ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਕੰਮਕਾਜ ਕਰਨ ਵਾਲੇ ਬੇਹਤਰੀਨ ਲੋਕਾਂ ਵੱਲੋਂ ਵੀ ਵਿਦੇਸ਼ਾਂ ਵਿਚ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਨੌਕਰੀ ਪੇਸ਼ਾ ਲੋਕਾਂ ਵੱਲੋਂ ਜਿੱਥੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਸਰਕਾਰੀ ਕਰਮਚਾਰੀਆਂ ਵੱਲੋਂ ਆਪਣੇ ਆਉਣ ਵਾਲੇ ਭਵਿੱਖ ਨੂੰ ਦੇਖਦੇ ਹੋਏ ਵਿਦੇਸ਼ਾਂ ਵਿਚ ਨਾਗਰਿਕਤਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਇਥੇ ਨੌਕਰੀ ਕਰਨ ਦੇ ਚਲਦਿਆਂ ਹੋਇਆਂ ਵਿਦੇਸ਼ਾਂ ਵਿੱਚ ਆ ਰਹੇ ਹਨ। ਅੱਜ ਲੋਕਾਂ ਵੱਲੋਂ ਜਿੱਥੇ ਦੋਨੋ ਜਗਾ ਤੋਂ ਪੈਸੇ ਕਮਾਏ ਜਾ ਰਹੇ ਹਨ ਉਥੇ ਹੀ ਉਹਨਾਂ ਵੱਲੋਂ ਸਰਕਾਰਾਂ ਨਾਲ ਧੋਖਾ ਵੀ ਕੀਤਾ ਜਾਂਦਾ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਉਣ ਤੇ ਜਿੱਥੇ ਬਹੁਤ ਸਾਰੇ ਕੰਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਉਥੇ ਹੀ ਹੁਣ ਵਿਦੇਸ਼ਾਂ ਵਿੱਚ ਪੀ ਆਰ ਲੈਣ ਵਾਲੇ ਪੰਜਾਬ ਦੇ ਕੁਝ ਲੋਕਾਂ ਵਾਸਤੇ ਇਹ ਸਖ਼ਤ ਹੁਕਮ ਸਰਕਾਰ ਵੱਲੋਂ ਦੇ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪ੍ਰਸੋਨਲ ਵਿਭਾਗ ਵੱਲੋਂ ਹੁਣ ਵਿਦੇਸ਼ਾਂ ਵਿੱਚ ਜਾਣ ਵਾਲੇ ਉਨ੍ਹਾਂ ਅਫਸਰਾਂ ਅਤੇ ਮੁਲਾਜ਼ਮਾਂ ਦਾ ਡਾਟਾ ਇਕੱਠਾ ਕਰਨ ਦੇ ਹੁਕਮ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਡਿਵੀਜ਼ਨਲ ਕਮਿਸ਼ਨਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡੀਸੀਜ਼ ਨੂੰ ਜਾਰੀ ਕੀਤੇ ਗਏ ਹਨ।
ਉੱਥੇ ਹੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਪੱਤਰ ਵਿੱਚ ਬਿਨਾਂ ਛੁੱਟੀ ਤੇ ਵਿਦੇਸ਼ਾਂ ਵਿੱਚ ਪੀ ਆਰ ਹਾਸਲ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸ਼ਨਾਖਤ ਕਰਨ ਵਾਸਤੇ ਵੀ ਸਖਤ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਗਏ। ਜਿੱਥੇ ਹੁਣ ਇਨ੍ਹਾਂ ਸਾਰੇ ਮੁਲਾਜ਼ਮਾਂ ਤੇ ਅਫਸਰਾਂ ਦਾ ਡਾਟਾ ਇੱਕਠਾ ਕੀਤਾ ਜਾਵੇਗਾ ਅਤੇ ਇਕ ਹਫਤੇ ਦੇ ਅੰਦਰ ਇਹ ਡਾਟਾ ਇਕਠਾ ਕਰ ਕੇ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਇਹ ਸਾਰੀ ਜਾਣਕਾਰੀ ਪਰਸੋਨਲ ਵਿਭਾਗ ਨੂੰ ਭੇਜੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਕਿਉਂਕਿ ਅਜਿਹੇ ਬਹੁਤ ਸਾਰੇ ਅਫਸਰ ਅਤੇ ਮੁਲਾਜਮ ਹਨ , ਜੋ ਬਿਨਾ ਛੁੱਟੀ ਦੇ ਹੀ ਵਿਦੇਸ਼ਾਂ ਦੇ ਗੇੜੇ ਲਗਾ ਰਹੇ ਹਨ। ਅਜਿਹੇ ਲੋਕਾਂ ਨੂੰ ਹੁਣ ਜਿੱਥੇ ਸਰਕਾਰ ਵੱਲੋਂ ਕਾਬੂ ਕੀਤਾ ਜਾਵੇਗਾ। ਕਿਉਂਕਿ ਅਜਿਹੇ ਸੀਨੀਅਰ ਅਧਿਕਾਰੀਆਂ ਵੱਲੋਂ ਜਿਥੇ ਵਿਦੇਸ਼ਾਂ ਦੇ ਵਿੱਚ ਕੈਨੇਡਾ ਆਸਟਰੇਲੀਆ ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਹੋਰ ਮੁਲਕਾਂ ਦੇ ਵਿੱਚ ਵੀ ਪੀ ਆਰ ਲੈ ਕੇ ਰੱਖੀ ਹੋਈ ਹੈ। ਪਰ ਉਨ੍ਹਾਂ ਵੱਲੋਂ ਪੰਜਾਬ ਵਿੱਚ ਵੀ ਆਪਣੀ ਡਿਊਟੀ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਵਿਦੇਸ਼ਾਂ ਚ PR ਲੈਣ ਵਾਲੇ ਪੰਜਾਬ ਦੇ ਇਹਨਾਂ ਲੋਕਾਂ ਦੀ ਹੁਣ ਖੈਰ ਨਹੀਂ – ਸਰਕਾਰ ਨੇ ਦੇ ਦਿੱਤਾ ਇਹ ਸਖਤ ਹੁਕਮ
ਤਾਜਾ ਜਾਣਕਾਰੀ