ਆਈ ਤਾਜਾ ਵੱਡੀ ਖਬਰ
ਇਹਨੀ ਦਿਨੀਂ ਜਿਥੇ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ ਉੱਥੇ ਹੀ ਬਹੁਤ ਸਾਰੇ ਪਰਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਪਰਵਾਰਾਂ ਵੱਲੋਂ ਧੂੰਮ-ਧਾਮ ਨਾਲ ਆਪਣੇ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ ਅਤੇ ਬਹੁਤ ਸਾਰੇ ਇੰਤਜ਼ਾਮ ਵੀ ਵਧੀਆ ਢੰਗ ਨਾਲ ਕੀਤੇ ਜਾ ਰਹੇ ਹਨ। ਵਿਆਹ ਦੇ ਮੌਕਿਆਂ ਤੇ ਜਿੱਥੇ ਕੁਝ ਨੌਜਵਾਨਾਂ ਵੱਲੋਂ ਸਾਦੇ ਢੰਗ ਨਾਲ ਵਿਆਹ ਕਰਵਾਏ ਜਾਂਦੇ ਹਨ ਅਤੇ ਕੁਝ ਵੱਲੋਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨਾਲ ਸਮਾਜ ਨੂੰ ਕੁਝ ਵਧੀਆ ਦੇਣ ਦਿੱਤੀ ਜਾ ਸਕੇ। ਵਿਆਹ ਦੇ ਮੌਕੇ ਤੇ ਜਿਥੇ ਕੁਝ ਨੌਜਵਾਨਾਂ ਵੱਲੋਂ ਦਾਜ-ਦਹੇਜ ਲੈਣ-ਦੇਣ ਉੱਪਰ ਪਾਬੰਦੀ ਲਗਾਈ ਜਾ ਰਹੀ ਹੈ ਉਥੇ ਹੀ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਬਹੁਤ ਸਾਰੇ ਖੁਸ਼ੀ ਦੇ ਮੌਕੇ ਤੇ ਸੋਗ ਦੀ ਲਹਿਰ ਫੈਲ ਜਾਂਦੀ ਹੈ।
ਅਚਾਨਕ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦੀ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਇੱਥੇ ਵਿਆਹ ਤੋਂ ਦੋ ਦਿਨ ਪਹਿਲਾਂ ਲਾੜੇ ਦੀ ਦਰਦਨਾਕ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੂਰਤ ਤੋਂ ਸਾਹਮਣੇ ਆਇਆ ਹੈ ਜਿੱਥੇ 22 ਫਰਵਰੀ ਨੂੰ ਇਕ ਨੌਜਵਾਨ ਦਾ ਵਿਆਹ ਹੋਇਆ ਸੀ। ਉਥੇ ਹੀ ਇਸ 26 ਸਾਲਾਂ ਦੇ ਨੌਜਵਾਨ ਜਤਿੰਦਰਦਾਨ ਦੌਲਤਦਾਨ ਚਰਨ ਵੱਲੋਂ ਜਿੱਥੇ ਆਪਣੇ ਵਿਆਹ ਦੇ ਕਾਰਡ ਦੇਣ ਵਾਸਤੇ ਜਾਣ ਦੌਰਾਨ ਸੜਕ ਹਾਦਸੇ ਕਾਰਨ ਮੌਤ ਹੋ ਗਈ ਹੈ।
ਉਥੇ ਹੀ ਪਰਿਵਾਰ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ ਹਨ। ਦੱਸਿਆ ਗਿਆ ਹੈ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਇਹ ਨੌਜਵਾਨ ਆਪਣੀ ਬਾਈਕ ਤੇ ਕਾਰਡ ਦੇਣ ਵਾਸਤੇ ਘਰ ਤੋਂ ਨਿਕਲਿਆ ਸੀ। ਜਿਸ ਦੀ ਬਾਈਕ ਨੂੰ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਟੱਕਰ ਮਾਰ ਦਿੱਤੀ ਗਈ। ਨੌਜਵਾਨ ਟਰੱਕ ਦੇ ਪਿਛਲੇ ਟਾਇਰ ਦੇ ਹੇਠਾਂ ਆ ਗਿਆ। ਜਿਸ ਕਾਰਨ ਦੋਵੇ ਲੱਤਾਂ ਦਰਦ ਹੋ ਗਈਆਂ।
ਮੌਕੇ ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਹੀ 108 ਐਂਬੂਲੈਂਸ ਦੀ ਸਹਾਇਤਾ ਨਾਲ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਜਿੱਥੇ ਨੌਜਵਾਨ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹ ਵਿਚ ਸੀ। ਕਿਉਂਕਿ ਨੌਜਵਾਨ ਦਾ ਵਿਆਹ ਦੋ ਸਾਲ ਪਹਿਲਾਂ ਹੀ ਹੋ ਚੁਕਾ ਸੀ। ਓਥੇ ਇਸ ਨੌਜਵਾਨ ਵੱਲੋਂ ਆਪਣੇ ਭਵਿੱਖ ਨੂੰ ਲੈ ਕੇ ਕੁਝ ਯੋਜਨਾਵਾਂ ਉਲੀਕੀਆਂ ਗਈਆਂ ਸਨ ਜਿਸਦੇ ਚਲਦਿਆਂ ਹੋਇਆਂ ਦੋ ਸਾਲ ਬਾਅਦ ਵਿਆਹ ਕਰਵਾਇਆ ਜਾ ਰਿਹਾ ਸੀ।
ਤਾਜਾ ਜਾਣਕਾਰੀ