BREAKING NEWS
Search

ਵਿਆਹ ਤੋਂ 10 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਲਾਸ਼ ਬਣ ਕੇ ਘਰ ਪਰਤਿਆ ਇਹ ਵੀਰ, ਦੇਖੋ ਮੌਤ ਤੋਂ ਕੁਝ ਮਿੰਟ ਪਹਿਲਾਂ ਦੀ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਜੈਤੋ ਕੋਲ ਪਿੰਡ ਸੁਰਖੜ੍ਹੀ ਦੇ ਪੰਜਾਬੀ ਨੌਜਵਾਨ ਜਤਿੰਦਰ ਬਰਾੜ ਦੀਆਂ ਹਨ ਜਿਸਨੂੰ ਆਸਟ੍ਰੇਲੀਆ ਗਏ ਨੂੰ ਕਰੀਬ 6 ਸਾਲ ਹੋ ਗਏ ਸਨ ਪਰ ਆਸਟ੍ਰੇਲੀਆ ਵਿਚ ਹੀ ਉਸਦੀ ਦਰਦਨਾਕ ਸੜ੍ਹਕ ਹਾਦਸੇ ਵਿਚ ਮੌਤ ਹੋ ਗਈ ਤੇ ਰੱਬ ਦਾ ਭਾਣਾ ਦੇਖੋ |ਜਤਿੰਦਰ ਨੇ ਏਸੇ ਮਹੀਨੇ ਦੀ 26 ਤਰੀਕ ਨੂੰ ਵਿਆਹ ਕਰਵਾਉਣ ਪੰਜਾਬ ਆਉਣਾ ਸੀ |

ਉਸਦੀ ਮੌਤ ਦੀ ਸਾਰੀ ਵੀਡੀਓ CCTV ਕੈਮਰੇ ਵਿਚ ਕੈਦ ਹੋ ਗਈ ਜਿਸ ਵਿਚ ਉਹ ਮਿਹਨਤ ਨਾਲ ਕੰਮ ਕਰਦਾ ਨਜਰ ਆ ਰਿਹਾ ਸੀ ਤੇ ਕੰਮ ਕਰਦੇ ਸਮੇਂ ਉਹ ਸਮਾਨ ਨੂੰ ਟਰੱਕ ਵਿਚ ਲੱਦ ਕੇ ਜਦੋਂ ਸੜ੍ਹਕ ਤੇ ਆਇਆ ਤਾਂ ਸੜ੍ਹਕ ਤੇ ਆ ਰਹੀ ਗੱਡੀ ਨੇ ਉਸਨੂੰ ਜੋਰਦਾਰ ਟੱਕਰ ਮਾਰ ਦਿੱਤੀ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ |

ਦੱਸਿਆ ਜਾ ਰਿਹਾ ਹੈ ਕਿ ਜਿਸ ਗੱਡੀ ਨੇ ਉਸਨੂੰ ਮੌਤ ਦੇ ਘਾਟ ਉਤਾਰਿਆ ਸੀ ਉਹ ਗੱਡੀ ਚੋਰੀ ਦੀ ਸੀ ਤੇ ਇਸ ਗੱਡੀ ਨੂੰ ਇੱਕ ਮਹਿਲਾ ਚਲੀ ਰਹੀ ਸੀ ਤੇ ਜਿਸਦੇ ਪਿੱਛੇ ਪੁਲਿਸ ਪਈ ਹੋਈ ਸੀ ਤੇ ਹਾਦਸੇ ਚ’ ਜਤਿੰਦਰ ਦੀ ਭਿਆਨਕ ਮੌਤ ਹੋ ਗਈ ਜੋ ਆਪਣੀ ਇਕੱਲੀ ਮਾਂ ਦਾ ਸਹਾਰਾ ਸੀ |

ਉਸਦੀ ਕੋਠੀ ਵਿਚ ਜਿੱਥੇ ਵਿਆਹ ਦੀਆਂ ਤਿਆਰੀਆਂ ਹੋਣੀਆਂ ਸਨ ਅੱਜ ਉੱਥੇ ਤਾਲੇ ਲਮਕ ਰਹੇ ਹਨ |ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤ ਨੂੰ ਆਸਟ੍ਰੇਲੀਆ ਗਏ 6 ਸਾਲ ਹੋ ਚੁੱਕੇ ਹਨ ਤੇ ਉਹ ਇਸ ਮਹੀਨੇ ਹੀ 18 ਤਰੀਕ ਨੂੰ ਆਪਣਾ ਵਿਆਹ ਕਰਵਾਉਣ ਪੰਜਾਬ ਆ ਰਿਹਾ ਸੀ ਤੇ ਰੱਬ ਨੇ ਉਸ ਤੇ ਕਹਿਰ ਕਮਾ ਦਿੱਤਾ |ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੂੰ ਫਰਿਆਦ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਜਲਦ ਤੋਂ ਜਲਦ ਪੰਜਾਬ ਲਿਆਂਦੀ ਜਾਵੇ |

ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ



error: Content is protected !!