ ਹੀ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦਾ ਅਸਰ ਵੀ ਸਾਰੇ ਦੇਸ਼ਾਂ ਉਪਰ ਪਿਆ ਹੈ। ਜਿੱਥੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ ਉੱਥੇ ਹੀ ਕਈ ਲੋਕਾਂ ਦੇ ਕਾਰੋਬਾਰ ਵੀ ਪ੍ਰਭਾਵਤ ਹੋਏ ਹਨ ਅਤੇ ਹਵਾਈ ਉਡਾਨਾਂ ਨੂੰ ਵੀ ਰੋਕ ਦਿੱਤਾ ਗਿਆ।

ਜਿਸ ਕਾਰਨ ਟੂਰਿਜ਼ਮ ਉਪਰ ਵੀ ਇਸ ਦਾ ਅਸਰ ਪਿਆ ਹੈ ਅਤੇ ਬਹੁਤ ਸਾਰੇ ਦੇਸ਼ਾਂ ਨੂੰ ਇਸ ਦੇ ਕਾਰਨ ਵੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਸੈਰ-ਸਪਾਟੇ ਨੂੰ ਮੁੜ ਤੋਂ ਉਤਸ਼ਾਹਿਤ ਕਰਨ ਵਾਸਤੇ ਸਾਰੇ ਦੇਸ਼ਾਂ ਵੱਲੋਂ ਕੋਸ਼ਿਸ਼ ਜਾਰੀ ਹੈ। ਹੁਣ ਵਿਦੇਸ਼ ਘੁੰਮਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ ਇਨ੍ਹਾਂ ਦੇਸ਼ਾਂ ਵੱਲੋਂ ਸੈਰ ਕਰਨ ਲਈ ਸਿਰਫ 13 ਹਜ਼ਾਰ ਤੋਂ 54 ਹਜ਼ਾਰ ਰੁਪਏ ਦੇਣੇ ਹੋਣਗੇ।’

ਪ੍ਰਾਪਤ ਜਾਣਕਾਰੀ ਅਨੁਸਾਰ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਵਾਸਤੇ ਜਿੱਥੇ ਕਈ ਦੇਸ਼ਾਂ ਵੱਲੋਂ ਜਿੱਥੇ ਸੈਰ-ਸਪਾਟੇ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ,ਉੱਥੇ ਹੀ ਤਾਇਵਾਨ ਵਿਚ ਘੁੰਮਣ ਵਾਲੇ ਲੋਕਾਂ ਵਾਸਤੇ ਸਰਕਾਰ ਨੇ 13 ਹਜ਼ਾਰ ਰੁਪਏ ਦਾ ਆਫਰ ਰੱਖਿਆ ਹੈ। ਨਵੀਂ ਜਾਣਕਾਰੀ ਦੇ ਸਾਹਮਣੇ ਆਉਣ ਤੇ ਜਿਥੇ ਪਤਾ ਲੱਗਾ ਹੈ ਕਿ 13 ਹਜ਼ਾਰ 600 ਰੁਪਏ ਹੈੱਡਆਊਟ ਪੰਜ ਲੱਖ ਵਿਚ ਸੈਲਾਨੀਆਂ ਨੂੰ ਨਵੇਂ ਪ੍ਰੋਗਰਾਮ ਦੇ ਤਾਈਵਾਨ ਸਰਕਾਰ ਵੱਲੋਂ ਦਿੱਤੇ ਜਾਣਗੇ।

ਜਿੱਥੇ ਬਹੁਤ ਸਾਰੇ ਲੋਕ ਇਸ ਘੱਟ ਪੈਕੇਜ਼ ਦੇ ਵਿਚ ਹੁਣ ਤਾਈਵਾਨ ਦੀ ਸੈਰ ਕਰ ਸਕਣਗੇ ਉਥੇ ਹੀ 10 ਮਿਲੀਅਨ ਸੈਲਾਨੀਆ ਦੇ ਆਉਣ ਦਾ ਅਨੁਮਾਨ 2025 ਤੱਕ ਲਗਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਪ੍ਰੋਗਰਾਮ ਦਾ ਉਦੇਸ਼ ਆਰਥਿਕਤਾ ਨੂੰ ਉਤਸ਼ਾਹਿਤ ਕਰਨਾ ਹੈ। ਜਿੱਥੇ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਮੁੜ ਤੋਂ ਕੰਮਕਾਜ ਮਿਲਣਗੇ,ਤੇ ਉਦਯੋਗ ਨੂੰ ਵੀ ਸਥਾਪਿਤ ਕੀਤਾ ਜਾ ਸਕੇਗਾ ।



error: Content is protected !!