BREAKING NEWS
Search

ਵਿਆਹ ਦੇ ਬਾਅਦ ਵਹੁਟੀ ਨੇ ਰਖੀ ਮੁੰਡੇ ਅਗੇ ਇਹ ਕਸੂਤੀ ਮੰਗ ਕੇ ਵਾਪਰ ਗਿਆ ਇਹ ਭਾਣਾ

ਵਹੁਟੀ ਨੇ ਰਖੀ ਮੁੰਡੇ ਅਗੇ ਇਹ ਕਸੂਤੀ ਮੰਗ

ਖੰਨੇ ਦੇ ਇਕ ਵਿਆਹੁਤਾ ਨੌਜਵਾਨ ਨੇ ਜਗਰਾਉਂ ਵਿੱਚ ਕੋਈ ਦਵਾਈ ਖਾ ਕੇ ਆਪਣੀ ਜਾਨ ਗਵਾ ਲਈ, ਉਹ ਆਪਣੀ ਪਤਨੀ ਦੇ ਕਲੇ-ਸ਼ ਤੋਂ ਦੁ-ਖੀ ਰਹਿੰਦਾ ਸੀ। ਉਸ ਦੀ ਪਤਨੀ ਖੰਨਾ ਵਿੱਚ ਰਹਿਣਾ ਨਹੀਂ ਸੀ ਮੰਨਦੀ। ਕੁੱਝ ਦਿਨ ਤੋਂ ਉਹ ਪਤਨੀ ਨਾਲ ਹੀ ਜਗਰਾਓਂ ਵਿੱਚ ਰਹਿ ਰਿਹਾ ਸੀ। ਮ੍ਰਿ-ਤਕ ਦੇ ਪਿਤਾ ਅਤੇ ਭਰਾਵਾਂ ਨੇ ਉਸ ਦੀ ਪਤਨੀ ਤੇ ਉਸ ਨੂੰ ਤੰ-ਗ ਕਰਨ ਦੇ ਦੋਸ਼ ਲਗਾਏ ਹਨ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਜਗਰਾਓ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਪੁਲੀਸ ਦਾ ਕਹਿਣਾ ਹੈ ਕਿ ਮ੍ਰਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਮ੍ਰਤਕ ਦੇ ਪਿਤਾ ਮੋਹਨ ਲਾਲ ਗਾਂਧੀ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਜਗਰਾਓ ਬੁਲਾਇਆ ਗਿਆ ਤਾਂ ਕਿ ਉਨ੍ਹਾਂ ਦੀ ਨੂੰਹ ਪ੍ਰੀਤ ਉਰਫ ਜੋਤੀ ਅਤੇ ਉਨ੍ਹਾਂ ਦੇ ਪੁੱਤਰ ਦੀ ਆਪਸ ਵਿੱਚ ਸੁਲ੍ਹਾ ਕਰਵਾਈ ਜਾਵੇ।

ਉਨ੍ਹਾਂ ਨੇ ਮਿਲ ਕੇ ਸੁ-ਲ੍ਹਾ ਕਰਵਾ ਦਿੱਤੀ। ਪਰ ਜੋਤੀ ਕਹਿਣ ਲੱਗੀ ਕਿ ਉਹ ਖੰਨੇ ਨਹੀਂ ਜਾਵੇਗੀ। ਸਗੋਂ ਜਗਰਾਓਂ ਹੀ ਉਹ ਦੋਵੇਂ ਰਹਿਣਗੇ। ਉਨ੍ਹਾਂ ਨੇ ਇਹ ਵੀ ਮੰਨ ਲਿਆ। ਉਹ ਪਤੀ ਪਤਨੀ ਵਾਪਸ ਆ ਗਏ ਅਤੇ ਉਨ੍ਹਾਂ ਦੀ ਨੂੰਹ ਅਤੇ ਪੁੱਤਰ ਉੱਥੇ ਹੀ ਰਹਿ ਗਏ। ਅਗਲੇ ਦਿਨ ਉਹ ਕਿਤੇ ਚਲੇ ਗਏ। ਘਰ ਨੂੰ ਤਾਲਾ ਲੱਗਾ ਸੀ। ਪਿੱਛੋਂ ਉਨ੍ਹਾਂ ਦਾ ਪੁੱਤਰ ਜਗਰਾਓ ਤੋਂ ਖੰਨੇ ਆਇਆ ਪਰ ਵਾਪਸ ਮੁੜ ਗਿਆ। ਸ਼ਾਮ ਦੇ ਸੱਤ ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਨੇ ਦਵਾਈ ਖਾ ਲਈ ਹੈ। ਉਸ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉਥੋਂ ਉਹ ਦੋਰਾਹੇ ਲੈ ਗਏ ਦਰਾਹੇ ਵਾਲਿਆਂ ਨੇ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਤਾਂ ਉਹ ਖੰਨੇ ਲੈ ਆਏ। ਖੰਨੇ ਆਕੇ ਉਸਨੇ ਦਮ ਤੋੜ ਦਿੱਤਾ।

ਉਨ੍ਹਾਂ ਨੇ ਜਗਰਾਓਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ ਪਰ ਪੁਲਿਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਮ੍ਰਤਕ ਦੇ ਦੋ ਭਰਾਵਾਂ ਨੇ ਵੀ ਮ੍ਰਤਕ ਦੀ ਪਤਨੀ ਤੇ ਉਸ ਨੂੰ ਤੰ-ਗ ਕਰਨ ਦੇ ਦੋਸ਼ ਲਗਾਏ ਹਨ। ਮ੍ਰਤਕ ਦੀ ਪਤਨੀ ਜੋਤੀ ਦੇ ਦੱਸਣ ਅਨੁਸਾਰ ਖੰਨੇ ਆ ਕੇ ਉਸ ਦੀ ਪਤਨੀ ਨੇ ਉਸ ਨੂੰ ਫੋਨ ਕੀਤਾ ਕਿ ਸਾਮਾਨ ਨਹੀਂ ਮਿਲ ਰਿਹਾ। ਵਾਪਿਸ ਜਗਰਾਉਂ ਆ ਕੇ ਉਸ ਨੇ ਜੋਤੀ ਨੂੰ ਕਿਹਾ ਕਿ ਉਹ ਕਿਸੇ ਨੂੰ ਫ਼ੋਨ ਨਾ ਕਰੇ। ਉਸ ਨੇ ਦਵਾ-ਈ ਖਾ ਲਈ ਹੈ। ਇਹ ਕਹਿ ਕੇ ਉਹ ਉ ਲਟੀ ਆਂ ਕਰਨ ਲੱਗਾ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ। ਮ੍ਰਤਕ ਦੀ ਦਵਾਈ ਖਾਣ ਨਾਲ ਜਾਨ ਚੱਲੀ ਗਈ ਹੈ। ਉਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!