ਆਈ ਤਾਜ਼ਾ ਵੱਡੀ ਖਬਰ
ਵਿਆਹ ਜੋ ਸਾਰਿਆਂ ਲਈ ਹੀ ਖ਼ੁਸ਼ੀ ਲੈ ਕੇ ਆਉਂਦਾ ਹੈ । ਜਦੋਂ ਪਤਾ ਚਲਦਾ ਹੈ ਕਿ ਘਰ ਦੇ ਵਿੱਚ ਵਿਆਹ ਹੈ ਤਾਂ ਤਿਆਰੀਆਂ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ । ਵਿਆਹ ਤੋਂ ਕਈ ਦਿਨ ਪਹਿਲਾਂ ਹੀ ਰਿਸ਼ਤੇਦਾਰ ਵਿਆਹ ਵਾਲੇ ਘਰ ਵਿਚ ਆਉਣਾ ਸ਼ੁਰੂ ਹੋ ਜਾਂਦੇ ਹਨ ਤੇ ਘਰ ਵਿੱਚ ਨੱਚਣ ਤੇ ਗਾਉਣ ਦਾ ਮਾਹੌਲ ਬਣ ਜਾਂਦਾ ਹੈ । ਪਰ ਇੱਕ ਵਿਆਹ ਵਿੱਚ ਅਜਿਹੀ ਦਰਦਨਾਕ ਘਟਨਾ ਵਾਪਰੀ ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ । ਮਾਮਲਾ ਆਗਰਾ ਤੋਂ ਸਾਹਮਣੇ ਆਇਆ, ਜਿੱਥੇ ਰਸਗੁੱਲੇ ਕਰਕੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਤਬਦੀਲ ਹੋ ਗਿਆ ਤੇ ਬਰਾਤ ਵਿੱਚ ਆਏ ਵੀਹ ਸਾਲਾ ਮੁੰਡੇ ਦੀ ਚਾਕੂ ਲੱਗਣ ਕਾਰਨ ਮੌਤ ਹੋ ਗਈ ।
ਜਦ ਕਿ ਕਈ ਲੋਕ ਜ਼ਖਮੀ ਹੋ ਗਏ । ਜਿਨ੍ਹਾਂ ਨੂੰ ਮੌਕੇ ਤੋਂ ਹਸਪਤਾਲ ਪਹੁੰਚਾਇਆ ਗਿਆ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਬਰਾਤ ਬਿਨ੍ਹਾਂ ਲਾੜੀ ਤੋਂ ਹੀ ਵਾਪਸ ਪਰਤ ਗਈ । ਇਹ ਦਰਦਨਾਕ ਘਟਨਾ ਬੀਤੇ ਦਿਨ ਵਾਪਰੀ ਤੇ ਖੰਡੌਲੀ ਦੇ ਰਹਿਣ ਵਾਲੇ ਕਾਰੋਬਾਰੀ ਵਕਾਰ ਦੇ ਦੋ ਪੁੱਤਰ ਜਾਵੇਦ ਅਤੇ ਰਸ਼ੀਦ ਦਾ ਵਿਆਹ ਏਤਮਾਦਪੁਰ ਦੇ ਰਹਿਣ ਵਾਲੇ ਉਸਮਾਨ ਦੀਆਂ ਧੀਆਂ ਜ਼ੈਨਬ ਅਤੇ ਸਾਜੀਆ ਨਾਲ ਹੋ ਰਿਹਾ ਸੀ। ਬਰਾਤ ਨੂੰ ਖਾਣਾ ਖੁਆਇਆ ਜਾ ਰਿਹਾ ਸੀ।
ਇਸੇ ਦੌਰਾਨ ਇਕ ਬਰਾਤੀ ਨੇ ਖਾਣ ਲਈ ਇਕ ਹੋਰ ਰਸਗੁੱਲਾ ਮੰਗਿਆ ਤਾਂ ਕਾਊਂਟਰ ਤੇ ਖੜ੍ਹੇ ਨੌਜਵਾਨ ਨੇ ਕਿਹਾ ਕਿ ਸਾਰਿਆਂ ਨੂੰ ਇੱਕ ਇਕ ਹੀ ਮਿਲੇਗਾਾ । ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਬਹਿਸ ਹੋਣੀ ਸ਼ੁਰੂ ਹੋ ਗਈ । ਹੌਲੀ ਹੌਲੀ ਇਹ ਬਹਿਸ ਖ਼ੂਨੀ ਝੜਪ ਵਿਚ ਤਬਦੀਲ ਹੋ ਗਈ ਤੇ ਦੋਵੇਂ ਧਿਰ ਅਾਹਮੋ ਸਾਹਮਣੇ ਹੋ ਗਏ ਤੇ ਇਸ ਦੌਰਾਨ ਕੁਰਸੀ ਚਾਕੂ ਪਲੇਟ ਚਮਚਾ ਜੋ ਹੱਥ ਆਇਆ ਉਹ ਇੱਕ ਦੂਜੇ ਉੱਪਰ ਬੋਰੋਨ ਲੱਗ ਪਏ । ਇਸ ਗੱਲ ਨੂੰ ਲੈ ਕੇ ਵੀਹ ਸਾਲਾ ਸੰਨੀ ਦੀ ਚਾਕੂ ਲੱਗਣ ਕਾਰਨ ਮੌਤ ਹੋ ਗਈ ।
ਜਿਸ ਦੇ ਚੱਲਦੇ ਬਰਾਤ ਬਿਨਾਂ ਲਾੜੀਆਂ ਤੋਂ ਹੀ ਵਾਪਸ ਪਰਤ ਗਏ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉਥੇ ਹੀ ਹੁਣ ਪੁਲੀਸ ਵੱਲੋਂ ਜ਼ਖ਼ਮੀਅਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਮਾਮਲਾ ਦਰਜ ਕਰਕੇ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ।
Home ਤਾਜਾ ਜਾਣਕਾਰੀ ਵਿਆਹ ਚ ਰਸਗੁੱਲੇ ਨੂੰ ਲੈਕੇ ਵਾਪਰੀ ਵੱਡੀ ਅਣਹੋਣੀ ਘਟਨਾ, 20 ਸਾਲਾਂ ਮੁੰਡੇ ਦੀ ਹੋਈ ਮੌਤ- ਲਾੜੀ ਬਗੈਰ ਪਰਤੀ ਬਰਾਤ
ਤਾਜਾ ਜਾਣਕਾਰੀ