BREAKING NEWS
Search

ਵਿਆਹ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਧਾਰੀ ਕੁੜੀ ਨੇ ਚੁਕਿਆ ਖੌਫਨਾਕ ਕਦਮ,ਹਿਲਿਆ ਸਾਰਾ ਪਿੰਡ ਦੇਖੋ ਤਾਜਾ ਵੱਡੀ ਖਬਰ

ਹਿਲਿਆ ਸਾਰਾ ਪਿੰਡ ਦੇਖੋ ਤਾਜਾ ਵੱਡੀ ਖਬਰ

ਚੇਤਨਪੁਰਾ : ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਚੇਤਨਪੁਰਾ ਵਿਖੇ ਇਕ ਕੁੜੀ ਵੱਲੋਂ ਆਪਣੀ ਮੰਗਣੀ ਟੁੱਟਣ ‘ਤੇ ਕੁਝ ਖਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕਾ ਰਾਜਬੀਰ ਕੌਰ ਦੇ ਪਿਤਾ ਗੁਰਨਾਮ ਸਿੰਘ ਨੇ ਦੱਸਿਆ ਉਨ੍ਹਾਂ ਦੀ ਧੀ ਦੀ ਮੰਗਣੀ ਹੋਈ ਨੂੰ ਇੱਕ ਸਾਲ ਹੋ ਗਿਆ ਸੀ ਤੇ ਉਸ ਦਾ 5 ਨਵੰਬਰ ਨੂੰ ਵਿਆਹ ਹੋਣਾ ਸੀ। ਉਨ੍ਹਾਂ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਸਾਡੇ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਇਹ ਮੰਗਣੀ ਤੁੜਵਾਈ ਹੈ।

ਉਨ੍ਹਾਂ ਦੱਸਿਆ ਇਸ ਦਾ ਜਦ ਰਾਜਬੀਰ ਨੂੰ ਪਤਾ ਲੱਗਾ ਤਾਂ ਉਸ ਨੇ ਖਾ ਲਿਆ । ਉਧਰ ਪੁਲਿਸ ਵੱਲੋ 174 ਦੀ ਕਾਰਵਾਈ ਕਰਨ ਉਪਰੰਤ ਲੋਥ ਪਰਿਵਾਰ ਹਵਾਲੇ ਕਰ ਦਿੱਤੀ ਗਈ ਸੀ। ਜਦਕਿ ਪਰਿਵਾਰਕ ਮੈਂਬਰਾਂ ਨੇ ਮੰਗਣੀ ਤੁੜਵਾਉਣ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਕੁੜੀ ਦੀ ਲੋਥ ਨੂੰ ਅੰਮਿ੍ਤਸਰ ਫਤਹਿਗੜ੍ਹ ਚੂੜੀਆਂ ਰੋਡ ‘ਤੇ ਅੱਡਾ ਚੇਤਨਪੁਰਾ ਵਿਖੇ ਰੱਖ ਕੇ ਧਰਨਾ ਦਿੱਤਾ। ਇਸ ਰੋਸ ਧਰਨੇ ਦੌਰਾਨ ਮੌਕੇ ‘ਤੇ ਪੁੱਜੇ

ਐੱਸਐੱਚਓ ਥਾਣਾ ਝੰਡੇਰ ਅਵਤਾਰ ਸਿੰਘ ਨੇ ਪਰਿਵਾਰ ਦੇ ਮੈਬਰਾਂ ਨੂੰ ਇਸ ‘ਚ ਮੁਲਜ਼ਮ ਪਾਏ ਜਾਣ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿਵਾਇਆ, ਜਿਸ ‘ਤੇ ਪਰਿਵਾਰਕ ਮੈਂਬਰਾਂ ਨੇ ਧਰਨਾ ਸਮਾਪਤ ਕਰ ਦਿੱਤਾ। ਉਧਰ, ਦੇਰ ਸ਼ਾਮ ਐੱਸਐੱਚਓ ਨੇ ਦੱਸਿਆ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਪਿੰਡ ਚੇਤਨਪੁਰਾ ਦੇ ਹੀ ਇੱਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਹੈ ਤੇ ਜਾਂਚ ਜਾਰੀ ਹੈ।



error: Content is protected !!