ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਿਆਹ ਤੋਂ ਵਾਪਸ ਪਰਤ ਰਹੇ ਬਰਾਤੀਆਂ ਨਾਲ ਵਾਪਰਿਆ ਭਿਆਨਕ ਹਾਦਸਾ, 13 ਬਰਾਤੀਆਂ ਦੀ ਮੌਤ,
ਕਈ ਜ਼ਖਮੀ:ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ‘ਚ ਸ਼ਨਿਚਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ 13 ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਵੀ ਹੋਏ ਹਨ।ਇਸ ਹਾਦਸੇ ‘ਚ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਓਥੇ ਹੈਦਰਾਬਾਦ -ਬੈਂਗਲੁਰੂ ਕੌਮੀ ਰਾਜਮਾਰਗ ਉੱਤੇ ਵੇਲਦੁਰਥੀ ਵਿਖੇ ਦੋ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ ਹੈ।ਇਸ ਦੌਰਾਨ ਬਰਾਤੀਆਂ ਨਾਲ ਭਰਿਆ ਵਾਹਨ ਇੱਕ ਪ੍ਰਾਈਵੇਟ ਬੱਸ ਨਾਲ ਟਕਰਾਉਣ ਤੋਂ ਬਾਅਦ ਇਹ ਭਾਣਾ ਵਰਤਿਆ ਹੈ।
ਦਰਅਸਲ MUV ਵਾਹਨ ਨੇ ਪਹਿਲਾਂ ਵੇਲ ਦੁਰਥੀ ਦੇ ਚੌਰਾਹੇ ਉੱਤੇ ਇੱਕ ਮੋਟਰਸਾਇਕਲ ਸਵਾਰ ਨੂੰ ਬਚਾਉਣਾ ਚਾਹਿਆ ਤੇ ਇਸੇ ਦੌਰਾਨ ਵਾਹਨ ਡਰਾਇਵਰ ਤੋਂ ਬੇਕਾਬੂ ਹੋ ਗਿਆ।ਉਸ ਵਾਹਨ ਵਿੱਚ 20 ਵਿਅਕਤੀ ਸਵਾਰ ਸਨ।
ਇਹ ਸਾਰੇ ਬਰਾਤੀ ਤੇਲੰਗਾਨਾ ਦੇ ਜੋਗੂਲਾਮਾ ਗਦਵਾਲ ਜ਼ਿਲ੍ਹੇ ’ਚ ਪੈਂਦੇ ਪਿੰਡ ਰਾਮਾਵਰਮ ਦੇ ਨਿਵਾਸੀ ਸਨ। ਉਹ ਸਾਰੇ ਕਰਨੂਲ ਜ਼ਿਲ੍ਹੇ ਤੋਂ ਪਰਤ ਰਹੇ ਸਨ।ਉਹ ਸਾਰੇ ਤੂਫ਼ਾਨ ਮਾੱਡਲ (ਇੱਕ MUV ਵਾਹਨ) ਵਿੱਚ ਸਵਾਰ ਸਨ।
ਤਾਜਾ ਜਾਣਕਾਰੀ