ਹੁਣ ਆਈ ਵਿਗਿਆਨੀਆਂ ਦੀ ਇਹ ਵੱਡੀ ਚੇਤਾਵਨੀ

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਖਤਰੇ ਦੇ ਦਰਮਿਆਨ ਇੱਕ ਹੋਰ ਚੇਤਾਵਨੀ ਜਾਰੀ ਹੋਈ ਹੈ। ਅਗਲੀ ਮਹਾਮਾਰੀ ਅਮੇਜਨ ਦੇ ਜੰਗਲਾਂ ਤੋਂ ਆ ਸਕਦੀ ਹੈ। ਵਿਗਿਆਨੀਆਂ ਨੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨੂੰ ਲੈ ਕੇ ਇਹ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਮੰਨਣਾ ਕਿ ਇਸ ਨਾਲ ਜੰਗਲੀ ਜਾਨਵਰਾਂ ਦੇ ਰਹਿਣ ਦੀ ਜਗ੍ਹਾ ਤਬਾਹ ਹੋ ਰਹੀ ਹੈ ਜਿਸ ਦਾ ਅਸਰ ਆਉਣ ਵਾਲੇ ਦਿਨਾਂ ‘ਚ ਦੇਖਣ ਨੂੰ ਮਿਲ ਸਕਦਾ ਹੈ।

ਖੋਜਕਾਰਾਂ ਦਾ ਕਹਿਣਾ ਹੈ ਕਿ ਸ਼ਹਿਰੀਕਰਨ ਨਾਲ ਜੂਨੋਟਿਕ ਬਿਮਾਰੀਆਂ ਦਾ ਖਤਰਾ ਵਧ ਗਿਆ ਹੈ। ਜੂਨੋਟਿਕ ਬਿਮਾਰੀ ‘ਚ ਜਾਨਵਰ ਬਿਮਾਰ ਨਹੀਂ ਹੁੰਦੇ ਸਗੋਂ ਇਨਸਾਨਾਂ ਨੂੰ ਮਰੀਜ਼ ਬਣਾਉਣ ਦੇ ਸਮਰੱਥ ਹੁੰਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਵਾਇਰਸ ਜਾਨਵਰਾਂ ਤੋਂ ਇਨਸਾਨਾਂ ‘ਚ ਫੈਲੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ‘ਚ ਕੋਰੋਨਾ ਵਾਇਰਸ ਵੀ ਸ਼ਾਮਲ ਹੈ।

ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਅਸਲ ‘ਚ ਇਹ ਇਨਸਾਨਾਂ ਤੋਂ ਪਹਿਲਾਂ ਚਮਗਿੱਦੜਾਂ ‘ਚ ਫੈਲਿਆ। ਉਸ ਤੋਂ ਬਾਅਦ ਚੀਨ ਦੇ ਵੁਹਾਨ ‘ਚ ਵਾਇਰਸ ਨੇ ਭਿਆਨਕ ਰੂਪ ਧਾਰ ਲਿਆ ਮਨੁੱਖੀ ਗਤੀਵਿਧੀਆਂ ‘ਤੇ ਅਧਿਐਨ ਕਰਨ ਵਾਲੇ ਬ੍ਰਾਜ਼ੀਲ ਦੇ ਵਿਗਿਆਨਕ ਡੇਵਿਡ ਲਪੋਲਾ ਮੁਤਾਬਕ ਇਸ ਨਾਲ ਟਰੌਪੀਕਲ ਜੰਗਲਾਂ ‘ਚ ਅਸੰਤੁਲਨ ਦਾ ਖਤਰਾ ਵਧ ਗਿਆ ਹੈ ਜਿਸ ਦਾ ਅਸਰ ਆਉਣ ਅਮੇਜਨ ਜੰਗਲਾਂ ‘ਚ ਨਜ਼ਰ ਆ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਮੇਜਨ ਜੰਗਲ ਵਾਇਰਸ ਦਾ ਭੰਡਾਰ ਹੈ। ਦੁਨੀਆਂ ‘ਚ ਬਰਸਾਤੀ ਜੰਗਲ ਵੱਡੇ ਪੱਧਰ ‘ਤੇ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਪਿਛਲੇ ਸਾਲ ਬ੍ਰਾਜ਼ੀਲ ‘ਚ ਦਸ ਹਜ਼ਾਰ ਸਕੁਏਅਰ ਕਿਮੀ ਤੋਂ ਜ਼ਿਆਦਾ ਅਮੇਜਨ ਦੇ ਜੰਗਲਾਂ ‘ਚ ਕਟਾਈ ਦਰਜ ਕੀਤੀ ਗਈ। ਇਸ ਸਾਲ ਵੀ ਇਹ ਰੁਝਾਨ ਜਾਰੀ ਹੈ।
ਰਮਨਦੀਪ ਕੌਰ ਦੀ ਰਿਪੋਰਟ


ਤਾਜਾ ਜਾਣਕਾਰੀ
ਵਿਗਿਆਨੀਆਂ ਦੀ ਵੱਡੀ ਚੇਤਾਵਨੀ- ਹੁਣ ਇਸ ਨਵੀਂ ਮਹਾਮਾਰੀ ਦਾ ਦੁਨੀਆਂ ਨੂੰ ਖਤਰਾ
ByadminMay 14, 2020Comments Off on ਵਿਗਿਆਨੀਆਂ ਦੀ ਵੱਡੀ ਚੇਤਾਵਨੀ- ਹੁਣ ਇਸ ਨਵੀਂ ਮਹਾਮਾਰੀ ਦਾ ਦੁਨੀਆਂ ਨੂੰ ਖਤਰਾ
Previous Postਪੰਜਾਬ ਸਰਕਾਰ ਵੱਲੋਂ ਕਰਫਿਊ ਬਾਰੇ ਵੱਡਾ ਐਲਾਨ ਲੋਕਾਂ ਚ ਛਾਈ ਖੁਸ਼ੀ
Next Postਹੁਣੇ ਹੁਣੇ ਪੰਜਾਬ ਚ ਚੋਟੀ ਦੇ ਇਸ ਕਬੱਡੀ ਖਿਡਾਰੀ ਦੀ ਹੋਈ ਮੌਤ ਛਾਇਆ ਸੋਗ