BREAKING NEWS
Search

ਵਿਆਹ ਚ ਲਾੜ੍ਹੀ ਨੇ ਵਿਆਹੁਣ ਆਏ ਮੁੰਡੇ ਦੇ ਇਸ ਕਾਰਨ ਮਾਰ ਦਿੱਤੇ ਥੱਪੜ , ਬਰਾਤੀ ਰਹਿ ਗਏ ਹੈਰਾਨ, ਮਚਿਆ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਦੋ ਇਨਸਾਨਾਂ ਵਿੱਚ ਨਹੀਂ ਬਲਕਿ ਦੋ ਪਰਿਵਾਰਾਂ ਵਿੱਚ ਜੁੜਦਾ ਹੈ। ਮਾਪਿਆ ਵਲੋ ਜਿੱਥੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਜਾਂਦਾ ਹੈ ਅਤੇ ਬੱਚਿਆਂ ਦੇ ਵੱਡੇ ਹੋਣ ਤੇ ਉਨ੍ਹਾਂ ਨੂੰ ਪੜ੍ਹਾ ਲਿਖਾ ਕੇ ਉਹਨਾਂ ਦੇ ਵਿਆਹ ਦਾ ਫੈਸਲਾ ਲਿਆ ਜਾਂਦਾ ਹੈ। ਜਿਸ ਸਦਕਾ ਉਨ੍ਹਾਂ ਦੇ ਬੱਚੇ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਸਕਣ ਅਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣ। ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਅਰਮਾਨ ਹੁੰਦੇ ਹਨ ਉਥੇ ਹੀ ਵਿਆਹ ਕਰਾਉਣ ਵਾਲੀ ਲੜਕੀ ਦੇ ਮਨ ਵਿੱਚ ਵੀ ਆਪਣੇ ਹੋਣ ਵਾਲੇ ਪਤੀ ਨੂੰ ਲੈ ਕੇ ਬਹੁਤ ਸਾਰੇ ਅਰਮਾਨ ਹੁੰਦੇ ਹਨ।

ਪਰ ਕੁਝ ਲੜਕੀਆਂ ਦੇ ਅਰਮਾਨ ਉਸ ਸਮੇਂ ਟੁੱਟ ਜਾਂਦੇ ਹਨ ਜਦੋਂ ਉਨ੍ਹਾਂ ਦਾ ਪਤੀ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ। ਵਿਆਹ ਨਾਲ ਜੁੜੇ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਹਨ ਜਿੱਥੇ ਵਿਆਹ ਸਮਾਗਮ ਦੇ ਦੌਰਾਨ ਹੀ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਹੁਣ ਵਿਆਹ ਵਿੱਚ ਲਾੜੀ ਵੱਲੋਂ ਵਿਆਹੁਣ ਆਏ ਲਾੜੇ ਦੇ ਇਸ ਕਾਰਨ ਥੱਪੜ ਮਾਰ ਦਿੱਤਾ ਗਿਆ ਕਿ ਸੱਭ ਹੈਰਾਨ ਰਹਿ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਸ ਵਿਆਹ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਿੱਥੇ ਇਕ ਲੜਕੀ ਵੱਲੋਂ ਜੈਮਾਲਾ ਦੇ ਦੌਰਾਨ ਆਪਣੇ ਹੋਣ ਵਾਲ਼ੇ ਪਤੀ ਦੇ ਇਸ ਲਈ ਥੱਪੜ ਮਾਰ ਦਿੱਤਾ ਗਿਆ ਕਿਉਂਕਿ ਲੜਕੇ ਵੱਲੋਂ ਸ਼ਰਾਬ ਪੀਤੀ ਹੋਈ ਸੀ। ਲੜਕੀ ਵੱਲੋਂ ਜਿੱਥੇ ਲਾੜੇ ਉਪਰ ਇਕ ਤੋਂ ਬਾਅਦ ਇਕ ਤਿੰਨ ਥੱਪੜ ਮਾਰੇ ਗਏ, ਉਥੇ ਹੀ ਲੜਕੀ ਜੈਮਾਲਾ ਵਿਚਕਾਰ ਛੱਡ ਕੇ ਸਟੇਜ ਤੋਂ ਵਾਪਸ ਚਲੀ ਗਈ।

ਇਸ ਘਟਨਾ ਨੂੰ ਲੈ ਕੇ ਜਿੱਥੇ ਦੋਹਾਂ ਪਰਿਵਾਰਾਂ ਦੇ ਵਿਚਕਾਰ ਆਪਸੀ ਵਿਵਾਦ ਪੈਦਾ ਹੋ ਗਿਆ ਅਤੇ ਕੁੱਟਮਾਰ ਵੀ ਹੋਈ। ਉਥੇ ਹੀ ਪੁਲਸ ਵੱਲੋਂ ਦੋਹਾਂ ਪੱਖਾਂ ਨੂੰ ਸਮਝਾ ਬੁਝਾ ਕੇ ਇਹ ਵਿਆਹ ਕਰਵਾ ਦਿੱਤਾ ਗਿਆ। ਜਿਸ ਤੋਂ ਬਾਅਦ ਲਾੜੀ ਨੂੰ ਓਸੇ ਲਾੜੇ ਦੇ ਨਾਲ ਵਿਦਾ ਕੀਤਾ ਗਿਆ ਹੈ।



error: Content is protected !!